The Khalas Tv Blog India ਰਾਜਸਥਾਨ ਤੋਂ ਵੱਡਾ ਅਫ਼ੀਮ ਤਸਕਰ ਗ੍ਰਿਫ਼ਤਾਰ, ਦਿੱਲੀ ਪੁਲਿਸ ਨੂੰ ਮਿਲੀ ਕਾਮਯਾਬੀ, ਮਨੀਪੁਰ ਕੁਨੈਕਸ਼ਨ ਦਾ ਖ਼ੁਲਾਸਾ
India Punjab

ਰਾਜਸਥਾਨ ਤੋਂ ਵੱਡਾ ਅਫ਼ੀਮ ਤਸਕਰ ਗ੍ਰਿਫ਼ਤਾਰ, ਦਿੱਲੀ ਪੁਲਿਸ ਨੂੰ ਮਿਲੀ ਕਾਮਯਾਬੀ, ਮਨੀਪੁਰ ਕੁਨੈਕਸ਼ਨ ਦਾ ਖ਼ੁਲਾਸਾ

Big opium smuggler arrested from Rajasthan, Delhi Police got success, Manipur connection revealed

ਮਨੀਪੁਰ ਤੋਂ ਸਪੈਸ਼ਲ ਅਫ਼ੀਮ ਲਿਆ ਕੇ ਵੇਚਣ ਵਾਲੇ ਸਭ ਤੋਂ ਵੱਡੇ ਨਸ਼ਾ ਤਸਕਰ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਰਾਜਸਥਾਨ ਦੇ ਸਰਦਾਰਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਹੈ। ਹਾਲਾਂਕਿ ਮੰਗਲਵਾਰ ਨੂੰ ਮੀਡੀਆ ਦੇ ਇੱਕ ਹਿੱਸੇ ਵਿੱਚ ਚਰਚਾ ਸੀ ਕਿ ਉਕਤ ਮੁਲਜ਼ਮ ਨੂੰ ਬਠਿੰਡਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਰ ਦਿੱਲੀ ਨਾਲ ਸਬੰਧਿਤ ਸੂਤਰਾਂ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਰਾਜਸਥਾਨ ਦੇ ਸਰਦਾਰਗੜ੍ਹ ਤੋਂ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਸੂਤਰਾਂ ਨੇ ਦੱਸਿਆ ਕਿ ਕੰਵਲਦੀਪ ਸਿੰਘ ਮਨੀਪੁਰ ਦਾ ਰਹਿਣ ਵਾਲਾ ਹੈ। ਇਸ ਵੇਲੇ ਉਹ ਲੁਧਿਆਣਾ ਵਿੱਚ ਰਹਿੰਦਾ ਸੀ। ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਕਾਫ਼ੀ ਸਮੇਂ ਤੋਂ ਅਫ਼ੀਮ ਤਸਕਰ ਕੰਵਲਦੀਪ ਦੀ ਭਾਲ ਕਰ ਰਿਹਾ ਸੀ। ਸੂਤਰਾਂ ਨੇ ਦੱਸਿਆ ਕਿ ਮੁਲਜ਼ਮ ਮਨੀਪੁਰ ਤੋਂ ਵਿਸ਼ੇਸ਼ ਕਿਸਮ ਦੀ ਅਫ਼ੀਮ ਲਿਆ ਕੇ ਪੰਜਾਬ, ਅਸਾਮ, ਰਾਜਸਥਾਨ, ਪੱਛਮੀ ਬੰਗਾਲ, ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੇਚਦਾ ਹੈ।

ਸੂਤਰਾਂ ਨੇ ਦੱਸਿਆ ਕਿ ਸਾਲ 2018 ਵਿੱਚ ਬਠਿੰਡਾ ਸੀਆਈਏ-2 ਥਾਣੇ ਦੇ ਇੰਸਪੈਕਟਰ ਤਰਜਿੰਦਰ ਸਿੰਘ ਨੇ ਵੀ ਉਕਤ ਮੁਲਜ਼ਮ ਕੰਵਲਦੀਪ ਸਿੰਘ ਨੂੰ ਰਾਮਪੁਰਾ ਤੋਂ 24 ਕਿਲੋ ਅਫੀਮ ਸਮੇਤ ਕਾਬੂ ਕੀਤਾ ਸੀ। ਹਾਲਾਂਕਿ ਕੁਝ ਸਮੇਂ ਬਾਅਦ ਉਹ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ ਪਰ ਉਸ ਸਮੇਂ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਕਈ ਅਹਿਮ ਖ਼ੁਲਾਸੇ ਕੀਤੇ ਸਨ।

ਮੁਲਜ਼ਮ ਨੇ ਦੱਸਿਆ ਸੀ ਕਿ ਉਸ ਕੋਲ ਦੋ ਡਸਟਨ ਕਾਰਾਂ ਹਨ। ਦੋਵਾਂ ਕਾਰਾਂ ਵਿੱਚ ਬਾਕਸ ਬਣਾਏ ਗਏ ਹਨ। ਇਨ੍ਹਾਂ ਵਿੱਚ ਉਹ ਗੁਪਤ ਰੂਪ ਵਿੱਚ ਮਨੀਪੁਰ ਤੋਂ ਅਫ਼ੀਮ ਲਿਆਉਂਦਾ ਹੈ। ਮੁਲਜ਼ਮ ਨੇ ਪੁਲੀਸ ਪੁੱਛਗਿੱਛ ਦੌਰਾਨ ਦੱਸਿਆ ਸੀ ਕਿ ਉਹ ਹਰ ਮਹੀਨੇ ਦੇ ਪਹਿਲੇ 15 ਦਿਨਾਂ ਵਿੱਚ ਡਸਟਨ ਕਾਰ ਵਿੱਚ ਸਪੈਸ਼ਲ ਬਾਕਸ ਵਿੱਚ ਛੁਪਾ ਕੇ 30 ਕਿਲੋ ਅਫੀਮ ਲੈ ਕੇ ਆਉਂਦਾ ਸੀ ਅਤੇ ਮਹੀਨੇ ਦੇ ਦੂਜੇ ਪੰਦਰਵਾੜੇ ਵਿੱਚ ਉਹ 30 ਕਿੱਲੋ ਅਫ਼ੀਮ ਲੈ ਕੇ ਆਉਂਦਾ ਸੀ।

ਇਸ ਤਰ੍ਹਾਂ ਮੁਲਜ਼ਮ ਹਰ ਮਹੀਨੇ ਮਨੀਪੁਰ ਤੋਂ 60 ਕਿੱਲੋ ਅਫ਼ੀਮ ਨੂੰ ਆਪਣੀਆਂ ਦੁਸਟਨ ਕਾਰਾਂ ਵਿੱਚ ਛੁਪਾ ਕੇ ਲਿਆਉਂਦਾ ਸੀ। ਮੁਲਜ਼ਮ ਲੁਧਿਆਣਾ ਵਿੱਚ ਆਪਣੇ ਟਿਕਾਣੇ ’ਤੇ ਪਹੁੰਚ ਕੇ ਅਫ਼ੀਮ ਵੇਚਦਾ ਸੀ। ਜਦੋਂ ਬਠਿੰਡਾ ਪੁਲੀਸ ਨੇ ਉਸ ਨੂੰ 24 ਕਿੱਲੋ ਅਫ਼ੀਮ ਸਮੇਤ ਫੜਿਆ ਤਾਂ ਉਸ ਨੇ ਦੱਸਿਆ ਕਿ ਉਹ ਪਹਿਲਾਂ ਵੀ ਛੇ ਕਿੱਲੋ ਅਫ਼ੀਮ ਵੇਚ ਚੁੱਕਾ ਹੈ।

ਸੂਤਰਾਂ ਨੇ ਦੱਸਿਆ ਕਿ ਦੋਸ਼ੀ ਵੱਡੀ ਪੱਧਰ ‘ਤੇ ਅਫ਼ੀਮ ਦੀ ਤਸਕਰੀ ਕਰਦਾ ਹੈ। ਮੁਲਜ਼ਮ ਵੱਖ-ਵੱਖ ਰਾਜਾਂ ਦੇ ਅਫ਼ੀਮ ਸਮਗਲਰਾਂ ਨਾਲ ਐਡਵਾਂਸ ਬੁਕਿੰਗ ਕਰਵਾਉਂਦੇ ਸਨ। ਇਸ ਤੋਂ ਬਾਅਦ ਉਹ ਮਨੀਪੁਰ ਤੋਂ ਅਫ਼ੀਮ ਲਿਆਉਂਦਾ ਸੀ।

Exit mobile version