The Khalas Tv Blog India ਯੂਪੀ ਵਿੱਚ ਭਾਜਪਾ ਉਮੀਦਵਾਰਾਂ ਦੀ ਵੋਟਰ ਲੱਗੇ ਬਾਂਹ ਮਰੋ ੜਨ
India

ਯੂਪੀ ਵਿੱਚ ਭਾਜਪਾ ਉਮੀਦਵਾਰਾਂ ਦੀ ਵੋਟਰ ਲੱਗੇ ਬਾਂਹ ਮਰੋ ੜਨ

‘ਦ ਖ਼ਾਲਸ ਬਿਊਰੋ : ਚੋਣਾਂ ਦੇ ਮੌਸਮ ਦੋਰਾਨ ਯੂਪੀ ਵਿੱਚ ਚੋਣ ਪ੍ਰਚਾਰ ਤੇ ਜਾ ਰਹੇ ਭਾਜਪਾ ਉਮੀਦਵਾਰਾਂ ਨੂੰ ਲੋਕਾਂ ਦੇ ਭਾਰੀ ਵਿਰੋ ਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਲਹਿਰ ਦੇ ਪ੍ਰਭਾਵ ਹੇਠ ਰਾਜਸੀ ਲੀਡਰਾਂ ਨੂੰ ਪਿੰਡ ਵਿੱਚ ਵੱੜ ਨ ਨਹੀਂ ਦਿੱਤਾ ਜਾ ਰਿਹਾ। ਪਿਛਲੇ ਦਿਨੀ ਇੱਕ ਉਮੀਦਵਾਰ ਦਾ ਇਲਾਕਾ ਵਾਸੀਆਂ ਵੱਲੋਂ ਭਾਰੀ ਵਿਰੋ ਧ ਹੋਇਆ,ਜਿਸ ਤੋਂ ਨਾਰਾਜ਼ ਹੋ ਉਮੀਦਵਾਰ ਨੇ ਇਲਾਕੇ ਦੇ ਲੋਕਾਂ ਖਿਲਾ ਫ ਐੱਫਆ ਈਆਰ ਤੱਕ ਦਰਜ ਕਰਵਾ ਦਿੱਤੀ।
ਇੱਕ ਹੋਰ ਘਟਨਾ ਵਿੱਚ  ਯੂਪੀ ਸਰਕਾਰ ਵਿੱਚ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ,ਜੋ ਕਿ ਪ੍ਰਯਾਗਰਾਜ ਦੇ ਗੁਆਂਢੀ ਜ਼ਿਲ੍ਹੇ ਕੌਸ਼ਾਂਬੀ ਦੀ ਸਿਰਾਥੂ ਸੀਟ ਤੋਂ ਚੋਣ ਲੜ ਰਹੇ ਹਨ, 22 ਜਨਵਰੀ ਨੂੰ ਜਦੋਂ ਆਪਣੇ ਵਿਧਾਨ ਸਭਾ ਹਲਕੇ ਵਿੱਚ ਚੋਣ ਪ੍ਰਚਾਰ ਕਰਨ ਲਈ ਗਏ ਤਾਂ ਸਥਾਨਕ ਔਰਤਾਂ ਨੇ ਉਹਨਾਂ ਨੂੰ ਘੇ ਰ ਲਿਆ ਤੇ ‘ਕੇਸ਼ਵ ਮੌਰਿਆ ਚੋਰ ਹੈ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਜਿਸ ਦੀ ਵੀਡਿਉ ਕਾਫੀ ਵਾਇਰਲ ਹੋਈ ਹੈ।

ਭਾਜਪਾ ਨੇਤਾ ਸੁਰਿੰਦਰ ਚੌਧਰੀ 29 ਜਨਵਰੀ ਨੂੰ ਕੇਸ਼ਵ ਪ੍ਰਸਾਦ ਮੌਰਿਆ ਲਈ  ਚੋਣ ਪ੍ਰਚਾਰ ਕਰਨ ਗਏ ਸਨ ਪਰ ਅਫ਼ਜ਼ਲਪੁਰ ਵਾਰੀ ਦੇ ਲੋਕਾਂ ਨੇ ਉਸ ਨੂੰ ਪਿੰਡ ਵਿੱਚ ਦਾਖ਼ ਲ ਹੋਣ ਤੋਂ ਪਹਿਲਾਂ ਹੀ ਰੋਕ ਲਿਆ ਤੇ ‘ਪਹਿਲੇ ਭਗਾਇਆ ਗੋਰੋਂ ਕੋ, ਅਬ ਭਗਾਓ ਚੋ ਰੋਂ ਕੋ’ ਦੇ ਨਾਲ-ਨਾਲ ‘ਕੇਸ਼ਵ ਪ੍ਰਸਾਦ ਮੁਰਦਾ ਬਾਦ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਨੇਤਾ ਜੀ ਨੇ ਰਾਮ ਮੰਦਰ ਦੇ ਨਾਮ ਤੇ ਵੀ ਲੋਕਾਂ ਨੂੰ ਪਤਿਆਉਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਇਕ ਨਾ ਸੁਣੀ। ਅੰਤ ਵਿੱਚ ਸੁਰਿੰਦਰ ਚੌਧਰੀ ਨੂੰ ਵਾਪਸ ਮੁੜਨ ਲਈ ਮਜਬੂਰ ਹੋਣਾ ਪਿਆ।

Exit mobile version