The Khalas Tv Blog India ਜਨਮ ਰਜਿਸਟ੍ਰੇਸ਼ਨ ਪ੍ਰਕਿਰਿਆ ਬਦਲੀ, ਬੱਚਿਆਂ ਦੀ ਜਨਮ ਸਰਟੀਫਿਕੇਟ ਲਈ ਹੁਣ ਮਾਤਾ-ਪਿਤਾ ਨੂੰ ਦੱਸਣਾ ਪਵੇਗਾ ਧਰਮ…
India Lifestyle

ਜਨਮ ਰਜਿਸਟ੍ਰੇਸ਼ਨ ਪ੍ਰਕਿਰਿਆ ਬਦਲੀ, ਬੱਚਿਆਂ ਦੀ ਜਨਮ ਸਰਟੀਫਿਕੇਟ ਲਈ ਹੁਣ ਮਾਤਾ-ਪਿਤਾ ਨੂੰ ਦੱਸਣਾ ਪਵੇਗਾ ਧਰਮ…

Birth registration process changed, now parents have to tell religion for children's birth certificate...

Birth registration process changed, now parents have to tell religion for children's birth certificate...

ਦਿੱਲੀ : ਕੇਂਦਰੀ ਗ੍ਰਹਿ ਮੰਤਰਾਲੇ ਨੇ ਬੱਚੇ ਦੇ ਜਨਮ ਸਰਟੀਫਿਕੇਟ ਨੂੰ ਲੈ ਕੇ ਨਵਾਂ ਮਾਡਲ ਤਿਆਰ ਕੀਤਾ ਹੈ ਜਿਸ ਅਨੁਸਾਰ ਹੁਣ ਬੱਚੇ ਦੇ ਜਨਮ ਦੀ ਰਜਿਸਟ੍ਰੇਸ਼ਨ ਸਮੇਂ ਮਾਂ ਤੇ ਪਿਤਾ ਦੋਵਾਂ ਦਾ ਧਰਮ ਵੱਖ-ਵੱਖ ਦਰਜ ਕੀਤਾ ਜਾਵੇਗਾ ਯਾਨੀ ਬੱਚੇ ਦੇ ਜਨਮ ਸਰਟੀਫਿਕੇਟ ‘ਤੇ ਮਾਤਾ-ਪਿਤਾ ਦੋਵਾਂ ਦਾ ਧਰਮ ਲਿਖਿਆ ਹੋਵੇਗਾ।

ਹੁਣ ਤੱਕ ਦੇ ਨਿਯਮ ਮੁਤਾਬਕ ਬੱਚੇ ਦੇ ਜਨਮ ਸਮੇਂ ਪਰਿਵਾਰ ਦੇ ਧਰਮ ਨਾਲ ਜੁੜੀ ਜਾਣਕਾਰੀ ਦਰਜ ਕੀਤੀ ਜਾਂਦੀ ਸੀ। ਪਰ ਹੁਣ ਗ੍ਰਹਿ ਮੰਤਰਾਲੇ ਨੇ ਇਸ ਸਬੰਧੀ ਖਰੜਾ ਮਾਡਲ ਨਿਯਮ ਤਿਆਰ ਕਰ ਲਿਆ ਹੈ। ਇਹ ਖਰੜਾ ਗ੍ਰਹਿ ਮੰਤਰਾਲੇ ਨੇ ਰਾਜ ਸਰਕਾਰਾਂ ਨੂੰ ਭੇਜਿਆ ਹੈ।

ਇਸ ਤੋਂ ਪਹਿਲਾਂ, ਬੱਚੇ ਦੇ ਜਨਮ ਨਾਲ ਸਬੰਧਤ ਰਜਿਸਟਰੇਸ਼ਨ ਫਾਰਮ ਨੰਬਰ 1 ਵਿੱਚ ਪਰਿਵਾਰ ਦੇ ਧਰਮ ਲਈ ਇੱਕ ਕਾਲਮ ਹੁੰਦਾ ਸੀ। ਪਰ ਹੁਣ ਇਸ ਵਿੱਚ ਇੱਕ ਹੋਰ ਕਾਲਮ ਜੋੜਿਆ ਗਿਆ ਹੈ। ਇਸ ਕਾਲਮ ਵਿੱਚ ਬੱਚੇ ਦੇ ਮਾਤਾ-ਪਿਤਾ ਦੇ ਧਰਮ ਨਾਲ ਸਬੰਧਤ ਜਾਣਕਾਰੀ ਦੇਣੀ ਹੋਵੇਗੀ। ਗੋਦ ਲੈਣ ਦੀ ਪ੍ਰਕਿਰਿਆ ਲਈ ਫਾਰਮ ਨੰਬਰ 1 ਵੀ ਜ਼ਰੂਰੀ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਪਾਸ ਕੀਤੇ ਗਏ ਜਨਮ-ਮੌਤ ਰਜਿਸਟ੍ਰੇਸ਼ਨ (ਸੋਧ) ਐਕਟ ਦੇ ਮੁਤਾਬਕ ਰਾਸ਼ਟਰੀ ਪੱਧਰ ‘ਤੇ ਜਨਮ ਅਤੇ ਮੌਤ ਦੀ ਰਜਿਸਟ੍ਰੇਸ਼ਨ ਵੀ ਜ਼ਰੂਰੀ ਹੋਵੇਗੀ।

ਇਨ੍ਹਾਂ ਨਿਯਮਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਸੂਬਾ ਸਰਕਾਰਾਂ ਵੱਲੋਂ ਇਨ੍ਹਾਂ ਨੂੰ ਅਪਨਾਉਣਾ ਤੇ ਨੋਟੀਫਾਈ ਕਰਨਾ ਹੋਵੇਗਾ। ਭਾਰਤ ‘ਚ ਮੌਜੂਦਾ ਪ੍ਰਥਾ ਵਿੱਚ ਸਿਰਫ ਬੱਚੇ ਦੇ ਪਰਿਵਾਰ ਭਾਵ ਪਿਤਾ ਦਾ ਧਰਮ ਦਰਜ ਕੀਤਾ ਜਾਂਦਾ ਸੀ। ਹਾਲਾਂਕਿ, ਸੂਬਿਆਂ ਨੇ ਅਜੇ ਤਕ ਨਵੇਂ ਨਿਯਮਾਂ ਨੂੰ ਨੋਟੀਫਾਈ ਨਹੀਂ ਕੀਤਾ ਹੈ।

ਨਵੇਂ ਨਿਯਮ ‘ਚ ਕੀ ਹੋਵੇਗਾ ਬਦਲਾਅ?
  • ਹੁਣ ਸਰਕਾਰ ਵੱਲੋਂ ਪ੍ਰਸਤਾਵਿਤ “ਫਾਰਮ ਨੰਬਰ 1-ਜਨਮ ਰਿਪੋਰਟ” ‘ਚ ਬੱਚੇ ਦੇ “ਧਰਮ” ਲਈ ਟਿਕ ਮਾਰਕ ਦੀ ਚੋਣ ਦੇ ਲਾਜ਼ਮੀ ਕਾਲਮ ਦਾ ਵਿਸਤਾਰ ਕੀਤਾ ਜਾਵੇਗਾ, ਜਿਸ ਵਿਚ ਹੁਣ “ਪਿਤਾ ਦਾ ਧਰਮ” ਤੇ “ਮਾਂ ਦਾ ਧਰਮ” ਸ਼ਾਮਲ ਹੋਵੇਗਾ। ਧਰਮ” ਦਾ ਜ਼ਿਕਰ ਦੋਵਾਂ ਲਈ ਵੱਖਰੇ ਤੌਰ ‘ਤੇ ਕੀਤਾ ਜਾਵੇਗਾ। ਗੋਦ ਲਏ ਬੱਚੇ ਦੇ ਮਾਪਿਆਂ ਲਈ ਵੀ ਇਸੇ ਤਰ੍ਹਾਂ ਦੇ ਬਦਲਾਅ ਕੀਤੇ ਗਏ ਹਨ।
  • ਪਿਛਲੇ ਸਾਲ 11 ਅਗਸਤ ਨੂੰ ਸੰਸਦ ਵੱਲੋਂ ਪਾਸ ਕੀਤੇ ਗਏ ਜਨਮ ਤੇ ਮੌਤ (ਸੋਧ) ਐਕਟ, 2023 ਦੀ ਰਜਿਸਟ੍ਰੇਸ਼ਨ ਅਨੁਸਾਰ, ਰਾਸ਼ਟਰੀ ਪੱਧਰ ‘ਤੇ ਜਨਮ ਤੇ ਮੌਤ ਦੇ ਡੇਟਾਬੇਸ ਨੂੰ ਬਣਾਈ ਰੱਖਿਆ ਜਾਵੇਗਾ।
  • ਇਸ ਦੀ ਵਰਤੋਂ ਹੋਰ ਡੇਟਾਬੇਸ ਜਿਵੇਂ ਕਿ ਰਾਸ਼ਟਰੀ ਆਬਾਦੀ ਰਜਿਸਟਰ (ਐਨਪੀਆਰ), ਵੋਟਰ ਸੂਚੀ, ਆਧਾਰ ਨੰਬਰ, ਰਾਸ਼ਨ ਕਾਰਡ, ਪਾਸਪੋਰਟ, ਡਰਾਈਵਿੰਗ ਲਾਇਸੈਂਸ, ਜਾਇਦਾਦ ਰਜਿਸਟ੍ਰੇਸ਼ਨ ਲਈ ਕੀਤੀ ਜਾ ਸਕਦੀ ਹੈ।
  • ਪਿਛਲੇ ਸਾਲ 1 ਅਕਤੂਬਰ ਨੂੰ ਲਾਗੂ ਹੋਏ ਕਾਨੂੰਨ ਅਨੁਸਾਰ, ਦੇਸ਼ ਵਿੱਚ ਸਾਰੇ ਰਿਪੋਰਟ ਕੀਤੇ ਗਏ ਜਨਮ ਤੇ ਮੌਤਾਂ ਨੂੰ ਕੇਂਦਰ ਦੇ ਸਿਵਲ ਰਜਿਸਟ੍ਰੇਸ਼ਨ ਸਿਸਟਮ (gov.in) ਪੋਰਟਲ ਰਾਹੀਂ ਡਿਜੀਟਲ ਰੂਪ ਵਿੱਚ ਰਜਿਸਟਰ ਕੀਤਾ ਜਾਣਾ ਹੈ।
ਕਿੱਥੇ-ਕਿੱਥੇ ਹੋਵੇਗਾ ਬਰਥ ਸਰਟੀਫਿਕੇਟ ਦਾ ਇਸਤੇਮਾਲ ?
  1. ਇਸ ਪ੍ਰਣਾਲੀ ਤਹਿਤ ਜਾਰੀ ਕੀਤਾ ਗਿਆ ਡਿਜੀਟਲ ਜਨਮ ਸਰਟੀਫਿਕੇਟ ਵਿਦਿਅਕ ਸੰਸਥਾਵਾਂ ‘ਚ ਦਾਖਲਾ ਲੈਣ ਸਮੇਤ ਵੱਖ-ਵੱਖ ਸੇਵਾਵਾਂ ਲਈ ਜਨਮ ਮਿਤੀ (O.B) ਸਾਬਤ ਕਰਨ ਲਈ ਇਕ ਦਸਤਾਵੇਜ਼ ਬਣ ਜਾਵੇਗਾ।
  2. ਨਵੇਂ ਖਰੜੇ ਅਨੁਸਾਰ ਕਿਸੇ ਵੀ ਜਨਮ ਰਜਿਸਟਰ ਦੇ ਦੋ ਹਿੱਸੇ ਹੁੰਦੇ ਹਨ, ਕਾਨੂੰਨੀ ਜਾਣਕਾਰੀ ਤੇ ਅੰਕੜਾ ਜਾਣਕਾਰੀ। ਅੰਕੜਿਆਂ ਦੀ ਜਾਣਕਾਰੀ ਲਈ ਮਾਤਾ-ਪਿਤਾ ਦੇ ਧਰਮ ਬਾਰੇ ਜਾਣਕਾਰੀ ਬਣਾਈ ਰੱਖਣੀ ਹੁੰਦੀ ਹੈ।
  3. ਕਾਨੂੰਨੀ ਜਾਣਕਾਰੀ ਨਾਲ ਸੰਬੰਧਤ ਜਨਮ ਰਜਿਸਟਰ ਫਾਰਮ ਦਾ ਵਿਸਤਾਰ ਆਧਾਰ ਨੰਬਰ ਅਤੇ ਮਾਤਾ-ਪਿਤਾ ਦੋਵਾਂ ਦੇ ਮੋਬਾਈਲ ਅਤੇ ਈ-ਮੇਲ ਆਈਡੀ ਜੇਕਰ ਹਨ, ਤਾਂ ਉਨ੍ਹਾਂ ਨੂੰ ਵੀ ਰਿਕਾਰਡ ਕਰਨ ਲਈ ਕਿਹਾ ਗਿਆ ਹੈ।

 

 

Exit mobile version