The Khalas Tv Blog Punjab ਜਥੇਦਾਰ ਦੇ ਇਲਜ਼ਾਮ ‘ਤੇ ਭੜਕੀ ਬੀਜੇਪੀ, ਅਕਾਲੀਆਂ ਨੇ ਕਿਹਾ ਬੀਜੇਪੀ ਵਾਲੇ ਸਵੇਰੇ-ਸਵੇਰੇ ਪਿੱਟਣ ਲੱਗ ਪਏ
Punjab

ਜਥੇਦਾਰ ਦੇ ਇਲਜ਼ਾਮ ‘ਤੇ ਭੜਕੀ ਬੀਜੇਪੀ, ਅਕਾਲੀਆਂ ਨੇ ਕਿਹਾ ਬੀਜੇਪੀ ਵਾਲੇ ਸਵੇਰੇ-ਸਵੇਰੇ ਪਿੱਟਣ ਲੱਗ ਪਏ

‘ਦ ਖ਼ਾਲਸ ਬਿਊਰੋ:- ਬੀਤੇ ਦਿਨੀਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 100 ਸਾਲਾ ਸਥਾਪਨਾ ਦਿਹਾੜਾ ਮਨਾਇਆ ਗਿਆ। ਜਿਸ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੋਲਦਿਆਂ ਕਿਹਾ ਸੀ ਕਿ “ਹਿੰਦੋਸਤਾਨ ਦੀ ਸਰਕਾਰ ਲੋਕਤੰਤਰਿਕ ਸਰਕਾਰ ਨਹੀਂ ਹੈ, ਬਲਕਿ EVM ਰਾਹੀਂ ਕਾਬਜ਼ ਹੋਈ ਸਰਕਾਰ ਹੈ, ਇਸਨੇ ਹੋਰ ਪਤਾ ਨਹੀਂ ਕਿੰਨੇ ਸਾਲ EVM ਦੁਆਰਾ ਕਾਬਜ਼ ਰਹਿਣਾ ਹੈ”।

ਜਥੇਦਾਰ ਦੇ ਇਸ ਬਿਆਨ ਤੋਂ ਭੜਕੇ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਆਖਿਆ ਹੈ ਕਿ “ਸਾਨੂੰ ਜਥੇਦਾਰ ਤੋਂ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ ਹੈ। ਜਥੇਦਾਰ ਮਾਨਸਿਕ ਤੌਰ ਉਤੇ ਬਿਮਾਰ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜਥੇਦਾਰ ਆਪਣੀ ਨੌਕਰੀ ਬਚਾਉਣ ਲ਼ਈ ਅਜਿਹੇ ਬਿਆਨ ਦੇ ਰਹੇ ਹਨ। ਉਨ੍ਹਾਂ ਦੀ ਮਨਸ਼ਾ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਵਿਘਣ ਪਾਉਣ ਦੀ ਹੈ। ਉਹ ਪੰਜਾਬ ਦੇ ਮਾਹੌਲ ਨੂੰ ਵਿਗਾੜਨਾ ਚਾਹੁੰਦੇ ਹਨ। ਅੱਧੇ ਸਿੱਖ ਜਥੇਦਾਰ ਨੂੰ ਸਿੱਖ ਨਹੀਂ ਮੰਨਦੇ”।

 

ਸ੍ਰੋਮਣੀ ਅਕਾਲੀ ਦਲ ਜਥੇਦਾਰ ਸਾਹਿਬ ਦੇ ਬਿਆਨਾਂ ਨਾਲ ਪੂਰੀ ਤਰ੍ਹਾਂ ਸਹਿਮਤ: ਚੀਮਾ

 

ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਡਾ. ਦਲਜੀਤ ਸਿੰਘ ਚੀਮਾ ਨੇ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਵੱਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਾਰੇ ਬੋਲੇ ਸ਼ਬਦਾਂ ਦੀ ਸਖਤ ਨਿੰਦਿਆ ਕੀਤੀ ਹੈ। ਡਾ. ਚੀਮਾ ਨੇ ਕਿਹਾ ਕਿ “ਜਥੇਦਾਰ ਸਾਹਿਬ ਵੱਲੋਂ ਕਹੇ ਗਏ ਸ਼ਬਦਾਂ ਦਾ ਸ੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਸਮਰਥਨ ਕਰਦਾ ਹੈ। ਜਥੇਦਾਰ ਸਾਹਿਬ ਨੇ ਸਿੱਖ ਸੰਸਥਾਵਾਂ, ਗੁਰਧਾਮਾਂ ਅਤੇ ਸਿਧਾਂਤਾਂ ਨੂੰ ਢਾਹ ਲਾਉਣ ਵਾਲੀਆਂ ਸ਼ਕਤੀਆਂ ਤੋਂ ਸੁਚੇਤ ਹੋਣ ਲਈ ਕਿਹਾ ਸੀ। ਪਰ ਬੀਜੇਪੇ ਵਾਲੇ ਕਿਉਂ ਸਵੇਰੇ-ਸਵੇਰੇ ਪਿੱਟਣ ਲੱਗ ਗਏ ਹਨ। ਉਹਨਾਂ ਕਿਹਾ ਕਿ ਭਾਜਪਾ ਦੇ ਲੀਡਰਾਂ ਨੇ ਬੜੇ ਮਾੜੇ ਸ਼ਬਦਾਂ ਵਿੱਚ ਸਿੰਘ ਸਾਹਿਬ ਦੀ ਆਲੋਚਨਾ ਕੀਤੀ ਹੈ। ਭਾਜਪਾ ਦੇ ਇਸ ਬਿਆਨ ਨਾਲ ਬਿੱਲੀ ਆਪਣੇ-ਆਪ ਹੀ ਥੈਲਿਓਂ ਬਾਹਰ ਆ ਗਈ ਹੈ। ਚੀਮਾ ਨੇ ਹਰਜੀਤ ਸਿੰਘ ਗਰੇਵਾਲ ਦੇ ਸ਼ਬਦਾਂ ਦੀ ਸਖਤ ਨਿੰਦਿਆ ਕਰਦਿਆਂ ਉਸਨੂੰ ਆਪਣੇ ਸ਼ਬਦ ਵਾਪਸ ਲੈ ਕੇ ਤੁਰੰਤ ਮੁਆਫੀ ਮੰਗਣ ਲਈ ਕਿਹਾ ਹੈ”।

Exit mobile version