The Khalas Tv Blog India ਹਾਈ ਕੋਰਟ ਦੀ ਡੇਰਾ ਸਾਧ ਨੂੰ ਵੱਡੀ ਰਾਹਤ,ਨਹੀਂ ਲਿਆਂਦਾ ਜਾਵੇਗਾ ਪੰਜਾਬ
India Punjab

ਹਾਈ ਕੋਰਟ ਦੀ ਡੇਰਾ ਸਾਧ ਨੂੰ ਵੱਡੀ ਰਾਹਤ,ਨਹੀਂ ਲਿਆਂਦਾ ਜਾਵੇਗਾ ਪੰਜਾਬ

ਦ ਖ਼ਾਲਸ ਬਿਊਰੋ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਡੇਰਾ ਮੁੱਖੀ ਰਾਮ ਰਹੀਮ ਨੂੰ ਫ਼ਰੀਦਕੋਟ ਅਦਾਲਤ ਵਿੱਚ ਹਾਜ਼ਰ ਹੋਣ ਤੋਂ ਛੋਟ ਦੇ ਦਿੱਤੀ ਹੈ ।ਹੁਣ ਐਸਆਈਟੀ ਸਿਰਫ਼ ਵੀਡੀਓ ਕਾਨਫ਼ਰੰਸ ਦੇ ਜ਼ਰੀਏ ਹੀ ਉਸ ਤੋਂ ਪੁੱਛ-ਗਿਛ ਕਰ ਸਕੇਗੀ।ਬੇਅਦਬੀ ਮਾਮਲੇ ਦੀ ਜਾਂਚ ਲਈ ਬਣੀ ਐਸਆਈਟੀ ਦਾ ਇਲਜ਼ਾਮ ਸੀ ਕਿ ਰਾਮ ਰਹੀਮ ਉਹਨਾਂ ਨਾਲ ਜਾਂਚ ਲਈ ਸਹਿਯੋਗ ਨਹੀਂ ਕਰ ਰਿਹਾ ਹੈ।ਇਸ ਲਈ ਟੀਮ ਨੇ ਸੌਦਾ ਸਾਧ ਦੇ ਪ੍ਰੋਡਕਸ਼ਨ ਵਾਰੰਟ ਲਈ ਆਦਾਲਤ ਦਾ ਰੁੱਖ ਕੀਤਾ ਸੀ ਤੇ ਦੋ ਵਾਰ ਅਸਫ਼ਲ ਰਹਿਣ ਮਗਰੋਂ ਫ਼ਰੀਦਕੋਟ ਅਦਾਲਤ ਨੇ ਪ੍ਰੋਡਕਸ਼ਨ ਵਾਰੰਟ ਜਾਰੀ ਕਰ ਦਿੱਤੇ ਸੀ।

ਜਿਸ ਤੋਂ ਬਾਅਦ ਡੇਰਾ ਮੁਖੀ ਦੇ ਵਕੀਲਾਂ ਨੇ ਹਾਈ ਕੋਰਟ ਵਿੱਚ ਪੇਸ਼ੀ ਤੋਂ ਛੋਟ ਲੈਣ ਲਈ ਪਟੀਸ਼ਨ ਪਾਈ ਸੀ ਤੇ ਹਾਈ ਕੋਰਟ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਡੇਰਾ ਮੁਖੀ ਨੂੰ ਇਹ ਇਜਾਜ਼ਤ ਮਿਲ ਗਈ ਹੈ ਤੇ ਹੁਣ ਐਸਆਈਟੀ ਸਿਰਫ਼ ਵੀਡੀਓ ਕਾਨਫ਼ਰੰਸਿੰਗ ਰਾਹੀਂ ਸੌਦਾ ਸਾਧ ਨੂੰ ਸਵਾਲ -ਜਵਾਬ ਜਾ ਹੋਰ ਪੁੱਛਗਿਛ ਕਰ ਸਕੇਗੀ ।ਡੇਰਾ ਮੁਖੀ ਨੂੰ ਪੰਜਾਬ ਨਹੀਂ ਲਿਆਂਦਾ ਜਾਵੇਗਾ ।ਅਜਿਹਾ ਹੋਣ ਪਿੱਛੇ ਸੁਰੱਖਿਆ ਕਾਰਨਾਂ ਨੂੰ
ਮੰਨਿਆ ਜਾ ਰਿਹਾ ਹੈ।

Exit mobile version