The Khalas Tv Blog Punjab ਪਠਾਨਕੋਟ ਪੁਲਿਸ ਦੀ ਵੱਡੀ ਕਾਮਯਾਬੀ, ਗੋਲਡੀ ਬਰਾੜ ਦੇ ਨਾਂ ‘ਤੇ ਖਾਤਾ ਖੁਲਵਾਉਣ ਵਾਲੇ ਦੋ ਦੋ ਸ਼ੀ ਗ੍ਰਿ ਫ ਤਾਰ
Punjab

ਪਠਾਨਕੋਟ ਪੁਲਿਸ ਦੀ ਵੱਡੀ ਕਾਮਯਾਬੀ, ਗੋਲਡੀ ਬਰਾੜ ਦੇ ਨਾਂ ‘ਤੇ ਖਾਤਾ ਖੁਲਵਾਉਣ ਵਾਲੇ ਦੋ ਦੋ ਸ਼ੀ ਗ੍ਰਿ ਫ ਤਾਰ

ਦ ਖ਼ਾਲਸ ਬਿਊਰੋ : ਪਠਾਨਕੋਟ ਪੁਲਿਸ ਨੇ ਗੈਂ ਗਸਟਰ ਗੋਲਡੀ ਬਰਾੜ ਦਾ ਫਰਜ਼ੀ ਬੈਂਕ ਖਾਤਾ ਖੁਲਵ੍ਹਾਉਣ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਦੋ ਦੋ ਸ਼ੀਆਂ ਨੂੰ ਗ੍ਰਿ ਫਤਾਰ ਕੀਤਾ ਹੈ। ਮੁੱਢਲੀ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਇਹ ਲੋਕ ਫਰਜ਼ੀ ਬੈਂਕ ਖਾਤੇ ਖੁਲਵਾਉਣ ਦਾ ਗਰੋਹ ਚਲਾ ਰਹੇ ਸਨ। ਜੋ ਇੰਨ੍ਹਾਂ ਖਾਤਿਆਂ ਨੂੰ ਬੇਨਾਮੀ, ਧੋ ਖਾ ਧ ੜੀ ਜਾਂ ਫਿਰੌਤੀ ਲਈ ਅੱਗੇ ਵੇਚ ਦਿੰਦੇ ਸਨ।ਗੈਂ ਗ ਦੇ ਮੁਖੀ ਦਾ ਚਿਹਰਾ ਕੈਨੇਡਾ ਬੈਠੇ ਮੂਸੇਵਾਲਾ ਕ ਤਲ ਕਾਂ ਡ ਦੇ ਮਾਸਟਰ ਮਾਈਂਡ ਗੈਂਗ ਸਟਰ ਗੋਲਡੀ ਬਰਾੜ ਨਾਲ ਮਿਲਦਾ ਹੈ।

ਫੜੇ ਗਏ ਮੁਲ ਜ਼ਮ ਮੁਨੀਸ਼ ਅਤੇ ਅਨੂਪ ਸ਼ਰਮਾ ਫਿਰੋਜ਼ਪੁਰ ਕਲਾਂ ਸੁਜਾਨਪੁਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ ਜੀਜਾ ਗੈਂ ਗ ਦਾ ਸਰਗਨਾ ਹੈ, ਜੋ ਅਜੇ ਫਰਾਰ ਹੈ।ਫੜੇ ਗਏ ਮੁਲਜ਼ ਮਾਂ ਤੋਂ ਪਤਾ ਲੱਗਾ ਕਿ ਜਾਅਲੀ ਬੈਂਕ ਖਾਤੇ ਬਣਾ ਕੇ ਚੰਗੀ ਰਕਮ ਮਿਲਦੀ ਸੀ। ਇਸ ਕਾਰਨ ਉਨ੍ਹਾਂ ਨੇ ਬੈਂਕ ਖਾਤਿਆਂ ਨੂੰ ਵੇਚਣ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਹਿਲਾਂ ਤਾਂ ਜੀਰਾ ਫਿਰੋਜ਼ਪੁਰ ਦਾ ਰਹਿਣ ਵਾਲਾ ਉਨ੍ਹਾਂ ਦਾ ਜੀਜਾ ਇਹ ਕੰਮ ਕਰਦਾ ਸੀ। ਬਾਅਦ ਵਿੱਚ ਕਮਾਈ ਵੇਖ ਕੇ ਉਸ ਨੇ ਆਪਣੇ ਸਾਲੇ ਵੀ ਨਾਲ ਮਿਲਾ ਲਏ। ਫ਼ਿਰੋਜ਼ਪੁਰ ਤੋਂ ਬਾਅਦ ਉਸ ਨੇ ਹੋਰ ਸ਼ਹਿਰਾਂ ਵਿੱਚ ਵੀ ਖਾਤੇ ਖੋਲ੍ਹਣੇ ਸ਼ੁਰੂ ਕਰ ਦਿੱਤੇ। ਪੁਲਿਸ ਇਨ੍ਹਾਂ ਸਾਰਿਆਂ ਦਾ ਪਤਾ ਕਰ ਰਹੀ ਹੈ।

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਇਕ ਵਿਅਕਤੀ ਪਠਾਨਕੋਟ ਦੇ ਢਾਂਗੂ ਰੋਡ ਸਥਿਤ ਬੈਂਕ ਵਿਚ ਪਹੁੰਚਿਆ ਸੀ। ਉਸ ਨੇ ਬੈਂਕ ਖਾਤਾ ਖੁੱਲ੍ਹਵਾਉਣ ਲਈ ਡਾਕੂਮੈਂਟ ਦਿੱਤੇ। ਇਸ ਵਿਚ ਨਾਂ ਰਾਜਸਥਾਨ ਦੇ ਵਿਅਕਤੀ ਦਾ ਸੀ। ਉਥੇ ਆਧਾਰ ਕਾਰਡ ‘ਤੇ ਗੈਂਗਸਟਰ ਗੋਲਡੀ ਬਰਾੜ ਦੀ ਫੋਟੋ ਲਗੀ ਸੀ। ਦੋਸ਼ੀ ਜੀਜੇ ਦੀ ਸ਼ਕਲ ਗੋਲਡੀ ਨਾਲ ਮਿਲਦੀ ਹੈ। ਹਾਲਾਂਕਿ ਮੂਸੇਵਾਲਾ ਹੱਤਿਆਕਾਂਡ ਦੀ ਵਜ੍ਹਾ ਨਾਲ ਗੋਲਡੀ ਦੀ ਫੋਟੋ ਸਾਰੇ ਪਛਾਣਦੇ ਸਨ ਜਿਸ ਵਜ੍ਹਾ ਨਾਲ ਬੈਂਕ ਵਾਲਿਆਂ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਪਰ ਦੋਸ਼ੀ ਉਥੋਂ ਭੱਜ ਨਿਕਲਿਆ।

Exit mobile version