The Khalas Tv Blog Punjab ਪੰਜਾਬ ‘ਚ ਬਿਜਲੀ ਐਮਰਜੈਂਸੀ ਤੇ ਆਈਸੀਯੂ ‘ਚ ਸਰਕਾਰ
Punjab

ਪੰਜਾਬ ‘ਚ ਬਿਜਲੀ ਐਮਰਜੈਂਸੀ ਤੇ ਆਈਸੀਯੂ ‘ਚ ਸਰਕਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਵਿੱਚ ਬਿਜਲੀ ਦੇ ਕੱਟਾਂ ‘ਤੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੇ ਜੋ ਐਮਰਜੈਂਸੀ ਹਾਲਾਤ ਬਣੇ ਹਨ, ਪੰਜਾਬ ਵਿੱਚ ਜਦੋਂ ਝੋਨੇ, ਕਣਕ ਦੀ ਬਿਜਾਈ ਦਾ ਸਮਾਂ ਹੁੰਦਾ ਹੈ, ਉਦੋਂ ਬਿਜਲੀ ਦੀ ਘਾਟ ਆ ਜਾਣਾ ਮਤਲਬ ਪੰਜਾਬ ਦੀ ਸਾਰੀ ਆਰਥਿਕਤਾ ਨੂੰ ਤਹਿਸ-ਨਹਿਸ ਕਰਨ ਵਾਲੇ ਹਾਲਾਤ ਪੈਦਾ ਹੋ ਜਾਂਦੇ ਹਨ। ਇਸ ਨਾਲ ਕਿਸਾਨੀ ਬਹੁਤ ਵੱਡੇ ਖਤਰੇ ਵਿੱਚ ਪੈ ਜਾਂਦੀ ਹੈ। 10 ਤੋਂ 15 ਘੰਟਿਆਂ ਦੇ ਕੱਟ ਰੋਜ਼ ਲੱਗ ਰਹੇ ਹਨ ਹਾਲਾਂਕਿ ਸਰਕਾਰ ਦਾ ਵਾਅਦਾ ਸੀ ਕਿ ਉਹ 24 ਘੰਟੇ ਬਿਜਲੀ ਸਪਲਾਈ ਦੇਣਗੇ। 24 ਘੰਟੇ ਤਾਂ ਕੀ, 10-12 ਘੰਟੇ ਵੀ ਬਿਜਲੀ ਸਪਲਾਈ ਪੂਰੀ ਨਹੀਂ ਆ ਰਹੀ। ਮੋਟਰਾਂ ਨੂੰ 8 ਘੰਟੇ ਦੀ ਸਪਲਾਈ ਦੀ ਜਗ੍ਹਾ 3 ਤੋਂ 4 ਘੰਟੇ ਦੀ ਸਪਲਾਈ ਮਿਲ ਰਹੀ ਹੈ ਅਤੇ ਉਸਦਾ ਵੀ ਕੋਈ ਸਮਾਂ ਨਿਸ਼ਚਿਤ ਨਹੀਂ। ਕਿਸਾਨ ਆਪਣੇ ਖੇਤਾਂ ਵਿੱਚ ਬੈਠ ਕੇ ਪਹਿਰਾ ਦੇ ਰਹੇ ਹਨ ਕਿ ਕਦੋਂ ਬਿਜਲੀ ਆਵੇਗੀ।

ਮੌਜੂਦਾ ਸਰਕਾਰ ਨੂੰ ਲੋਕਾਂ ਦਾ ਕੋਈ ਦਰਦ ਨਹੀਂ ਹੈ। ਕੈਪਟਨ ਸਰਕਾਰ ਤੇ ਉਸਦੇ ਵਜ਼ੀਰ ਏਸੀ ਦਫਤਰਾਂ ਵਿੱਚ ਬੈਠੇ ਹਨ ਅਤੇ ਸ਼ਾਹੀ ਭੋਜਨ ਖਾ ਰਹੇ ਹਨ ਅਤੇ ਲੋਕ ਬਾਹਰ ਸੜਕਾਂ ‘ਤੇ ਬੈਠੇ ਹਨ। ਅੱਜ ਦੀ ਸਰਕਾਰ ਸਿਰਫ ਆਪਣੀ ਕੁਰਸੀ ਬਚਾਉਣ ਵਿੱਚ ਹੈ। ਬਿਜਲੀ ਦੀ ਐਮਰਜੈਂਸੀ ਲੱਗ ਗਈ ਹੈ ਅਤੇ ਸਰਕਾਰ ਆਈਸੀਯੂ ਵਿੱਚ ਪਈ ਹੈ। ਕੈਪਟਨ ਨੇ ਸਾਰਿਆਂ ਨੂੰ ਆਪਣੇ ਦਫਤਰਾਂ ਵਿੱਚ ਏਸੀ ਬੰਦ ਕਰਨ ਲਈ ਕਹਿ ਦਿੱਤਾ ਪਰ ਆਪ ਏਸੀ ਥੱਲੇ ਬੈਠੇ ਹਨ। ਬਿਜਲੀ ਸਰਕਾਰ ਦੇ ਨਹੀਂ ਰਹੀ ਤਾਂ ਫਸਲ ਕਿਵੇਂ ਸਾਂਭੀ ਜਾਵੇਗੀ।

Exit mobile version