The Khalas Tv Blog Punjab ਮਜੀਠਿਆ ਦਾ ਦਾਅਵਾ, ਪੰਜੇ ਨਾਲ ਨਹੀਂ, ਸਿੱਧੂ ਨੇ ਰਹਿਣਾ ਝਾੜੂ ਦੇ ਨੇੜੇ-ਤੇੇੜੇ
Punjab

ਮਜੀਠਿਆ ਦਾ ਦਾਅਵਾ, ਪੰਜੇ ਨਾਲ ਨਹੀਂ, ਸਿੱਧੂ ਨੇ ਰਹਿਣਾ ਝਾੜੂ ਦੇ ਨੇੜੇ-ਤੇੇੜੇ

‘ਦ ਖ਼ਾਲਸ ਟੀਵੀ ਬਿਊਰੋ:-ਸ਼ਿਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਕ ਦਿਨ ਦਾ ਸੈਸ਼ਨ ਸੱਦਿਆ ਸੀ ਤੇ ਇਸ ਦਿਨ ਜਰੂਰੀ ਮੁੱਦੇ ਵਿਚਾਰਨ ਦਾ ਦਾਅਵਾ ਕੀਤਾ ਸੀ, ਪਰ ਇਸਨੂੰ ਸ਼ਰਧਾਂਜਲੀਆਂ ਦੇ ਕੇ ਦੋ ਦਿਨ ਦੀ ਬ੍ਰੇਕ ਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਉਹ ਇਸ ਸੈਸ਼ਨ ਤੋਂ ਕੋਈ ਆਸ ਰੱਖਣ। ਇਹ ਪੰਜਾਬ ਸਰਕਾਰ ਦਾ ਇਲੈਕਸ਼ਨ ਨੂੰ ਸਮਰਪਿਤ ਇਕ ਜੁਮਲਾ ਹੈ। ਰੋਜ ਮੁਲਜ਼ਮਾਂ ਨੂੰ ਕੁੱਟ ਪੈਂਦੀ ਹੈ, ਗੰਨੇ ਦੇ ਬਕਾਏ ਨਹੀਂ ਦਿੱਤੇ ਜਾ ਰਹੇ ਤੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ।

ਕਰੋੜਾਂ ਰੁਪਇਆ ਇਸ਼ਤਿਹਾਰਾਂ ਉੱਤੇ ਖਰਚ ਹੋ ਰਿਹਾ ਹੈ। ਮਜੀਠੀਆ ਨੇ ਕਿਹਾ ਕਿ ਮੈਂ ਚੰਨੀ ਦੀ ਕਾਂਗਰਸ ਸਰਕਾਰ ਨੂੰ ਸਵਾਲ ਕਰ ਰਿਹਾ ਕਿ ਤੁਸੀਂ 5 ਅਕਤੂਬਰ ਨੂੰ ਦਿਲੀ ਗਏ ਤੇ ਗ੍ਰਹਿ ਮੰਤਰੀ ਨੂੰ ਦੱਸਿਆ ਕਿ ਬਾਰਡਰ ਉੱਤੇ ਤੈਨਾਤੀ ਵਧਾਈ ਜਾਵੇ, ਪਰ ਇਹ ਤਾਂ ਆਫਿਸੀਅਲੀ ਬਿਆਨ ਹੈ ਜੋ ਲੋਕਾਂ ਨੂੰ ਦੱਸਿਆ ਗਿਆ ਹੈ ਕਿ ਉਨ੍ਹਾਂ ਦਿੱਲੀ ਕੀ ਕਿਹਾ ਹੈ। ਪਰ ਇਨ੍ਹਾਂ ਨੇ ਕੇਂਦਰ ਸਰਕਾਰ ਮੂਹਰੇ ਸਰੰਡਰ ਕਰ ਦਿੱਤਾ ਹੈ। ਇਨ੍ਹਾਂ ਨੇ ਕੋਈ ਵਿਰੋਧ ਨਹੀਂ ਕੀਤਾ ਕਿ ਬੀਐਸਐਫ ਦਾ ਘੇਰਾ ਵਧਾਉਣਾ ਸਾਨੂੰ ਮਨਜੂਰ ਨਹੀਂ ਹੈ।। ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਇਆ ਜਾ ਰਿਹਾ ਹੈ।

ਮਜੀਠਿਆ ਨੇ ਕਿਹਾ ਕਿ ਸਰਕਾਰ ਕਹਿ ਰਹੀ ਹੈ ਕਿ ਪੀਪੀਏ ਰੱਦ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੈਂ ਸਰਕਾਰ ਨੂੰ ਚੈਲੇਂਜ ਕਰਦਾ ਹਾਂ ਕਿ ਜੇ ਤੁਸੀਂ ਬੀਐਸਐਫ ਜਾਂ ਪੀਪੀਏ ਦੇ ਮੁੱਦੇ ਉੱਤੇ ਗੰਭੀਰ ਹੋ ਤਾਂ ਅੱਜ ਹੀ ਸੈਸ਼ਨ ਸੱਦੋ। ਏਜੀ ਦੀ ਨਿਯੁਕਤੀ ਚੰਨੀ ਨੇ ਕੀਤੀ ਹੈ, ਉਹ ਚਾਹੁੰਣ ਤਾਂ ਅਸਤੀਫਾ ਮੰਨਜੂਰ ਕਰ ਸਕਦੇ ਹਨ। ਸੈਸ਼ਨ ਉੱਤੇ ਇਕ ਕਰੋੜ ਰੁਪਏ ਖਰਚ ਹੋਣਗੇ, ਪਰ ਸੈਸ਼ਨ ਦੀ ਪ੍ਰਾਪਤੀ ਜੀਰੋ ਹੈ। ਲੋਕਾਂ ਨੂੰ ਸਸਤੀ ਬਿਜਲੀ ਨਾਲ ਮਤਲਬ ਹੈ ਜੋ ਕਾਂਗਰਸ ਸਰਕਾਰ ਨੇ ਨਹੀਂ ਦਿਤੀ ਹੈ। ਮਜੀਠਿਆ ਨੇ ਕਿਹਾ ਕਿ ਕੱਲ੍ਹ ਦਾ ਸੈਸ਼ਨ ਕਾਂਗਰਸ ਦੇ ਜੁਮਲੇ ਤੋਂ ਵਧ ਕੇ ਕੁੱਝ ਨਹੀਂ ਹੈ।

ਮਜੀਠਿਆ ਨੇ ਕਿਹਾ ਕਿ ਟ੍ਰਿਬਿਊਨ ਨੇ ਤਾਂ ਫਿਰ ਛਾਪਿਆ ਹੈ ਕਿ ਪੈਟਰੋਲ ਡੀਜਲ ਦੇ ਭਾਅ ਹਾਲੇ ਵੀ ਜਿਆਦਾ ਹਨ। ਅਸਲ ਵਿਚ ਪੈਟਰੋਲ 8 ਰੁਪਏ ਤੇ ਡੀਜਲ 4 ਰੁਪਏ ਘਟਿਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਸੈਸ਼ਨ ਵਿਚ ਰੈਜੁਲੁਸ਼ਨ ਲਿਆਂਦੇ ਜਾ ਰਹੇ ਹਨ, ਉਨ੍ਹਾਂ ਦਾ ਕੋਈ ਮਾਇਨਾ ਨਹੀਂ ਹੈ। ਮਜੀਠਿਆ ਨੇ ਕਿਹਾ ਕਿ 50 ਦਿਨਾਂ ਦੀ ਸਰਕਾਰ ਵਿਚ 40 ਦਿਨ ਕੈਬਨਿਟ ਦੀ ਬੈਠਕ ਹੋਈ ਹੈ। ਸਰਕਾਰ ਮੁਲਾਜਮਾਂ ਦਾ ਡੀਏ ਰੋਕ ਕੇ ਬੈਠੇ ਹਨ। ਸਰਕਾਰ ਦੀ 3 ਲੱਖ ਕਰੋੜ ਦੀ ਦੇਣਦਾਰੀ ਹੈ, ਐਲਾਨ ਬੇਸ਼ੱਕ ਜਿੰਨੇ ਮਰਜੀ ਲੱਖ ਕਰੋੜ ਦੇ ਕਰ ਦਿਓ, ਉਸ ਲਈ ਪੈਸੇ ਕਿੱਥੋਂ ਆਉਣੇ ਹਨ।

ਸੁਖਜਿੰਦਰ ਰੰਧਾਵਾ ਦੇ ਜਵਾਈ ਦੇ ਏਜੀ ਨਿਯੁਕਤ ਹੋਣ ਦੇ ਮੁੱਦੇ ਉੱਤੇ ਮਜੀਠਿਆ ਨੇ ਕਿਹਾ ਕਿ 16 ਸਾਲ ਦੀ ਪ੍ਰੈਕਟਿਸ ਵਾਲਾ ਹੀ ਏਜੀ ਲੱਗ ਸਕਦਾ ਹੈ। ਸੁੱਖੀ ਦਾ ਜਵਾਈ ਕਿਹੜਾ ਨੰਗ ਹੈ, ਉਸ ਕੋਲ ਵੀ ਕਰੋੜਾਂ ਦੀ ਗੱਡੀ ਹੈ। ਹਾਲੇ ਝੋਨੇ ਦੀ ਪੂਰੀ ਖਰੀਦ ਹੋਈ ਨਹੀਂ ਹੈ, ਹੁਣ ਮੰਡੀਆਂ ਵੀ ਬੰਦ ਕਰ ਦਿੱਤੀਆਂ ਹਨ। ਨਕਲੀ ਡੀਏਪੀ ਵਿਕ ਰਿਹਾ ਹੈ। ਚੀਫ ਵਿਜੀਲੈਂਸ ਲਗਾਇਆ ਹੈ, ਜਿੱਦਾ ਬਿੱਲਾ ਦੁੱਧ ਦੀ ਰਾਖੀ ਬਿਠਾਉਣ ਵਾਲਾ ਕੰਮ ਕੀਤਾ ਹੈ।

ਮਜੀਠਿਆ ਨੇ ਦਾਅਵਾ ਕੀਤਾ ਕਿ ਮੈਂ ਚੈਲੇਂਜ ਕਰਦਾ ਫੂਡ ਐਂਡ ਸਿਵਲ ਸਪਲਾਈ ਚੋਂ 5 ਹਜਾਰ ਕਰੋੜ ਦਾ ਘਪਲਾ ਨਿਕਲੇਗਾ, ਗਰੀਬਾਂ ਦੀ ਕਣਕ ਖਾਣ, ਸ਼ੈਲਰਾਂ ਤੇ ਹੇਰਾਫੇਰੀ ਦਾ ਤੇ ਗਲਤ ਬਿਲ ਬਣਾਉਣ ਦਾ ਖੁਲਾਸਾ ਹੋਵੇਗਾ। ਉਨ੍ਹਾਂ ਕਿਹਾ ਕਿ ਮਦਨ ਲਾਲ ਜਲਾਲਪੁਰ ਦਾ ਭਾਣਜਾ ਕੋਠੀ ਵੇਚ ਗਿਆ ਹੁਣ ਤੱਕ ਨਹੀਂ ਲੱਭਿਆ। ਜਲਾਲਪੁਰ ਦੇ ਦੋ ਕੁ ਡੰਡੇ ਲਗਾਉਣ ਆਪੇ ਪਤਾ ਲੱਗ ਜਾਣਾ ਕਿੱਥੇ ਹੈ। ਅਲੀ ਬਾਬਾ 40 ਚੋਰ ਉਹੀ ਨੇ।

ਮਜੀਠਿਆ ਨੇ ਕਿਹਾ ਕਿ ਸੰਗਤ ਲਾਂਘਾ ਖੋਲ੍ਹਣ ਲਈ ਅਰਦਾਸ ਕਰ ਰਹੀ ਹੈ। ਪਰ ਸਰਕਾਰਾਂ ਦਾ ਕੰਮ ਕੋਈ ਹੋਰ ਹੁੰਦਾ ਹੈ। ਮੇਰੀ ਚੰਨੀ ਸਾਹਬ ਨੂੰ ਬੇਨਤੀ ਹੈ ਕਿ ਤੁਹਾਡੇ ਸਿੱਧੂ ਦੀ ਬਾਜਵੇ ਨਾਲ ਬੜੀ ਬਣਦੀ ਹੈ, ਉਹ ਉਧਰ ਗੱਲ ਕਰ ਲਵੇ ਤੁਸੀਂ ਇਧਰ ਕਰ ਲਓ।

ਡੇਂਗੂ ਵੀ ਕੋਰੋਨਾ ਵਾਂਗ ਬਣ ਗਿਆ ਹੈ। ਡੇਂਗੂ ਹੈਲਥ ਕੇਅਰ ਹੀ ਸਰਕਾਰ ਨਹੀਂ ਦੇ ਪਾ ਰਹੀ ਹੈ। ਮਜੀਠੀਆ ਨੇ ਕਿਹਾ ਕਿ ਹੁਣ ਤਾਂ ਇਕ ਹੋਰ ਪਾਰਟੀ ਆ ਗਈਆ ਲੋਕ ਹਿੱਤ ਕਾਂਗਰਸ ਪਾਰਟੀ, ਜਿਹੜਾ ਚਾਹੁੰਦਾ ਪਾਰਟੀ ਚ ਇਲੈਕਸ਼ਨ ਲੜ ਲਵੇ। ਮਜੀਠਿਆ ਨੇ ਕਿਹਾ ਕਿ ਕੈਪਟਨ ਤੇ ਚੰਨੀ ਹੱਥੋਂ ਕਈ ਮੁਲਾਜਮਾਂ ਨੇ ਕੁੱਟ ਖਾਧੀ ਹੈ। ਅਸੀਂ ਮੁਆਵਜੇ, ਡੀਏਪੀ ਤੇ ਮੁਲਜਮਾਂ ਲਈ ਲੜਾਈ ਲੜਦੇ ਰਹਾਂਗੇ। ਮਜੀਠਿਆ ਨੇ ਕਿਹਾ ਦੂਰਬੀਨ ਨਾਲ ਕਰਤਾਰਪੁਰ ਲਾਂਘਾ ਵੇਖਣ ਵਾਲੀ ਗੱਲ ਕੀ ਇਨ੍ਹਾਂ ਨੂੰ ਸੋਭਦੀ ਹੈ। ਲੋਕਾਂ ਦੀ ਆਸਥਾ ਦਾ ਕੰਮ ਇਨ੍ਹਾਂ ਲਈ ਮਜਾਕ ਹੈ। ਇਕ ਚੇਅਰਮੈਨ ਹੈ ਅੰਮ੍ਰਿਤਸਾਰ ਦਾ ਉਹ ਕਹਿੰਦਾ ਮੈਨੂੰ ਆਵਾਜ ਆ ਰਹੀ ਹੈ ਅਰਦਾਸ ਦੀ, ਇਹ ਕਿਹੜੀ ਬੰਦਿਆਂ ਵਾਲੀ ਗੱਲ ਹੈ। ਇਹ ਤਾਂ ਕੱਲ੍ਹ ਨੂੰ ਕਹਿ ਦੇਣਗੇ ਕਿ ਦਰਵਾਜਾ ਖੁਲ੍ਹਾ ਹੈ ਅਸੀਂ ਜਾਂਦੇ ਕਿਉਂ ਨਹੀਂ।
ਮਜੀਠਿਆ ਨੇ ਕਿਹਾ ਕਿ ਸਿੱਧੂ ਨੇ ਪੰਜੇ ਨਾਲ ਨਹੀਂ ਰਹਿਣਾ, ਇਹ ਝਾੜੂ ਦੇ ਨੇੜੇ ਤੇੜੇ ਹੀ ਰਹੇਗਾ। ਸਿੱਧੂ ਤਾਂ ਰਾਧੇ ਮਾਂ ਦਾ, ਆਸਾ ਰਾਮ ਤੇ ਜਾਂ ਫਿਰ ਰਾਮ ਰਹੀਮ ਦਾ ਡਾਕੀਆ ਹੈ।

Exit mobile version