The Khalas Tv Blog India ਰਾਜ ਸਭਾ ਦਾ ਉਮੀਦਵਾਰ ਬਣਾਉਣ ਤੇ ਰਵਨੀਤ ਬਿੱਟੂ ਦੀ ਪਹਿਲੀ ਪ੍ਰਤੀਕਿਰਿਆ ਆਈ ਸਾਹਮਣੇ!
India Punjab

ਰਾਜ ਸਭਾ ਦਾ ਉਮੀਦਵਾਰ ਬਣਾਉਣ ਤੇ ਰਵਨੀਤ ਬਿੱਟੂ ਦੀ ਪਹਿਲੀ ਪ੍ਰਤੀਕਿਰਿਆ ਆਈ ਸਾਹਮਣੇ!

ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ (Ravneet Singh Bittu) ਨੂੰ ਭਾਜਪਾ ਵੱਲੋਂ ਰਾਜਸਥਾਨ ਤੋਂ ਰਾਜ ਸਭਾ ਵਿੱਚ ਭੇਜਿਆ ਜਾ ਰਿਹਾ ਹੈ। ਰਵਨੀਤ ਸਿੰਘ ਬਿੱਟੂ ਦੀ ਇਸ ‘ਤੇ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਰਾਜਸਥਾਨ ਵੱਲੋਂ ਦਿੱਤੇ ਪਿਆਰ ਅਤੇ ਆਸ਼ੀਰਵਾਦ ਬਾਰੇ ਉਨ੍ਹਾਂ ਕੋਲ ਕੋਈ ਸ਼ਬਦ ਨਹੀਂ ਹੈ। ਬਿੱਟੂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਜਸਥਾਨ ਦੀ ਸਾਰੀ ਭਾਜਪਾ ਦਾ ਦਿੱਲੋਂ ਧੰਨਵਾਦ ਕਰਦੇ ਹਨ। ਬਿੱਟੂ ਨੇ ਕਿਹਾ ਕਿ ਉਨ੍ਹਾਂ ਨੂੰ ਦਿੱਤੇ ਇਸ ਮੌਕੇ ਲਈ ਉਹ ਸਦਾ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕਿ ਜੇਕਰ ਉਹ ਰਾਜਸਥਾਨ ਤੋਂ ਚੁਣੇ ਜਾਂਦੇ ਹਨ ਤਾਂ ਉਹ ਭਾਜਪਾ ਤੇ ਰਾਜਸਥਾਨ ਦੀ ਚਿੱਟੀ ਚਾਦਰ ਨੂੰ ਕਦੇ ਵੀ ਦਾਗ ਨਹੀਂ ਲੱਗਣ ਦੇਣਗੇ।

ਦੱਸ ਦੇਈਏ ਕਿ ਰਵਨੀਤ ਸਿੰਘ ਬਿੱਟੂ ਲੁਧਿਆਣਾ ਤੋਂ ਲੋਕ ਸਭਾ ਚੋਣ ਹਾਰ ਗਏ ਸਨ ਅਤੇ ਉਨ੍ਹਾਂ ਨੂੰ ਫਿਰ ਵੀ ਭਾਜਪਾ ਨੇ ਕੇਂਦਰੀ ਵਜ਼ਾਰਤ ਵਿੱਚ ਥਾਂ ਦਿੱਤੀ ਹੈ। ਜੇਕਰ ਉਹ 6 ਮਹੀਨਿਆਂ ਵਿੱਚ ਰਾਜ ਸਭਾ ਨਹੀਂ ਜਾਂਦੇ ਤਾਂ ਉਨ੍ਹਾਂ ਨੂੰ ਕੇਂਦਰੀ ਮੰਤਰੀ ਦੇ ਅਹੁਦੇ ਤੋ ਅਸਤੀਫਾ ਦੇਣਾ ਪੈਣਾ ਸੀ।

ਇਹ ਵੀ ਪੜ੍ਹੋ –  ‘ਇਨਵੈਸਟ ਪੰਜਾਬ’ ਤਹਿਤ CM ਮਾਨ ਪਹੁੰਚੇ ਮੁੰਬਈ! ਕਾਰੋਬਾਰੀਆਂ ਨਾਲ ਕੀਤੀ ਮੀਟਿੰਗ, ਪੰਜਾਬ ’ਚ ਕਾਰੋਬਾਰ ਦੇ ਵਿਸਥਾਰ ’ਤੇ ਚਰਚਾ

 

Exit mobile version