The Khalas Tv Blog India ਕੈਨੇਡਾ ਦੀ ਧਰਤੀ ਤੋਂ ਦਸਤਾਰ ਨੂੰ ਲੈ ਕੇ ਵੱਡੀ ਖ਼ਬਰ
India International Punjab

ਕੈਨੇਡਾ ਦੀ ਧਰਤੀ ਤੋਂ ਦਸਤਾਰ ਨੂੰ ਲੈ ਕੇ ਵੱਡੀ ਖ਼ਬਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੈਨੇਡਾ ਦੇ ਰਾਜ ਵਿਨੀਪੈਗ ਵਿੱਚ ਹੁਣ ਹਰ ਸਾਲ 13 ਅਪ੍ਰੈਲ ਵਿਸਾਖੀ ਵਾਲੇ ਦਿਨ ਨੂੰ ਪੱਗੜੀ ਦਿਵਸ ਵਜੋਂ ਮਨਾਇਆ ਜਾਵੇਗਾ। ਵਿਨੀਪੈਗ ਦੀ ਪਾਰਲੀਮੈਂਟ ‘ਚ ਵਿਸਾਖੀ ਵਾਲੇ ਦਿਨ ਪੱਗੜੀ ਦਿਵਸ ਵਜੋਂ ਮਨਾਉਣ ਦਾ ਬਿੱਲ ਪਾਸ ਹੋ ਗਿਆ ਹੈ। ਵਿਨੀਪੈਗ ਦੇ ਸੰਸਦੀ ਖੇਤਰ ਬੁਰੋਜ਼ ਦੇ ਐੱਮ ਐੱਲ ਏ ਡਾ. ਦਿਲਜੀਤ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਬਿੱਲ ਬੀਤੇ ਦਿਨੀਂ ਪਾਸ ਕੀਤਾ ਗਿਆ ਹੈ। 227 ਨੰਬਰ ਬਿੱਲ ਨੂੰ ਪੱਗੜੀ ਦਿਹਾੜਾ ਐਕਟ ਬਣਾਉਣ ਲਈ ਇਹ ਬਿੱਲ ਡਾ. ਦਿਲਜੀਤ ਬਰਾੜ ਵੱਲੋਂ ਪੇਸ਼ ਕੀਤਾ ਗਿਆ ਸੀ।

ਵਿਨੀਪੈਗ ਦੇ ਸੰਸਦੀ ਖੇਤਰ ਬੁਰੋਜ਼ ਦੇ ਐੱਮ ਐੱਲ ਏ ਡਾ. ਦਿਲਜੀਤ ਬਰਾੜ

ਉਹਨਾਂ ਨੇ ਕਿਹਾ ਕਿ ਇਸ ਬਿੱਲ ਦੇ ਪਾਸ ਹੋਣ ਨਾਲ ਕੈਨੇਡਾ ਵਿੱਚ ਸਿੱਖ ਸੱਭਿਆਚਾਰ ਅਤੇ ਪੰਜਾਬੀਅਤ ਦੀ ਪਛਾਣ ਬਾਰੇ ਅਹਿਮ ਸਫਲਤਾ ਹਾਸਲ ਹੋਈ ਹੈ। ਇਸ ਨਾਲ ਕੈਨੇਡੀਅਨ ਪੰਜਾਬੀਆਂ ਅਤੇ ਸਿੱਖਾਂ ਨੂੰ ਹੋਰ ਸੱਭਿਆਚਾਰਾਂ ਨਾਲ ਆਪਣੇ ਸੱਭਿਆਚਾਰ ਬਾਰੇ ਸੰਵਾਦ ਕਰਨ ਦਾ ਮੌਕਾ ਹਾਸਲ ਹੋਵੇਗਾ।

ਡਾ. ਦਿਲਜੀਤ ਬਰਾੜ ਵਿਨੀਪੈਗ ਦੀ ਸੰਸਦ ਵਿੱਚ ਪਹਿਲੇ ਦਸਤਾਰਧਾਰੀ ਐੱਮ ਐੱਲ ਏ ਹਨ, ਜਿਨ੍ਹਾਂ ਨੇ ਆਪਣੀ ਸਹੁੰ ਵੀ ਪੰਜਾਬੀ ਵਿੱਚ ਚੁੱਕੀ ਸੀ। ਡਾ. ਬਰਾੜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਅਤੇ ਇਸੇ ਯੂਨੀਵਰਸਿਟੀ ਦੇ ਅਧਿਆਪਕ ਵੀ ਰਹੇ ਹਨ। 

Exit mobile version