The Khalas Tv Blog India ਕਾਂਗਰਸ ਦੇ ਪੋਸਟਰ ‘ਤੇ ਵਧਿਆ ਵਿਵਾਦ! ਭਾਜਪਾ ਨੇ ਕਾਂਗਰਸ ਨੂੰ ਦੱਸਿਆ ਦੂਜੀ ਮੁਸਲਿਮ ਲੀਗ
India

ਕਾਂਗਰਸ ਦੇ ਪੋਸਟਰ ‘ਤੇ ਵਧਿਆ ਵਿਵਾਦ! ਭਾਜਪਾ ਨੇ ਕਾਂਗਰਸ ਨੂੰ ਦੱਸਿਆ ਦੂਜੀ ਮੁਸਲਿਮ ਲੀਗ

ਬਿਉਰੋ ਰਿਪੋਰਟ – ਕਾਂਗਰਸ ਦੇ ਬੇਲਾਗਾਵੀ ਸੈਸ਼ਨ ਦੌਰਾਨ ਪੋਸਟਰ ‘ਤੇ ਦਿਖਾਏ ਗਏ ਭਾਰਤ ਦੇ ਨਕਸ਼ੇ ਨੂੰ ਲੈ ਕੇ ਦੇਸ਼ ਭਰ ‘ਚ ਸਿਆਸਤ ਗਰਮਾ ਗਈ ਹੈ। ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਕਿਹਾ ਕਿ ਕਾਂਗਰਸ ਦੇ ਹੋਰਡਿੰਗਸ ਵਿੱਚ ਕਸ਼ਮੀਰ ਨੂੰ ਪਾਕਿਸਤਾਨ ਦਾ ਹਿੱਸਾ ਦਿਖਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਪ੍ਰੋਗਰਾਮ ਵਿੱਚ ਇਹ ਗ਼ਲਤੀ ਨਹੀਂ ਹੋ ਸਕਦੀ ਸਗੋਂ ਇਹ ਇੱਕ ਬਿਆਨ ਹੈ। ਇਹ ਉਨ੍ਹਾਂ ਦੀ ਤੁਸ਼ਟੀਕਰਨ ਦੀ ਰਾਜਨੀਤੀ ਦਾ ਹਿੱਸਾ ਹੈ, ਜੋ ਮੰਨਦੇ ਹਨ ਕਿ ਭਾਰਤੀ ਮੁਸਲਮਾਨ ਭਾਰਤ ਨਾਲੋਂ ਪਾਕਿਸਤਾਨ ਦੇ ਜ਼ਿਆਦਾ ਵਫ਼ਾਦਾਰ ਹਨ। ਅਮਿਤ ਮਾਲਵੀਆ ਨੇ ਦੋਸ਼ ਲਾਇਆ ਕਿ ਕਾਂਗਰਸ ਦੂਜੀ ਮੁਸਲਿਮ ਲੀਗ ਹੈ ਤੇ ਭਾਰਤ ਨੂੰ ਦੁਬਾਰਾ ਤੋੜਨਾ ਚਾਹੁੰਦੀ ਹੈ।

ਇਹ ਵੀ ਪੜ੍ਹੋ – ਤਰਨ ਤਾਰਨ ਦੇ ਪਿੰਡ ਸੰਘਰ ਕੋਟ ਦੇ ਲੋਕਾਂ ਨੇ ਮਸੀਹ ਭਾਈਚਾਰੇ ਦੇ ਲੋਕਾਂ ਲਈ ਚਾਰ ਮਤੇ ਕੀਤੇ ਪਾਸ

 

Exit mobile version