The Khalas Tv Blog India ਗੋਰਖਪੁਰ ਤੋਂ ਯੋਗੀ ਲੜਨਗੇ ਚੋਣ
India

ਗੋਰਖਪੁਰ ਤੋਂ ਯੋਗੀ ਲੜਨਗੇ ਚੋਣ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਲਈ ਆਪਣੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰ ਦਿੱਤਾ ਹੈ। ਨੇਤਾ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਕੇਂਦਰੀ ਚੋਣ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਉੱਤਰ ਪ੍ਰਦੇਸ਼ ਦੇ ਮੌਜੂਦਾ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਗੋਰਖਪੁਰ ਸ਼ਹਿਰ ਤੋਂ ਚੋਣ ਲੜਨਗੇ। ਪਾਰਟੀ ਨੇਤਾ ਅਰੁਣ ਸਿੰਘ ਨੇ ਕਿਹਾ ਕਿ ਡਿਪਟੀ ਸੀਐੱਮ ਕੇਸ਼ਵ ਪ੍ਰਸਾਦ ਮੌਰਿਆ ਸਿਰਥੂ ਅਤੇ ਸਰਧਾਨਾ ਤੋਂ ਸੰਗੀਤ ਸੋਮ ਚੋਣ ਲੜਨਗੇ।

ਪਾਰਟੀ ਨੇ ਪਹਿਲੇ ਪੜਾਅ ਦੀਆਂ ਚੋਣਾਂ ਦੇ ਲ਼ਈ 57 ਉਮੀਦਵਾਰਾਂ ਅਤੇ ਦੂਸਰੇ ਪੜਾਅ ਦੇ ਲਈ 48 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ। ਕੈਰਾਨਾ ਤੋਂ ਮ੍ਰਿਗਾਂਕਾ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ। ਸ਼ਾਮਲੀ ਤੋਂ ਤੇਜੇਂਦਰ ਸਿੰਘ ਨਿਰਵਾਲ, ਬਾਗਪਤ ਤੋਂ ਯੋਗੇਸ਼ ਧਾਮਾ, ਗਾਜ਼ੀਆਬਾਦ ਤੋਂ ਅਤੁਲ ਗਰਗ ਅਤੇ ਮਥੁਰਾ ਤੋਂ ਸ਼੍ਰੀਕਾਂਤ ਸ਼ਰਮਾ ਨੂੰ ਉਮੀਦਵਾਰ ਬਣਾਇਆ ਗਿਆ ਹੈ।

Exit mobile version