The Khalas Tv Blog Punjab ਪਾਕਿਸਤਾਨੀ ਡਰੋਨ ਰਾਹੀਂ ਭਾਰਤੀ ਸਰਹੱਦੀ ਪਿੰਡ ਵਿਚ ਸੁੱਟੀਆਂ ਗਈਆਂ ਇਹ ਚੀਜ਼ਾਂ
Punjab

ਪਾਕਿਸਤਾਨੀ ਡਰੋਨ ਰਾਹੀਂ ਭਾਰਤੀ ਸਰਹੱਦੀ ਪਿੰਡ ਵਿਚ ਸੁੱਟੀਆਂ ਗਈਆਂ ਇਹ ਚੀਜ਼ਾਂ

Big success for BSF in the border area of Gurdaspur Consignment of arms recovered

ਪਾਕਿਸਤਾਨੀ ਡਰੋਨ ਰਾਹੀਂ ਭਾਰਤੀ ਸਰਹੱਦੀ ਪਿੰਡ ਵਿਚ ਸੁੱਟੀਆਂ ਗਈਆਂ ਇਹ ਚੀਜ਼ਾਂ

ਗਰਦਾਸਪੁਰ  : ਪਾਕਿਸਤਾਨ ਵੱਲੋਂ ਡਰੋਨ ਰਾਹੀਂ ਹਥਿਆਰ ਅਤੇ ਨਸ਼ੀਲੇ ਪਦਾਰਥ ‌ ਭਾਰਤ ਵਿੱਚ ਭੇਜਣ ਦੀਆਂ ਗਤੀਵਿਧੀਆਂ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹੁਣ ਧੁੰਦ ਤੇ ਠੰਢ ਦਾ ਫਾਇਦਾ ਚੁੱਕ ਕੇ ਦੇਰ ਰਾਤ ਪਾਕਿਸਤਾਨ ‌ ਆਪਣੀਆ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਹੈ ਪਰ  ਭਾਰਤੀ ਸੀਮਾ ਸੁਰੱਖਿਆ ਬਲ ਦੇ ਜਵਾਨ ਪੂਰੀ ਤਰ੍ਹਾਂ ਚੌਕਸ ਹਨ ।

ਕੱਲ ਅੱਧੀ ਰਾਤ 11: 51 ਵਜੇ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦੌਰਾਨ ਬੀਐਸਐਫ ਦੇ ਸੈਕਟਰ ਗਰਦਾਸਪੁਰ ਦੀ 58 ਬਟਾਲੀਅਨ ਬੀਪੀਓ ਠਾਕੁਰਪੁਰ ਦੇ ਜਵਾਨਾਂ ਨੇ ਪਾਕਿਸਤਾਨ ਵੱਲੋਂ ਡਰੋਨ ਦੀ ਆਵਾਜ਼ ਸੁਣੀ। ਪਿੰਡ ਉੱਚਾ ਧਕਾਲਾ ਵਿੱਚ 7 ਕਿਲੋਮੀਟਰ ਭਾਰਤੀ ਸੀਮਾ ਦੇ ਅੰਦਰ ਵੜ ਚੁੱਕੇ ਪਾਕਿਸਤਾਨੀ ਡਰੋਨ ‘ਤੇ ਫਾਇਰਿੰਗ ਕੀਤੀ ਗਈ।

ਫਾਇਰਿੰਗ ਤੋਂ ਕੁਝ ਦੇਰ ਬਾਅਦ ਹੀ ਜ਼ਮੀਨ ’ਤੇ ਕਿਸੇ ਚੀਜ਼ ਦੇ ਡਿੱਗਣ ਦੀ ਆਵਾਜ਼ ਵੀ ਸੁਣੀ ਗਈ ਅਤੇ ਡਰੋਨ ਵਾਪਸ ਦੌੜ ਗਿਆ। ਬੀ ਐਸ ਐਫ ਜਵਾਨਾਂ ਵੱਲੋਂ ਚਲਾਏ ਗਏ ਤਲਾਸ਼ੀ ਅਭਿਆਨ ਦੇ ਦੌਰਾਨ ਚਾਰ ਪਿਸਤੌਲ, 8 ਮੈਗਜ਼ੀਨ ਅਤੇ 47 ਰਾਉਂਡ ਬਰਾਮਦ ਕੀਤੇ ਗਏ ਜੋ ਇਸ ਡ੍ਰੋਨ ਵੱਲੋਂ ਸੁੱਟੇ ਗਏ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਐਸਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਬੀਐਸਐਫ ਜਵਾਨਾਂ ਠਾਕੁਰਪੁਰ ਬੀਪੀਓ ਨੇੜਲੇ ਪਿੰਡ ਉੱਚਾ ਧਕਾਲਾ ਅੰਬੇਦਕਰ ਖੇਡ ਮੈਦਾਨ ਵਿੱਚ ਬੀਐਸਐਫ ਵੱਲੋਂ ਐਂਬੂਲਸ ਲਗਾਇਆ ਹੋਇਆ ਸੀ ਇਸ ਦੌਰਾਨ ਡਰੋਨ ਦੀ ਆਵਾਜ਼ ਸੁਣਾਈ ਦਿੱਤੀ ਅਤੇ ਬੀਐਸਐਫ ਜਵਾਨਾਂ ਨੇ 17 ਦੇ ਕਰੀਬ ਫਾਇਰ ਕੀਤੇ ਗਏ ।

BSF ਸੈਕਟਰ ਗੁਰਦਾਸਪੁਰ ਦੇ DIG ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ BSF ਦੇ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣੀ ਅਤੇ ਜਵਾਨਾਂ ਨੇ ਕਰੀਬ 17 ਰਾਉਂਡ ਫਾਇਰ ਕੀਤੇ । ਇਸ ਦੌਰਾਨ ਡਰੋਨ ਤੋਂ ਕਿਸੇ ਚੀਜ਼ ਦੇ ਡਿੱਗਣ ਦੀ ਆਵਾਜ਼ ਸੁਣਾਈ ਦਿੱਤੀ । ਬੀਐਸਐਫ ਨੇ ਦੱਸਿਆ ਕਿ ਜਦੋਂ ਤਲਾਸ਼ੀ ਲਈ ਗਈ ਤਾਂ 1 ਪੈਕਟ ਬਰਾਮਦ ਹੋਇਆ, ਜਿਸ ਵਿਚੋਂ 4 ਚੀਨੀ ਪਿਸਤੌਲ, 8 ਮੈਗਜ਼ੀਨ ਅਤੇ 47 ਰੌਂਦ ਬਰਾਮਦ ਹੋਏ। ਉਹਨਾਂ ਕਿਹਾ ਕਿ ਇਲਾਕੇ ਦੀ ਜਾਂਚ ਕੀਤੀ ਜਾ ਰਹੀ ਹੈ।

 

Exit mobile version