The Khalas Tv Blog Punjab ‘ਡੁਬਲੀਕੇਟ ਸੰਤ ਭਿੰਡਰਾਵਾਲਾ ਨਹੀਂ ਚਾਹੀਦਾ ਹੈ !ਬਿੱਟੂ ਸਰਕਾਰੀ ਟਾਊਟ, ਮੇਰੇ ‘ਤੇ ਸਵੇਰੇ ਰੇਡ ਹੋ ਸਕਦੀ ਹੈ’
Punjab

‘ਡੁਬਲੀਕੇਟ ਸੰਤ ਭਿੰਡਰਾਵਾਲਾ ਨਹੀਂ ਚਾਹੀਦਾ ਹੈ !ਬਿੱਟੂ ਸਰਕਾਰੀ ਟਾਊਟ, ਮੇਰੇ ‘ਤੇ ਸਵੇਰੇ ਰੇਡ ਹੋ ਸਕਦੀ ਹੈ’

Bikram singh majithiya on amritpal

ਖਾਲਿਸਤਾਨ ਤਾਂ ਹੀ ਬਣੇਗਾ ਜਦੋਂ ਸਾਰੇ ਪੰਜਾਬੀ ਸਹਿਮਤ ਹੋਣਗੇ - ਮਜੀਠੀਆ

ਬਿਊਰੋ ਰਿਪੋਰਟ : ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ (Bikram singh majithiay) ਨੇ ਇੱਕ ਸਮਾਗਮ ਦੌਰਾਨ ਭਾਈ ਅੰਮ੍ਰਿਤਪਾਲ (Amritpal singh),ਰਵਨੀਤ ਬਿੱਟੂ (Ravneet bittu),SFJ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ(Gurpatwant singh pannu),ਸੌਦਾ ਸਾਧ (Ram rahim) ‘ਤੇ ਜਮਕੇ ਨਿਸ਼ਾਨਾ ਲਗਾਇਆ । ਮਜੀਠੀਆ ਨੇ ਕਿਹਾ ਕਿ ‘ਮੈਂ ਅੰਮ੍ਰਿਤਸਰ ਛਕਾਉਣ ਦੇ ਹੱਕ ਵਿੱਚ ਹਾਂ ਪਰ ਕੁਝ ਲੋਕ ਡੁਬਲੀਕੇਟ ਸੰਤ ਭਿੰਡਰਾਵਾਲਾ ਬਣਨ ਦੀ ਕੋਸ਼ਿਸ਼ ਕਰ ਰਹੇ ਹਨ। ਭਿੰਡਰਾਵਾਲਾ ਇੱਕ ਹੀ ਸੀ ਜਿੰਨਾਂ ਨੇ ਕਦੇ ਖਾਲਿਸਤਾਨ ਨਹੀਂ ਮੰਗਿਆ ਸੀ। ਵਿਦੇਸ਼ ਤੋਂ ਆਕੇ ਨੌਜਵਾਨਾਂ ਨੂੰ ਭੜਕਾਇਆ ਜਾ ਰਿਹਾ ਹੈ,ਇਸਾਈ ਭਾਈਚਾਰੇ ਖਿਲਾਫ਼ ਗੱਲਤ ਬੋਲਿਆ ਜਾ ਰਿਹਾ ਹੈ,ਜੇਕਰ ਅਜਿਹਾ ਹੀ ਹੁੰਦਾ ਰਿਹਾ ਤਾਂ ਪੰਜਾਬ ਵਿੱਚ ਨਿਵੇਸ਼ ਨਹੀਂ ਆਵੇਗਾ’,ਇਸ ਤੋਂ ਬਾਅਦ ਮਜੀਠੀਆ ਨੇ SFJ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਰੈਫਰੈਂਡਮ ‘ਤੇ ਵੀ ਸਵਾਲ ਚੁੱਕੇ,ਉਨ੍ਹਾਂ ਕਿਹਾ ‘ਵਿਦੇਸ਼ੀ ਧਰਤੀ ‘ਤੇ ਰੈਫਰੈਂਡਮ ਨਹੀਂ ਹੁੰਦਾ ਹੈ,ਸਿਰ ‘ਤੇ ਪੱਗ ਸਜਾਈ ਨਹੀਂ ਹੈ ਖਾਲਿਸਤਾਨ ਦੀ ਮੰਗ ਕਰ ਰਿਹਾ ਹੈ’,ਮਜੀਠੀਆ ਨੇ ਕਿਹਾ ‘ਖਾਲਿਸਤਾਨ ਤਾਂ ਹੀ ਬਣੇਗਾ ਜਦੋਂ ਸਾਰੇ ਪੰਜਾਬੀ ਸਹਿਮਤ ਹੋਣਗੇ ,ਜੇ ਸਾਰੇ ਸਹਿਮਤ ਨਹੀਂ ਤਾਂ ਖਾਲਿਸਤਾਨ ਨਹੀਂ’, ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਸਾਡਾ ਹੈ,ਅਸੀਂ ਇਸ ਲਈ ਕੁਰਬਾਨੀਆਂ ਦਿੱਤੀਆਂ ਹਨ । ਮਜੀਠੀਆ ਦੇ ਨਿਸ਼ਾਨੇ ‘ਤੇ ਰਵਨੀਤ ਬਿੱਟੂ ਅਤੇ ਸੌਦਾ ਸਾਧ ਵੀ ਰਿਹਾ,ਉਨ੍ਹਾਂ ਨੇ ਬੀਬੀ ਜਗੀਰ ਕੌਰ ਵੱਲੋਂ SGPC ਦਾ ਪ੍ਰਧਾਨ ਬਣ ਕੇ ਸੇਵਾ ਕਰਨ ਦੇ ਬਿਆਨ ‘ਤੇ ਵੀ ਤੰਜ ਕੱਸਿਆ ।

‘ਰਵਨੀਤ ਬਿੱਟੂ ਟਾਊਟ ਹੈ’

ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਰਵਨੀਤ ਬਿੱਟੂ ਨੂੰ ‘ਸਰਕਾਰੀ ਟਾਊਟ ਦੱਸਿਆ,ਹਮੇਸ਼ਾ ਪੰਜਾਬ ਦੇ ਉਲਟ ਗੱਲ ਕਰਦਾ ਹੈ,ਕਾਂਗਰਸ ਦੇ ਰਾਜ ਵਿੱਚ ਸਿੱਖਾਂ ਖਿਲਾਫ਼ ਗੱਲ ਕਰਦਾ ਸੀ ਹੁਣ ਵੀ ਕੇਂਦਰ ਦੇ ਨਾਲ ਰਿਸ਼ਤੇ ਬਣਾ ਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਕਰ ਰਿਹਾ ਹੈ। ਉਨ੍ਹਾਂ ਨੇ ਬਿੱਟੂ ਨੂੰ ਭਰਾ ਗੁਰਕੀਰਤ ਕੋਟਲੀ ਦੇ ਕਾਤੀਆ ਕਾਂਡ ਦੀ ਯਾਦ ਦਿਵਾਈ,ਪੁੱਛਿਆ ਕਿਵੇਂ ਬੇਅੰਤ ਸਿੰਘ ਨੇ ਪੌਤਰੇ ਦੇ ਗੁਨਾਹਾਂ ‘ਤੇ ਪਰਦਾ ਪਾਇਆ ਸੀ,ਫਿਰ ਕੈਪਟਨ ਸਰਕਾਰ ਵਿੱਚ ਭਰਾ ਨੂੰ ਸਰਕਾਰ ਨੌਕਰੀ ਇਸ ਲਈ ਲਵਾਈ ਸੀ ਕਿਉਂਕਿ ਦਾਦੇ ਨੇ ਗੁਰਸਿੱਖਾਂ ਨੂੰ ਮਾਰਿਆ ਸੀ’ । ਬਿਕਰਮ ਸਿੰਘ ਮਜੀਠੀਆ ਨੇ ਸੌਦਾ ਸਾਧ ਨੂੰ ਮਿਲ ਰਹੀ ਪੈਰੋਲ ‘ਤੇ ਵੀ ਸਵਾਲ ਚੁੱਕੇ,ਉਨ੍ਹਾਂ ਨੇ ਸਖ਼ਤ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਕਿਹਾ ‘ਡੋਗੀ ਬਾਬੇ ਨੂੰ ਕਿਵੇਂ ਮਨੋਹਰ ਲਾਲ ਦੇ ਰਾਜ ਵਿੱਚ ਸਾਲ ਵਿੱਚ ਚਾਰ ਵਾਰ ਪੈਰੋਲ ਦਿੱਤੀ ਜਾ ਰਹੀ ਹੈ । ਜਦਕਿ ਭਾਈ ਰਾਜੋਆਣਾ ਨੂੰ 27 ਸਾਲ ਤੋਂ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ। ਪ੍ਰਧਾਨ ਮੰਤਰੀ ਦਾ ਕਤਲ ਕਰਨ ਵਾਲੇ ਗਨੇਗਾਰਾਂ ਨੂੰ ਛੱਡਿਆ ਜਾ ਰਿਹਾ ਹੈ, ਬਿਲਕਿਸ ਬਾਨੋ ਦੇ ਮੁਲਜ਼ਮਾਂ ਦੀ ਸਜ਼ਾ ਮੁਆਫ ਕੀਤੀ ਜਾ ਰਹੀ ਹੈ ਤਾਂ ਪੰਜਾਬ ਲਈ ਵਖਰਾ ਕਾਨੂੰਨ ਕਿਉਂ ਹੈ ?’

ਬੀਬੀ ਜਗੀਰ ਕੌਰ ‘ਤੇ ਵੀ ਬਿਕਰਮ ਸਿੰਘ ਮਜੀਠੀਆ ਨੇ ਸਿਆਸੀ ਹਮਲਾ ਕਰਦੇ ਹੋਏ ਪੁੱਛਿਆ ‘ਕਿ ਜੇਕਰ ਬੀਬੀ ਜੀ ਸੇਵਾ ਕਰਨਾ ਚਾਉਂਦੇ ਸਨ ਤਾਂ ਜੋੜਿਆਂ ਜਾਂ ਫਿਰ ਭਾਂਡਿਆ ਦੀ ਕਰਦੇ,ਪਰ ਉਨ੍ਹਾਂ ਨੂੰ ਤਾਂ ਮੇਵਾ ਚਾਹੀਦਾ ਸੀ’ । ਇਸ ਲਈ 4 ਵਾਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬਣਨ ਅਤੇ ਵਜੀਰ ਬਣਨ ਦੇ ਬਾਵਜੂਦ ਉਨ੍ਹਾਂ ਨੂੰ SGPC ਦਾ ਪ੍ਰਧਾਨ ਬਣਨਾ ਸੀ । ਜਦੋਂ ਨਹੀਂ ਮਿਲੀ ਤਾਂ ਉਹ ਬਾਗ਼ੀ ਹੋ ਗਏ’ ।

Exit mobile version