The Khalas Tv Blog Punjab ਅੰਮ੍ਰਿਤਪਾਲ ਸਿੰਘ ਦੀ ਰਿਹਾਈ ਨੂੰ ਲੈਕੇ ਵੱਡਾ ਪੰਥਕ ਇਕੱਠ! ਖਡੂਰ ਸਾਹਿਬ ਦੇ MP ਦੇ ਸੋਸ਼ਲ ਮੀਡੀਆ ਐਕਾਉਂਟ ਤੋਂ ਜਾਰੀ!
Punjab

ਅੰਮ੍ਰਿਤਪਾਲ ਸਿੰਘ ਦੀ ਰਿਹਾਈ ਨੂੰ ਲੈਕੇ ਵੱਡਾ ਪੰਥਕ ਇਕੱਠ! ਖਡੂਰ ਸਾਹਿਬ ਦੇ MP ਦੇ ਸੋਸ਼ਲ ਮੀਡੀਆ ਐਕਾਉਂਟ ਤੋਂ ਜਾਰੀ!

ਬਿਉਰੋ ਰਿਪੋਰਟ – ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਨੂੰ ਲੈਕੇ ਵੱਡਾ ਪੰਥਕ ਇਕੱਤਰਤਾ ਕਰਨ ਦਾ ਫੈਸਲਾ ਲਿਆ ਗਿਆ ਹੈ। 19 ਅਗਸਤ ਨੂੰ ਬਾਬਾ ਬਕਾਲਾ ਵਿੱਚ ਇਕੱਠ ਸੱਦਿਆ ਗਿਆ ਹੈ। ਇਸ ਨੂੰ ਲੈ ਕੇ ਇਕ ਪੋਸਟਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਫਰੀਦਕੋਟ ਤੋਂ ਐੱਮਪੀ ਸਰਬਜੀਤ ਸਿੰਘ, ਸੰਤ ਜਰਨੈਲ ਸਿੰਘ ਭਿੰਡਰਾਂਵਾਲਾ, ਦੀਪ ਸਿੱਧੂ ਦੀ ਤਸਵੀਰ ਵੀ ਲੱਗੀ ਹੋਈ ਹੈ।

ਇਹ ਪੋਸਟਰ ਅੰਮ੍ਰਿਤਪਾਲ ਸਿੰਘ ਦੇ ਅਧਿਕਾਰਕ ਸੋਸ਼ਲ ਮੀਡੀਆ ਐਕਾਉਂਟ X ‘ਤੇ ਜਾਰੀ ਕੀਤੀ ਗਿਆ ਹੈ। ਜਿਸ ਵਿੱਚ ਲਿਖਿਆ ਗਿਆ ਹੈ ‘ਪੰਥ ਦੇ ਮੌਜ਼ੂਦਾ ਨਾਜ਼ੁੱਕ ਹਾਲਾਤਾਂ ਨੂੰ ਮੁੱਖ ਰੱਖਦਿਆਂ, ਬੰਦੀ ਸਿੰਘਾਂ ‘ਅਤੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਦੀ ਰਿਹਾਈ ਦੇ ਲਈ ਮਿਤੀ 19 ਅਗਸਤ 2024 ਨੂੰ ਬਾਬਾ ਬਕਾਲਾ ਸਾਹਿਬ ਵਿਖੇ ਸਵੇਰੇ 11 ਵਜੇ ਤੋਂ ਦੁਪਿਹਰੇ 3ਵਜੇ ਤੱਕ ਰੱਖੀ ਗਈ ਪੰਥਕ ਇਕੱਤਰਤਾ ਵਿੱਚ ਜ਼ਰੂਰ ਪਹੁੰਚੋ ਜੀ।

ਐੱਮਪੀ ਅੰਮ੍ਰਿਤਪਾਲ ਸਿੰਘ ਨੇ ਆਪਣੇ ਖਿਲਾਫ NSA ਵਧਾਉਣ ਨੂੰ ਲੈਕੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਹੋਈ ਹੈ। ਜਿਸ ‘ਤੇ ਅਦਾਲਤ ਨੇ ਪੰਜਾਬ ਸਰਕਾਰ ਅਤੇ ਕੇਂਦਰ ਤੋਂ ਜਵਾਬ ਮੰਗਿਆ ਹੈ।

 

 

ਇਹ ਵੀ ਪੜ੍ਹੋ –   ਨਾਬਾਲਿਗ ਡਰਾਇਵਰ ਹੋ ਜਾਣ ਸਾਵਧਾਨ, ਜੇ ਕੀਤਾ ਇਹ ਕੰਮ ਤਾਂ ਮਾਪਿਆਂ ਨੂੰ ਹੋ ਸਕਦੀ ਜੇਲ੍ਹ ਤੇ ਜੁਰਮਾਨਾ

 

Exit mobile version