The Khalas Tv Blog India ਸੁਪਰੀਮ ਕੋਰਟ ਨੇ ਰਿਲਾਇੰਸ ਦੇ ਖਿਲਾਫ ਸੁਣਾਇਆ ਫੈਸਲਾ, ਵੱਡਾ ਝਟਕਾ
India

ਸੁਪਰੀਮ ਕੋਰਟ ਨੇ ਰਿਲਾਇੰਸ ਦੇ ਖਿਲਾਫ ਸੁਣਾਇਆ ਫੈਸਲਾ, ਵੱਡਾ ਝਟਕਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਰਿਲਾਇੰਸ ਰਿਟੇਲ ਦੇ ਨਾਲ ਫਿਊਚਰ ਰਿਟੇਲ ਲਿਮਿਟਡ ਨਾਲ ਮਿਲਾਉਣ ਦੇ 24 ਹਜ਼ਾਰ 713 ਕਰੋੜ ਦੇ ਸੌਦੇ ਦੇ ਮਾਮਲੇ ਵਿਚ ਅਮੇਜਨ ਨੂੰ ਵੱਡੀ ਰਾਹਤ ਮਿਲੀ ਹੈ।ਸੁਪਰੀਮ ਕੋਰਟ ਨੇ ਇਹ ਮੰਨਦਿਆਂ ਕਿ ਭਾਰਤੀ ਕਾਨੂੰਨ ਵਿਚ ਐਮਰਜੈਂਸੀ ਅਵਾਰਡ ਲਾਗੂ ਕਰਨ ਯੋਗ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ਵਿਚ ਅਹਿਮ ਫੈਸਲਾ ਕਰਦਿਆਂ ਦਿੱਲੀ ਹਾਈਕੋਰਟ ਦੇ ਫੈਸਲੇ ਨੂੰ ਵੀ ਬਰਕਰਾਰ ਰੱਖਿਆ ਹੈ। ਇਸ ਫੈਸਲੇ ਨਾਲ ਹੀ ਕੋਰਟ ਨੇ ਰਿਲਾਇੰਸ ਦੇ ਨਾਲ ਫਿਊਚਰ ਗਰੁੱਪ ਦੇ ਸੌਦੇ ਉੱਤੇ ਹਾਲ ਦੀ ਘੜ੍ਹੀ ਰੋਕ ਲਾ ਦਿੱਤੀ ਹੈ। ਰਿਲਾਇਸ-ਫਿਊਚਰ ਗਰੁੱਪ ਡੀਲ ਦੇ ਖਿਲਾਫ ਅਮੇਜਨ ਦੀ ਪਟੀਸ਼ਨ ਉੱਤੇ ਕੋਰਟ ਨੇ ਫੈਸਲਾ ਸੁਣਾਇਆ ਹੈ।

ਸੁਪਰੀਮ ਕੋਰਟ ਨੇ ਇਹ ਤੈਅ ਕਰਨਾ ਸੀ ਕਿ ਕੀ ਐਮਰਜੈਂਸੀ ਆਰਬੀਟ੍ਰੇਟਰ ਦੇ ਕੋਲ ਆਰਬਿਟਲ ਟ੍ਰਿਬਿਊਨਲ ਦਾ ਕਾਨੂੰਨੀ ਦਰਜਾ ਹੈ। ਕੀ ਇਸਨੂੰ ਭਾਰਚ ਵਿਚ ਲਾਗੂ ਕੀਤਾ ਜਾ ਸਕਦਾ ਹੈ। ਕੀ ਫਿਊਚਰ ਗਰੁੱਪ ਦੀ ਅਪੀਲ ਦਿਲੀ ਹਾਈਕੋਰਟ ਦੀ ਡਿਵੀਜਨ ਬੈਂਚ ਦੇ ਸਾਹਮਣੇ ਸੁਣਵਾਈ ਯੋਗ ਹੈ। ਫਿਊਚਰ ਗਰੁੱਪ ਨੇ ਰਿਲਾਇੰਸ ਇੰਡਸਟ੍ਰੀਜ ਦੇ ਨਾਲ 3.4 ਬਿਲੀਅਨ ਡਾਲਰ ਦੇ ਸੌਦੇ ਨੂੰ ਚੁਣੌਤੀ ਦਿਤੀ ਸੀ।

ਅਮੇਜਨ ਦੇ ਪੱਖ ਵਿਚ ਸਿੰਗਾਪੁਰ ਸਥਿਤ ਐਮਰਜੈਂਸੀ ਆਰਬੀਟ੍ਰੇਟਰ ਨੇ ਫਿਊਚਰ ਗਰੁੱਪ ਰਿਟੇਲ ਦੇ ਨਾਲ 27, 513 ਕਰੋੜ ਰੁਪਏ ਦੇ ਸੌਦੇ ਉੱਤੇ ਰੋਕ ਲਾਉਣ ਦੇ ਨਿਰਦੇਸ਼ ਦਿਤੇ ਸੀ, ਇਸ ਨੂੰ ਪਹਿਲਾਂ ਦਿਲੀ ਹਾਇਕੋਰਟ ਵਿਚ ਚੁਣੌਤੀ ਦਿੱਤੀ ਗਈ ਸੀ।

ਜ਼ਿਕਰਯੋਗ ਹੈ ਕਿ ਨਿਆਂਮੂਰਤੀ ਆਰਐਫ ਨਰੀਮਨ ਦੀ ਪੀਠ ਨੇ ਦੋਵੇਂ ਧਿਰਾਂ ਨੂੰ ਸੁਣਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖਿਆ ਸੀ। ਸਾਲ 2019 ਵਿਚ ਅਮੇਜਨ ਨੇ ਫਿਊਚਰ ਗਰੁੱਪ ਨੂੰ 1920 ਲੱਖ ਡਾਲਰ ਦਿੱਤੇ ਸਨ। ਅਮੇਜਨ ਨੇ ਇਸ ਸੌਜੇ ਦਾ ਵਿਰੋਧ ਕੀਤਾ ਸੀ ਤੇ ਕਿਹਾ ਸੀ ਕਿ ਫਿਊਚਰ ਗਰੁੱਪ ਆਪਣੇ ਕਾਰੋਬਾਰ ਨੂੰ ਰਿਲਾਇੰਸ ਨੂੰ ਨਹੀਂ ਵੇਚ ਸਕਦਾ।

Exit mobile version