The Khalas Tv Blog Punjab ਪੰਜਾਬ ਵਿੱਚ ਠੰਢ ਨੂੰ ਲੈ ਕੇ ਵੱਡੀ ਭਵਿੱਖਬਾਣੀ, ਪਾਰਾ 5 ਡਿਗਰੀ ਵੀ ਕੀਤਾ ਗਿਆ ਦਰਜ
Punjab

ਪੰਜਾਬ ਵਿੱਚ ਠੰਢ ਨੂੰ ਲੈ ਕੇ ਵੱਡੀ ਭਵਿੱਖਬਾਣੀ, ਪਾਰਾ 5 ਡਿਗਰੀ ਵੀ ਕੀਤਾ ਗਿਆ ਦਰਜ

ਪੰਜਾਬ ਵਿੱਚ ਸਰਦੀਆਂ ਨੇ ਜ਼ੋਰ ਫੜ੍ਹ ਲਿਆ ਹੈ। ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਹੈ, ਜੋ ਇਸ ਸੀਜ਼ਨ ਦਾ ਸਭ ਤੋਂ ਠੰਢਾ ਤਾਪਮਾਨ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਦੋ ਹਫ਼ਤਿਆਂ ਵਿੱਚ ਠੰਢ ਹੋਰ ਵਧੇਗੀ।

ਪਿਛਲੇ 24 ਘੰਟਿਆਂ ਵਿੱਚ ਔਸਤ ਤਾਪਮਾਨ ਥੋੜ੍ਹਾ ਵਧਿਆ ਹੈ ਪਰ ਆਮ ਤੋਂ ਨੇੜੇ ਹੀ ਹੈ। ਅਗਲੇ 72 ਘੰਟੇ ਧੁੱਪ ਰਹੇਗੀ, ਮੌਸਮ ਸਾਫ਼ ਤੇ ਖੁਸ਼ਕ ਰਹੇਗਾ। ਅਗਲੇ 48 ਘੰਟਿਆਂ ਵਿੱਚ ਮੀਂਹ ਦੀ ਕੋਈ ਸੰਭਾਵਨਾ ਨਹੀਂ, ਪਰ ਸਵੇਰੇ-ਸ਼ਾਮ ਧੁੰਦ ਛਾਈ ਰਹਿ ਸਕਦੀ ਹੈ, ਖ਼ਾਸਕਰ ਬਾਹਰਲੇ ਇਲਾਕਿਆਂ ਵਿੱਚ। ਰਾਤ ਦਾ ਘੱਟੋ-ਘੱਟ ਤਾਪਮਾਨ 5 ਤੋਂ 9 ਡਿਗਰੀ ਅਤੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ 22 ਤੋਂ 30 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ। ਹਵਾ ਹੌਲੀ ਚੱਲੇਗੀ, ਜਿਸ ਨਾਲ ਠੰਢ ਦਾ ਅਹਿਸਾਸ ਹੋਰ ਡੂੰਘਾ ਹੋਵੇਗਾ।

 

Exit mobile version