The Khalas Tv Blog India ਬੀਜੇਪੀ ਨੇ ਗੋਆ ‘ਚ 34 ਉਮੀਦਵਾਰਾਂ ਦੀ ਐਲਾਨੀ ਲਿਸਟ
India

ਬੀਜੇਪੀ ਨੇ ਗੋਆ ‘ਚ 34 ਉਮੀਦਵਾਰਾਂ ਦੀ ਐਲਾਨੀ ਲਿਸਟ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਨੇ ਗੋਆ ਵਿੱਚ ਵਿਧਾਨ ਸਭਾ ਚੋਣਾਂ ਦੇ ਲਈ 34 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਸੰਕੁਅਲਿਮ ਵਿਧਾਨ ਸਭਾ ਸੀਟ ਤੋਂ ਚੋਣਾਂ ਲੜਨਗੇ। ਉੱਥੇ ਹੀ ਉਪ ਮੁੱਖ ਮੰਤਰੀ ਮਨੋਹਰ ਅਜਗਾਂਵਕਰ ਮਰਗਾਂਵ ਸੀਟ ਤੋਂ ਚੋਣ ਲੜਨਗੇ।

ਗੋਆ ਦੇ ਭਾਜਪਾ ਇੰਚਾਰਜ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਪਣਜੀ ਦੇ ਮੌਜੂਦਾ ਵਿਧਾਇਕ ਨੂੰ ਟਿਕਟ ਦਿੱਤੀ ਗਈ ਹੈ ਜਦਕਿ ਸਾਬਕਾ ਮੁੱਖ ਮੰਤਰੀ ਮਨੋਹਰ ਪਾਰੀਕਰ ਦੇ ਪੁੱਤਰ ਉਤਪਲ ਪਾਰੀਕਰ ਨੂੰ ਕਿਸੇ ਹੋਰ ਸੀਟ ਦਾ ਵਿਕਲਪ ਦਿੱਤਾ ਗਿਆ ਹੈ, ਅਸੀਂ ਉਨ੍ਹਾਂ ਨਾਲ ਗੱਲ ਕੀਤੀ ਹੈ।

Exit mobile version