The Khalas Tv Blog Punjab ਮੇਰੀ ਹਮਾਇਤ ‘ਚ ਤਾਂ ਕਦੇ ਮੇਰੀ ਪਤਨੀ ਹਲਕੇ ‘ਚ ਨਹੀਂ ਵੜੀ
Punjab

ਮੇਰੀ ਹਮਾਇਤ ‘ਚ ਤਾਂ ਕਦੇ ਮੇਰੀ ਪਤਨੀ ਹਲਕੇ ‘ਚ ਨਹੀਂ ਵੜੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੀਨੀਅਰ ਅਕਾਲੀ ਲੀਡਲ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਸਰਕਾਰ ਉੱਤੇ ਅਦਾਲਤ ਦੀ ਹੱਤਕ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਨੇ ਕਿਹਾ ਕਿ ਹਾਈਕੋਰਟ ਵਿੱਚ ਉਨ੍ਹਾਂ ਦੀ ਜ਼ਮਾਨਤ ਉੱਤੇ ਹਾਲੇ ਜਸਟਿਸ ਲੀਜਾ ਗਿੱਲ ਵੱਲੋਂ ਫੈਸਲਾ ਵੀ ਨਹੀਂ ਸੀ ਸੁਣਾਇਆ ਗਿਆ ਕਿ ਪੰਜਾਬ ਪੁਲਿਸ ਨੇ ਉਨ੍ਹਾਂ ਦੇ ਘਰ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ। ਛਾਪੇ ਦੌਰਾਨ ਉਸਦੀ ਬਜ਼ੁਰਗ ਮਾਂ, ਪਤਨੀ ਅਤੇ ਬਿਮਾਰ ਬੱਚਿਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ। ਉਨ੍ਹਾਂ ਨੇ ਲੰਘੇ ਕੱਲ੍ਹ ਸੁਪਰੀਮ ਕੋਰਟ ਵਿੱਚ ਕੇਸ ਦੀ ਹੋਈ ਸੁਣਵਾਈ ਬਾਰੇ ਗੱਲ਼ ਕਰਦਿਆਂ ਵੀ ਕਿਹਾ ਕਿ ਕਾਂਗਰਸ ਉਨ੍ਹਾਂ ਨੂੰ ਜੇਲ੍ਹ ਵਿੱਚ ਡੱਕਣ ਲਈ ਇੰਨੀ ਕਾਹਲੀ ਹੈ ਕਿ ਸਰਕਾਰ ਦੇ ਵਕੀਲ ਪੀ.ਚਿਤੰਬਰਮ ਬਗੈਰ ਨੋਟਿਸ ਤੋਂ ਹੀ ਜੱਜ ਮੂਹਰੇ ਆ ਕੇ ਬੈਠ ਗਏ। ਉਹ ਮਜੀਠਾ ਵਿਧਾਨ ਸਭਾ ਹਲਕੇ ਤੋਂ ਨਾਮਜ਼ਦਗੀ ਦਾਖਲ ਕਰਨ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ। ਅੱਜ ਦੇ ਸੰਬੋਧਨ ਦੌਰਾਨ ਉਹ ਕਾਫ਼ੀ ਹਮ ਲਾਵਰ ਅਤੇ ਹਲਕੇ-ਫੁਲਕੇ ਰੌਂਅ ਵਿੱਚ ਨਜ਼ਰ ਆਏ।

ਉਨ੍ਹਾਂ ਨੇ ਮਜ਼ਾਹੀਆ ਲਹਿਜੇ ਵਿੱਚ ਕਿਹਾ ਕਿ ਉਹ ਹਮੇਸ਼ਾ ਚੋਣ ਹਮਾਇਤੀਆਂ ਦੇ ਸਿਰ ‘ਤੇ ਜਿੱਤਦੇ ਰਹੇ ਹਨ, ਉਨ੍ਹਾਂ ਦੀ ਪਤਨੀ ਜਾਂ ਪਰਿਵਾਰ ਦੇ ਦੂਜੇ ਮੈਂਬਰਾਂ ਨੇ ਕਦੇ ਹਲਕੇ ਵਿੱਚ ਪੈਰ ਧਰ ਕੇ ਨਹੀਂ ਦੇਖਿਆ। ਉਨ੍ਹਾਂ ਨੇ ਇਸ ਵਾਰ ਵੀ ਚੋਣ ਆਪਣੇ ਹਮਾਇਤੀਆਂ ਦੇ ਸਿਰ ‘ਤੇ ਲੜਨ ਦਾ ਐਲਾਨ ਕੀਤਾ। ਉਂਝ, ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਉਹ ਖੁੱਲ੍ਹੇ ਮਾਹੌਲ ਵਿੱਚ ਵਿਚਰੇ ਤਾਂ ਕੀ ਕਹਿਣੇ, ਨਹੀਂ ਤਾਂ ਪਾਰਟੀ ਦਾ ਇੱਕ-ਇੱਕ ਵਰਕਰ ਬਿਕਰਮ ਸਿੰਘ ਮਜੀਠੀਆ ਬਣ ਕੇ ਚੋਣ ਲੜੇਗਾ।

ਉਨ੍ਹਾਂ ਨੇ ਕਿਹਾ ਕਿ “ਮੈਂ ਚੋਣਾਂ ਨਾ ਲੜ੍ਹ ਸਕਾਂ, ਇਸ ਲਈ ਸਿਆਸੀ ਚਾਲਾਂ ਤਹਿਤ ਮੇਰੇ ਰਾਹ ‘ਚ ਰੁਕਾਵਟ ਪਾਈ ਗਈ ਹੈ।” ਜਦੋਂ ਵੀ ਮੇਰਾ ਉੱਤੇ ਔਖਾ ਸਮਾਂ ਆਇਆ ਹੈ, ਮੇਰੇ ਵਿਰੋਧੀਆਂ ਨੇ ਮੇਰੇ ਖਿਲਾਫ਼ ਸਾਜਿਸ਼ਾਂ ਘੜੀਆਂ ਹਨ, ਇਨ੍ਹਾਂ ਲੋਕਾਂ ਨੇ ਮੇਰਾ ਸਾਥ ਦਿੱਤਾ ਹੈ। ਮਜੀਠੀਆ ਨੇ ਕਿਹਾ ਕਿ ਇਸ ਵਾਰ ਮੇਰੀ ਲੜਾਈ ਥੋੜੀ ਵੱਖਰੀ ਹੈ ਕਿਉਂਕਿ ਇੱਕ ਤਾਂ ਕੋਵਿਡ ਪ੍ਰੋਟੋਕੋਲ ਕਰਕੇ ਪ੍ਰਚਾਰ ਉੱਤੇ ਬਹੁਤ ਪਾਬੰਦੀਆਂ ਹਨ। ਅਸੀਂ ਪ੍ਰਚਾਰ ਕਰਨ ਲਈ ਇਕੱਠ ਨਹੀਂ ਕਰ ਸਕਦੇ, ਸਿਰਫ਼ ਮੋਬਾਈਲ ਰਾਹੀਂ ਹੀ ਪ੍ਰਚਾਰ ਕਰ ਸਕਦੇ ਹਾਂ। ਦੂਜਾ ਹੈ ਕਿ ਮੇਰੇ ਖਿਲਾਫ਼ ਸਾਜਿਸ਼ਾਂ ਬਹੁਤ ਘੜੀਆਂ ਜਾ ਰਹੀਆਂ ਹਨ। ਮੇਰੇ ਖਿਲਾਫ਼ ਵੀ ਕਾਂਗਰਸ ਨੇ ਸ਼ਰਾਰਤ ਕੀਤੀ ਹੈ ਕਿ ਇਹ ਚੋਣਾਂ ਨਾ ਲੜ ਸਕੇ।

Exit mobile version