ਬਿਉਰੋ ਰਿਪੋਰਟ – ਦੇਸ਼ ਵਿਚ ਰਾਜ ਕਰ ਰਹੀ ਪਾਰਟੀ ਨੂੰ ਸਾਲ 2023-24 ਵਿਚ 2,604.74 ਕਰੋੜ ਰੁਪਏ ਤੋਂ ਵੱਧ ਦਾ ਚੰਦਾ ਮਿਲਿਆ ਹੈ ਹਾਲਾਂਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਨੂੰ 281.38 ਕਰੋੜ ਰੁਪਏ ਦੇ ਨਾਲ ਹੀ ਸਬਰ ਕਰਨਾ ਪਿਆ ਹੈ। ਇਹ ਜਾਣਕਾਰੀ ਚੋਣ ਕਮਿਸ਼ਨ ਵੱਲੋਂ ਜਨਤਕ ਕੀਤੀ ਗਈ ਹੈ। ਦੱਸ ਦੇਈਏ ਕਿ ਇਹ ਚੰਦਾ ਦੋਵਾਂ ਪਾਰਟੀਆਂ ਨੂੰ ਲੋਕ ਸਭਾ ਚੋਣਾ 31 ਮਾਰਚ 2024 ਤੋਂ ਪਹਿਲਾਂ ਦਿੱਤਾ ਗਿਆ ਹੈ। ਭਾਜਪਾ ਨੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ 740 ਕਰੋੜ ਰੁਪਏ ਤੋਂ ਵੱਧ ਦਾ ਚੰਦਾ ਮਿਲਣ ਦਾ ਐਲਾਨ ਕੀਤਾ ਸੀ ਜਦਕਿ ਕਾਂਗਰਸ ਨੇ 2018-19 ਵਿੱਚ 146 ਕਰੋੜ ਰੁਪਏ ਤੋਂ ਵੱਧ ਦਾ ਚੰਦਾ ਪ੍ਰਾਪਤ ਕਰਨ ਦਾ ਦਾਅਵਾ ਕੀਤਾ ਸੀ। ਇਸ ਦੇ ਮੁਤਾਬਕ 2023-24 ਵਿਚ ਭਾਜਪਾ ਨੂੰ ਪਰੂਡੈਂਟਅ ਇਲੈਕਟੋਰਲ ਟਰੱਸਟ ਤੋਂ 723 ਕਰੋੜ ਰੁਪਏ ਤੋਂ ਵੱਧ ਦਾ ਚੰਦਾ ਮਿਲਿਆ ਹੈ ਟ੍ਰਿਊਂਫ ਇਲੈਕਟੋਰਲ ਟਰੱਸਟ ਤੋਂ 127 ਕਰੋੜ ਰੁਪਏ ਤੋਂ ਵੱਧ ਅਤੇ ਆਈਂਜ਼ਿਗਾਰਟਿਗ ਇਲੈਕਟੋਰਲ ਟਰੱਸਟ ਤੋਂ 17 ਲੱਖ ਰੁਪਏ ਮਿਲੇ ਹਨ।
ਇਸ ਰਿਪੋਰਟ ਮੁਤਾਬਕ ਕਾਂਗਰਸ ਨੂੰ ਪਰੂਡੈਂਟ ਇਲੈਕਟੋਰਲ ਟਰੱਸਟ ਤੋਂ 150 ਕਰੋੜ ਰੁਪਏ ਤੋਂ ਵੱਧ ਦਾ ਚੰਦਾ ਮਿਲਿਆ ਜੋ ਪਾਰਟੀ ਨੂੰ ਚੰਦਾ ਦੇਣ ਵਾਲਾ ਇਕਮਾਤਰ ਟਰੱਸਟ ਸੀ। ਦਿਲਚਸਪ ਗੱਲ ਇਹ ਹੈ ਕਿ ਕਾਂਗਰਸ ਨੂੰ 1.38 ਲੱਖ ਰੁਪਏ ਦਾ ਅਜਿਹਾ ਚੰਦਾ ਮਿਲਿਆ, ਜਿਸ ਵਿੱਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ, ਕੇਸੀ ਵੈਣੂਗੋਪਾਲ ਅਤੇ ਦਿਗਵਿਜੈ ਸਿੰਘ ਸਣੇ ਹੋਰ ਚੋਟੀ ਦੇ ਆਗੂਆਂ ਤੋਂ ਪ੍ਰਾਪਤ ਚੰਦਾ ਵੀ ਸ਼ਾਮਲ ਹੈ। ਇਸ ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਆਮ ਆਦਮੀ ਪਾਰਟੀ ਨੂੰ 11.06 ਕਰੋੜ ਰੁਪਏ ਤੋਂ ਵੱਧ ਦਾ ਚੰਦਾ ਮਿਲਿਆ ਹੈ। ਦੱਸ ਦੇਈਏ ਕਿ ਆਮ ਆਦਮੀ ਪਾਰਟੀ ਵੀ ਇਕ ਮਾਨਤਾ ਪ੍ਰਾਪਤ ਪਾਰਟੀ ਹੈ ਅਤੇ ਸੀਪੀਆਈ-ਐੱਮ ਨੂੰ ਵੀ 7.64 ਕਰੋੜ ਰੁਪਏ ਤੋਂ ਵੱਧ ਦਾ ਚੰਦਾ ਮਿਲਿਆ ਹੈ ਅਤੇ ਸੀਪੀਆਈ-ਐੱਮ ਵੀ ਇਕ ਮਾਨਤਾ ਪ੍ਰਾਪਤ ਪਾਰਟੀ ਹੈ। ਇਸ ਤੋਂ ਇਲਾਵਾ ਐਨਸੀਪੀ ਨੂੰ 14.85 ਲੱਖ ਰੁਪਏ ਤੋਂ ਵੱਧ ਦਾ ਚੰਦਾ ਮਿਲਿਆ ਹੈ।
ਇਹ ਵੀ ਪੜ੍ਹੋ – 260 ਖੇਡ ਨਰਸਰੀਆਂ ਬਣਾਉਣ ਦੇ ਪ੍ਰਾਜੈਕਟ ਦੀ ਹੋਈ ਸ਼ੁੁਰੂਆਤ!