ਬਿਹਾਰ ਦੇ ਜਹਾਨਾਬਾਦ ‘ਚ ਸਾਵਣ ਦੇ ਚੌਥੇ ਸੋਮਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਮਖਦੂਮਪੁਰ ਦੇ ਵਨਵਾਰ ਦੇ ਸਿੱਧੇਸ਼ਵਰ ਮੰਦਰ ‘ਚ ਭਗਦੜ ਮੱਚ ਗਈ। ਇਸ ਵਿੱਚ ਦੱਬਣ ਨਾਲ ਸੱਤ ਲੋਕਾਂ ਦੀ ਮੌਤ ਹੋ ਗਈ। ਜਦਕਿ ਕਈ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੀ ਟੀਮ ਮੌਕੇ ‘ਤੇ ਤਾਇਨਾਤ ਹੈ। ਦੱਸ ਦੇਈਏ ਕਿ ਸਾਵਣ ਸੋਮਵਾਰ ਹੋਣ ਕਾਰਨ ਮੰਦਰ ‘ਚ ਭਾਰੀ ਭੀੜ ਪਹੁੰਚ ਰਹੀ ਹੈ।
ਸਾਵਣ ਦਾ ਸੋਮਵਾਰ ਹੋਣ ਕਾਰਨ ਜਹਾਨਾਬਾਦ ਦੇ ਸਿੱਧੇਸ਼ਵਰ ਮੰਦਰ ‘ਚ ਪੂਜਾ ਲਈ ਸ਼ਰਧਾਲੂਆਂ ਦੀ ਭਾਰੀ ਭੀੜ ਰਹੀ। ਮੰਦਰ ਵਿੱਚ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਪੁਲਿਸ ਅਨੁਸਾਰ ਇਸ ਮੌਕੇ ਭਗਵਾਨ ਸ਼ਿਵ ਨੂੰ ਜਲਾਭਿਸ਼ੇਕ ਚੜ੍ਹਾਉਣ ਲਈ ਮੰਦਰ ਨੂੰ ਜਾਣ ਵਾਲੇ ਰਸਤੇ ਵਿੱਚ ਪੌੜੀਆਂ ਨੇੜੇ ਅਚਾਨਕ ਭਗਦੜ ਮੱਚ ਗਈ। ਜਿਸ ਵਿੱਚ ਸ਼ਰਧਾਲੂਆਂ ਦੀ ਮੌਤ ਹੋ ਗਈ। ਉਨ੍ਹਾਂ ਦੀਆਂ ਲਾਸ਼ਾਂ ਨੂੰ ਜਹਾਨਾਬਾਦ ਸਦਰ ਹਸਪਤਾਲ ਲਿਆਂਦਾ ਗਿਆ ਹੈ। ਇਸ ਦੇ ਨਾਲ ਹੀ ਕਈ ਲੋਕ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।
#WATCH जहानाबाद, बिहार: जहानाबाद SHO दिवाकर कुमार विश्वकर्मा ने कहा, “DM और SP ने घटनास्थल का दौरा किया और वे स्थिति का जायजा ले रहे हैं… हम परिवारों (मृतकों और घायलों के) से मिल रहे हैं और उनसे पूछताछ कर रहे हैं… हम लोगों (मृतकों) की पहचान करने की कोशिश कर रहे हैं, इसके बाद… https://t.co/nwPlJidoeY pic.twitter.com/SEOiwdMECl
— ANI_HindiNews (@AHindinews) August 12, 2024
ਨਿਊਜ਼ ਏਜੰਸੀ ਏਐਨਆਈ ਮੁਤਾਬਕ ਜਹਾਨਾਬਾਦ ਦੀ ਡੀਐਮ ਅਲੰਕ੍ਰਿਤਾ ਪਾਂਡੇ ਨੇ ਦੱਸਿਆ ਕਿ ਜਹਾਨਾਬਾਦ ਜ਼ਿਲ੍ਹੇ ਦੇ ਮਖਦੂਮਪੁਰ ਵਿੱਚ ਬਾਬਾ ਸਿੱਧਨਾਥ ਮੰਦਰ ਵਿੱਚ ਮਚੀ ਭਗਦੜ ਵਿੱਚ 7 ਲੋਕਾਂ ਦੀ ਮੌਤ ਹੋ ਗਈ ਅਤੇ 9 ਜ਼ਖ਼ਮੀ ਹੋ ਗਏ। ਅਸੀਂ ਹਰ ਚੀਜ਼ ‘ਤੇ ਨਜ਼ਰ ਰੱਖ ਰਹੇ ਹਾਂ ਅਤੇ ਸਥਿਤੀ ਹੁਣ ਕਾਬੂ ਹੇਠ ਹੈ। ਤਾਂ ਐਸਐਚਓ ਦਿਵਾਕਰ ਕੁਮਾਰ ਵਿਸ਼ਵਕਰਮਾ ਨੇ ਦੱਸਿਆ ਕਿ ਡੀਐਮ ਅਤੇ ਐਸਪੀ ਨੇ ਮੌਕੇ ਦਾ ਦੌਰਾ ਕੀਤਾ।
ਉਹ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ। ਅਸੀਂ ਮ੍ਰਿਤਕਾਂ ਅਤੇ ਜ਼ਖਮੀਆਂ ਦੇ ਪਰਿਵਾਰਾਂ ਨੂੰ ਮਿਲ ਰਹੇ ਹਾਂ ਅਤੇ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੇ ਹਾਂ। ਪੁਲਿਸ ਨੇ ਕਿਹਾ ਕਿ ਉਹ ਲੋਕਾਂ (ਮ੍ਰਿਤਕਾਂ) ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਤੋਂ ਬਾਅਦ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਜਾਵੇਗਾ। ਇਸ ਹਾਦਸੇ ‘ਚ ਕੁੱਲ 7 ਲੋਕਾਂ ਦੀ ਮੌਤ ਹੋ ਗਈ ਹੈ। ਬਾਕੀ ਲੋਕਾਂ ਦਾ ਇਲਾਜ ਚੱਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਜਹਾਨਾਬਾਦ ‘ਚ ਹੋਏ ਹਾਦਸੇ ਤੋਂ ਬਾਅਦ ਗੋਪਾਲਗੰਜ ਪ੍ਰਸ਼ਾਸਨ ਨੇ ਸਾਰੇ ਸ਼ਿਵ ਮੰਦਰਾਂ ‘ਚ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਹਨ। ਮੰਦਿਰ ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਨੂੰ ਕਤਾਰਾਂ ਵਿੱਚ ਲੱਗ ਕੇ ਜਲਾਭਿਸ਼ੇਕ ਕੀਤਾ ਜਾ ਰਿਹਾ ਹੈ। ਇਤਿਹਾਸਕ ਧਨੇਸ਼ਵਰ ਨਾਥ ਮਹਾਦੇਵ ਅਤੇ ਬਾਬਾ ਬਾਲ ਖੰਡੇਸ਼ਵਰਨਾਥ ਮਹਾਦੇਵ ਮੰਦਰਾਂ ‘ਤੇ ਮੈਜਿਸਟ੍ਰੇਟ ਦੇ ਨਾਲ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ।