ਬਿਉਰੋ ਰਿਪੋਰਟ : ਡਰੱਗ ਮਾਮਲੇ ਵਿੱਚ ਨਵੀਂ SIT ਦੇ ਮੁੱਖੀ ਡੀਆਈਜੀ ਐਚ.ਐਸ ਭੁੱਲਰ ਦੇ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਮਕੀ ਭਰੇ ਅੰਦਾਜ਼ ਵਿੱਚ ਚਿਤਾਵਨੀ ਦਿੱਤੀ ਅਤੇ ਮੰਤਰੀ ਦੇ ਵੀਡੀਓ ਬਾਰੇ ਵੀ ਵੱਡਾ ਬਿਆਨ ਦਿੱਤਾ । ਸਭ ਤੋਂ ਪਹਿਲਾਂ ਮਜੀਠੀਆ ਨੇ ਕਿਹਾ ਮੈਂ ਭਗਵੰਤ ਮਾਨ ਦੀਆਂ ਚੀਕਾ ਕੱਢਾ ਦਿੱਤੀਆਂ ਹਨ,ਹੁਣ ਉਸ ਨੇ SI ਵਿੱਚ ਆਪਣੇ ਹਲਕੇ ਦਾ SP ਸ਼ਾਮਲ ਕਰ ਲਿਆ ਤਾਂਕੀ ਹਰ ਖ਼ਬਰ ਉਸ ਤੱਕ ਪਹੁੰਚ ਜਾਵੇ। ਮਜੀਠੀਆ ਨੇ ਕਿਹਾ ਮੈਨੂੰ ਇਸ ਕੇਸ ਵਿੱਚ ਸੀਐੱਮ ਮਾਨ ਗ੍ਰਿਫਤਾਰ ਨਹੀਂ ਕਰ ਸਕਦੇ ਹਨ ਹਾਂ ਇਹ ਹੋ ਸਕਦਾ ਹੈ ਕਿਸੇ ਝੂਠੇ ਕੇਸ ਵਿੱਚ ਦੋ ਚਾਰ ਮਹੀਨੇ ਦੇ ਲਈ ਅੰਦਰ ਕਰ ਦੇਵੇ। ਉਨ੍ਹਾਂ ਨੇ ਆਪਣੀ ਗ੍ਰਿਫਤਾਰੀ ਦਾ ਸ਼ੱਕ ਜਤਾਉਂਦੇ ਹੋਏ ਕਿਹਾ ਕਿ ਜੇਕਰ ਉਹ ਸ਼ਾਮ ਨੂੰ ਬਾਹਰ ਆ ਗਏ ਤਾਂ ਜਲਦ ਹੀ ਉਸ ਮੰਤਰੀ ਦਾ ਵੀਡੀਓ ਜਾਰੀ ਕਰਨਗੇ ਜਿਸ ਦੇ ਬਾਰੇ ਮੰਤਰੀ ਨੂੰ ਵੀ ਪਤਾ ਹੈ ਅਤੇ ਭਗਵੰਤ ਮਾਨ ਨੂੰ ਵੀ । ਅਮਨ ਅਰੋੜਾ ਵਾਂਗ ਉਸ ਮੰਤਰੀ ਨੂੰ ਵੀ ਝੰਡਾ ਲਹਿਰਾਉਣ ਦਾ ਕੋਈ ਹੱਕ ਨਹੀਂ ਹੈ।
ਇਸ ਤੋਂ ਬਾਅਦ ਮਜੀਠੀਆ ਦੇ ਸਿੱਧੀ ਮੁੱਖ ਮੰਤਰੀ ਮਾਨ ਨੂੰ ਧਮਕੀ ਭਰੇ ਅੰਦਾਜ਼ ਵਿੱਚ ਚਿਤਾਵਨੀ ਦਿੱਤੀ ਕਿ ‘ਜਦੋਂ ਤੇਰੀ ਵਾਰੀ ਆਈ ਵਟੋ-ਵਟ ਭਜਾਵਾਂਗੇ,ਚੇਤੇ ਰੱਖੇਗਾ ਕਿੱਥੇ ਵਾਹ ਪਿਆ,ਇੱਕ ਵਾਰ ਰੱਬ ਸਾਨੂੰ ਮੌਕਾ ਜ਼ਰੂਰ ਦੇਵੇ ਤੇਰੀ ਤਸਲੀ ਕਰਵਾਉਣ ਦਾ,ਕਹਿੰਦੇ ਹਨ ਇਲਾਜ ਕਰਵਾਉਂਦਾ ਫਿਰਦਾ ਹੈ, ਲੀਵਰ ਬੈਠ ਗਿਆ ਹੈ ‘। ਮਜੀਠੀਆ ਨੇ ਚੁਣੌਤੀ ਦਿੰਦੇ ਹੋਏ ਕਿਹਾ ਹੁਣ ਤੱਕ 4 ਸਿੱਟਾ ਬਣ ਚੁੱਕਿਆ ਹਨ ਕਿਸੇ ਨੇ ਚਾਰਜਸ਼ੀਟ ਫਾਈਲ ਨਹੀਂ ਕੀਤੀ। ਪਿਛਲੀ ਸਿੱਟ ਦੇ ਮੁਖੀ ਮੁਖਤਿਆਰ ਸਿੰਘ ਛੀਨਾ ਸਾਹਿਬ ਨੇ ਰਿਟਾਇਡਮੈਂਟ ਦੀ ਪਾਰਟੀ ਵਿੱਚ ਮੈਨੂੰ ਬੁਲਾਲਿਆ,ਕਾਫੀ ਪਿਲਾਈ ਕੇਕ ਖਵਾਇਆ ਪਰ ਸ਼ਾਰਜਸ਼ੀਟ ਉਨ੍ਹਾਂ ਨੇ ਵੀ ਨਹੀਂ ਦਿੱਤੀ । ਮੈਂ ਤਾਂ ਭਗਵੰਤ ਮਾਨ ਨੂੰ ਕਿਹਾ ਤੂੰ ਆਪ ਹੀ ਸਿੱਟ ਦਾ ਚੇਅਰਮੈਨ ਬਣ ਜਾ ਪਰ ਉਹ ਨਹੀਂ ਬਣਿਆ। SIT ਦਾ ਮਿਆਰ ਹਰ ਵਾਰ ਹੇਠਾਂ ਆ ਰਿਹਾ ਹੈ,ਜੂਨੀਅਰ ਅਫ਼ਸਰ ਸ਼ਾਮਲ ਕੀਤੇ ਜਾ ਰਹੇ ਹਨ।ਮੇਰੇ ਯਾਰ ਕੇਜਰੀਵਾਲ ਨੂੰ 4 ਨੋਟਿਸ ਆ ਗਏ ਹਨ ਉਸ ਨੂੰ ਭਗਵੰਤ ਮਾਨ ਹਵਾਈ ਜਹਾਜ ‘ਤੇ ਭੱਜਾ ਕੇ ਲੈ ਜਾਂਦਾ ਹੈ ਮੈਨੂੰ 7ਵੀਂ ਵਾਰ ਬੁਲਾਇਆ ਹੈ ਮੈਂ ਹਰ ਵਾਰ ਹਾਜ਼ਰ ਹੋਇਆ ਹਾਂ।
ਆਪ ਅਤੇ ਕਾਂਗਰਸ ਦੇ ਗਠਜੋੜ ‘ਤੇ ਤੰਜ
ਬਿਕਰਮ ਸਿੰਘ ਮਜੀਠੀਆ ਨੇ ਚੰਡੀਗੜ੍ਹ ਮੇਅਰ ਚੋਣਾਂ ਵਿੱਚ ਆਪ ਅਤੇ ਕਾਂਗਰਸ ਦੇ ਗਠਜੋੜ ‘ਤੇ ਵੀ ਤੰਜ ਕੱਸਿਆ। ਉਨ੍ਹਾਂ ਕਿਹਾ ਕੇਜਰੀਵਾਲ ਨੇ ਆਪਣਾ ਮਫਰਲ ਹੁਣ ਖੜਕੇ ਸਾਬ੍ਹ ਨੂੰ ਦੇ ਦਿੱਤਾ ਹੈ,ਪੰਜਾਬ ਵਿੱਚ ਵੀ ਸਮਝੋ ਗਠਜੋੜ ਹੋ ਗਿਆ ।ਹੁਣ ਕਾਂਗਰਸ ਨੂੰ ਨੈਤਿਕ ਤੌਰ ‘ਤੇ ਵਿਰੋਧੀ ਧਿਰ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਮੁੱਖ ਮੰਤਰੀ ਮਾਨ ਦੱਸੇ ਕਿ ਹੁਣ ਖਹਿਰਾ,ਧਰਮਸੋਤ,ਭਾਰਤ ਭੂਸ਼ਣ ਆਸ਼ੂ,ਵਾਸ਼ਿੰਗ ਮਸ਼ੀਨ ਵਿੱਚ ਸਾਫ ਹੋ ਜਾਣਗੇ। ਜੋ ਰਾਤ ਦੇ ਹਨੇਰੇ ਵਿੱਚ ਮਿਲਦੇ ਹਨ ਉਹ ਤਾਂ ਕੁਝ ਬੋਲ ਦੇ ਨਹੀਂ ਹਨ।