The Khalas Tv Blog India ਕਾਂਗਰਸ ਦੀ ਮੰਗ ਭਾਜਪਾ ਨੇ ਕੀਤੀ ਪ੍ਰਵਾਨ! 2 ਯਾਦਗਾਰਾਂ ਲਈ ਜਗ੍ਹਾ ਹੈ ਖਾਲੀ
India Punjab

ਕਾਂਗਰਸ ਦੀ ਮੰਗ ਭਾਜਪਾ ਨੇ ਕੀਤੀ ਪ੍ਰਵਾਨ! 2 ਯਾਦਗਾਰਾਂ ਲਈ ਜਗ੍ਹਾ ਹੈ ਖਾਲੀ

ਬਿਉਰੋ ਰਿਪੋਰਟ – ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਯਾਦਗਾਰ ਨੂੰ ਲੈ ਕੇ ਜੋ ਵਿਵਾਦ ਸ਼ੁਰੂ ਹੋਇਆ ਸੀ, ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸ ਨੂੰ ਲੈ ਕੇ ਹੁਣ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਬਿਆਨ ਸਾਹਮਣੇ ਆਇਆ ਹੈ। ਪੁਰੀ ਨੇ ਕਿਹਾ ਕਿ ਰਾਸ਼ਟਰੀ ਸਮਾਰਕ ‘ਤੇ ਦੋ ਹੋਰ ਯਾਦਗਾਰਾਂ ਬਣਾਈਆਂ ਜਾ ਸਕਦੀਆਂ ਹਨ ਅਤੇ ਕਾਂਗਰਸ ਝੂਠ ਫੈਲਾ ਰਹੀ ਹੈ।ਹਰਦੀਪ ਪੁਰੀ ਨੇ ਕਿਹਾ ਕਿ ਸਾਡੇ ਇੱਥੇ ਏਕਤਾ ਸਥਲ ਹੈ, ਜਿੱਥੇ ਸਾਬਕਾ ਪ੍ਰਧਾਨ ਮੰਤਰੀ ਅਤੇ ਸਾਬਕਾ ਰਾਸ਼ਟਰਪਤੀ ਦੀਆਂ ਯਾਦਗਾਰਾਂ ਹਨ। ਇੱਥੇ 9 ਸਥਾਨ ਹਨ, ਜਿਨ੍ਹਾਂ ਵਿੱਚੋਂ 7 ਸਮਾਰਕ ਬਣ ਚੁੱਕੇ ਹਨ। 2 ਯਾਦਗਾਰਾਂ ਲਈ ਜਗ੍ਹਾ ਖਾਲੀ ਹੈ, ਪਰ ਇੱਥੇ ਵਿਸ਼ੇਸ਼ ਯਾਦਗਾਰ ਬਣਾਉਣ ਦੀ ਕਾਂਗਰਸ ਦੀ ਮੰਗ ਸੀ, ਜਿਸ ਨੂੰ ਪ੍ਰਵਾਨ ਕਰ ਲਿਆ ਗਿਆ ਹੈ। ਹੁਣ ਯਾਦਗਾਰ ਲਈ ਜ਼ਮੀਨ 1 ਰੁਪਏ ਕਿਰਾਏ ‘ਤੇ ਟਰੱਸਟ ਨੂੰ ਦੇਣੀ ਪਵੇਗੀ। ਉਹ ਟਰੱਸਟ ਯਾਦਗਾਰ ਬਣਾਏਗਾ। ਵਾਜਪਾਈ ਜੀ ਦੇ ਸਮੇਂ ਵੀ ਅਜਿਹਾ ਹੀ ਹੋਇਆ ਸੀ।

ਦੱਸ ਦੇਈਏ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਅੰਤਿਮ ਸਸਕਾਰ ਕਰਨ ਲਈ ਉਨ੍ਹਾਂ ਨੂੰ ਰਾਜਘਾਟ ਵਿਖੇ ਥਾਂ ਨਹੀਂ ਦਿੱਤੀ ਗਈ ਸੀ, ਜਿਸ ਤੋਂ ਬਾਅਦ ਕਾਂਗਰਸ ਵੱਲੋਂ ਇਸ ਨੂੰ ਡਾ. ਮਨਮੋਹਨ ਸਿੰਘ ਦਾ ਨਿਰਾਦਰ ਦੱਸਿਆ ਸੀ।

ਇਹ ਵੀ ਪੜ੍ਹੋ – ਖਨੌਰੀ ਬਾਰਡਰ ਤੋਂ ਕਿਸਾਨ ਲੀਡਰਾਂ ਦੀ ਪੰਜਾਬ ਬੰਦ ਕਰਨ ਵਾਲੇ ਕਿਸਾਨਾਂ ਨੂੰ ਅਪੀਲ

 

Exit mobile version