The Khalas Tv Blog Punjab ਚੰਡੀਗੜ੍ਹ ਵਾਲਿਆਂ ਲਈ ਵੱਡੀ ਖ਼ਬਰ, ਘਟਾਇਆ ਜਾਵੇਗਾ ਲਾਲ ਬੱਤੀਆਂ ਦਾ ਸਮਾਂ
Punjab

ਚੰਡੀਗੜ੍ਹ ਵਾਲਿਆਂ ਲਈ ਵੱਡੀ ਖ਼ਬਰ, ਘਟਾਇਆ ਜਾਵੇਗਾ ਲਾਲ ਬੱਤੀਆਂ ਦਾ ਸਮਾਂ

ਚੰਡੀਗੜ੍ਹ ਵਿੱਚ ਲੰਬੀਆਂ ਲਾਲ ਬੱਤੀਆਂ ਕਾਰਨ ਲੱਗਣ ਵਾਲੇ ਟ੍ਰੈਫਿਕ ਜਾਮ ਤੋਂ ਜਲਦ ਹੀ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ। ਸਥਾਈ ਲੋਕ ਅਦਾਲਤ ਨੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਟ੍ਰੈਫਿਕ ਪੁਲਿਸ ਨੂੰ ਨਿਰਦੇਸ਼ ਦਿੱਤੇ ਹਨ ਕਿ ਸ਼ਹਿਰ ਦੇ ਕਿਸੇ ਵੀ ਚੌਰਾਹੇ ‘ਤੇ ਲਾਲ ਬੱਤੀ ਦੀ ਮਿਆਦ 90 ਸਕਿੰਟ ਤੋਂ ਵੱਧ ਨਹੀਂ ਹੋਣੀ ਚਾਹੀਦੀ। ਖਾਸ ਤੌਰ ‘ਤੇ ਭਾਰੀ ਆਵਾਜਾਈ ਵਾਲੀਆਂ ਸੜਕਾਂ ਅਤੇ ਚੌਰਾਹਿਆਂ ‘ਤੇ ਇਨ੍ਹਾਂ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਅਦਾਲਤ ਨੇ ਟ੍ਰਿਬਿਊਨ ਚੌਕ ਤੋਂ ਸੈਕਟਰ 39 ਅਨਾਜ ਮੰਡੀ ਚੌਕ ਤੱਕ ਸਾਰੇ ਟ੍ਰੈਫਿਕ ਸਿਗਨਲਾਂ ਦਾ ਸਮਾਂ ਘਟਾਉਣ ਦੇ ਹੁਕਮ ਦਿੱਤੇ ਹਨ।

ਇਸ ਤੋਂ ਇਲਾਵਾ ਰਾਤ ਸਮੇਂ ਟ੍ਰੈਫਿਕ ਸਿਗਨਲ ਬੰਦ ਕਰਨ ਜਾਂ ਫਲੈਸ਼ਿੰਗ ਮੋਡ ਵਿੱਚ ਰੱਖਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਸਵੇਰੇ ਅਤੇ ਸ਼ਾਮ ਦੇ ਪੀਕ ਆਵਰਜ਼ ਦੌਰਾਨ ਟ੍ਰੈਫਿਕ ਨੂੰ ਸੁਚਾਰੂ ਬਣਾਉਣ ਲਈ ਚੌਰਾਹਿਆਂ ‘ਤੇ ਪੁਲਿਸ ਮੁਲਾਜ਼ਮ ਤਾਇਨਾਤ ਕਰਨ ਲਈ ਕਿਹਾ ਗਿਆ ਹੈ। ਇਹ ਹੁਕਮ ਐਡਵੋਕੇਟ ਸੁਖਵਿੰਦਰ ਸਿੰਘ ਵੱਲੋਂ ਨਵੰਬਰ 2024 ਵਿੱਚ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਜਾਰੀ ਕੀਤੇ ਗਏ ਹਨ। ਪ੍ਰਸ਼ਾਸਨ ਅਤੇ ਪੁਲਿਸ ਨੇ ਇਨ੍ਹਾਂ ਨਿਰਦੇਸ਼ਾਂ ‘ਤੇ ਸਹਿਮਤੀ ਜਤਾਈ ਹੈ। ਟ੍ਰੈਫਿਕ ਪੁਲਿਸ ਨੂੰ 90 ਦਿਨਾਂ ਦੇ ਅੰਦਰ ਕਾਰਵਾਈ ਦੀ ਰਿਪੋਰਟ ਪੇਸ਼ ਕਰਨੀ ਹੋਵੇਗੀ।

ਪਟੀਸ਼ਨ ਵਿੱਚ ਦੱਸਿਆ ਗਿਆ ਸੀ ਕਿ ਸ਼ਹਿਰ ਦੇ ਵੱਖ-ਵੱਖ ਚੌਰਾਹਿਆਂ ‘ਤੇ ਲਾਲ ਬੱਤੀ ਦਾ ਸਮਾਂ ਕਾਫ਼ੀ ਵੱਖਰਾ ਹੈ। ਕਈ ਥਾਵਾਂ ‘ਤੇ ਲਾਲ ਬੱਤੀ 169 ਸਕਿੰਟ ਤੱਕ ਰਹਿੰਦੀ ਹੈ, ਜਦਕਿ ਕੁਝ ਥਾਵਾਂ ‘ਤੇ ਇਹ ਸਿਰਫ਼ 19 ਸਕਿੰਟ ਹੁੰਦੀ ਹੈ। ਇਸ ਕਾਰਨ ਬੇਲੋੜੀਆਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗਦੀਆਂ ਹਨ ਅਤੇ ਹਾਰਨ ਵਜਾਉਣ ਨਾਲ ਹਵਾ ਤੇ ਸ਼ੋਰ ਪ੍ਰਦੂਸ਼ਣ ਵੀ ਵਧਦਾ ਹੈ।

 

Exit mobile version