The Khalas Tv Blog India ਬਿਹਾਰ ਦੇ ਇਸ ਹਸਪਤਾਲ ਦਾ ਕਾਰਨਾਮਾ ਸੁਣ ਕੇ ਤੁਸੀਂ ਵੀ ਕਹੋਗੇ, ਸ਼ੁਕਰ ਐ ਸਾਡਾ ਇਨ੍ਹਾਂ ਨਾਲ ਵਾਹ ਨਹੀਂ ਪਿਆ
India

ਬਿਹਾਰ ਦੇ ਇਸ ਹਸਪਤਾਲ ਦਾ ਕਾਰਨਾਮਾ ਸੁਣ ਕੇ ਤੁਸੀਂ ਵੀ ਕਹੋਗੇ, ਸ਼ੁਕਰ ਐ ਸਾਡਾ ਇਨ੍ਹਾਂ ਨਾਲ ਵਾਹ ਨਹੀਂ ਪਿਆ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਬਿਹਾਰ ਦੀ ਰਾਜਧਾਨੀ ਪਟਨਾ ਦੇ ਇੱਕ ਸਰਕਾਰੀ ਹਸਪਤਾਲ ਨੇ ਅਜਿਹਾ ਕਾਰਨਾਮਾ ਕੀਤਾ ਹੈ, ਕਿ ਸੁਣਕੇ ਦੰਗ ਰਹਿ ਜਾਓਗੇ। ਮਿਲੀ ਜਾਣਕਾਰੀ ਅਨੁਸਾਰ ਇਸ ਹਸਪਤਾਲ ਨੇ ਜਿਊਂਦੇ ਕੋਵਿਡ ਮਰੀਜ਼ ਨੂੰ ਮਰਿਆ ਦੱਸ ਕੇ ਪਰਿਵਾਰ ਨੂੰ ਕਿਸੇ ਹੋਰ ਮ੍ਰਿਤਕ ਦੀ ਦੇਹ ਫੜਾ ਦਿੱਤੀ। ਜਦੋਂ ਮਾਮਲਾ ਸਾਹਮਣੇ ਆਇਆ ਤਾਂ ਜ਼ਿਲ੍ਹਾ ਮੈਜਿਸਟਰੇਟ ਨੇ ਪਟਨਾ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਵਾਪਰੀ ਇਸ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ।


ਜਾਣਕਾਰੀ ਅਨੁਸਾਰ ਚੁਨੂ ਕੁਮਾਰ ਵਾਸੀ ਪਿੰਡ ਮਾਹਮਦਪੁਰ ਕੋਵਿਡ-19 ਦੇ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਸੀ। ਹਸਪਤਾਲ ਪ੍ਰਸ਼ਾਸਨ ਨੇ ਉਸ ਨੂੰ ਮ੍ਰਿਤਕ ਦੱਸਦਿਆਂ ਉਸ ਦੀ ਥਾਂ ਕਿਸੇ ਹੋਰ ਦੀ ਮ੍ਰਿਤਕ ਦੇਹ ਉਹਦੇ ਭਰਾ ਨੂੰ ਸਪੁਰਦ ਕਰ ਦਿੱਤੀ। ਘਟਨ ਦਾ ਪਤਾ ਲਗਦਿਆਂ ਹੀ ਪਟਨਾ ਦੇ ਜ਼ਿਲ੍ਹਾ ਮੈਜਿਸਟਰੇਟ ਚੰਦਰਸ਼ੇਖਰ ਸਿੰਘ ਨੇ ਹਸਪਤਾਲ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ 24 ਘੰਟਿਆਂ ਅੰਦਰ ਕਸੂਰਵਾਰਾਂ ਖ਼ਿਲਾਫ਼ ਕਾਰਵਾਈ ਦੀ ਹਦਾਇਤ ਕੀਤੀ ਹੈ। ਸਿੰਘ ਨੇ ਪੱਤਰ ਵਿੱਚ ਭਵਿੱਖ ’ਚ ਅਜਿਹੀ ਕਿਸੇ ਘਟਨਾ ਦੇ ਦੁਹਰਾਅ ਤੋਂ ਬਚਣ ਲਈ ਸਖਤ ਕਦਮ ਚੁੱਕਣ ਦੀ ਵੀ ਹਦਾਇਤ ਕੀਤੀ ਹੈ।

Exit mobile version