The Khalas Tv Blog Punjab ਕੈਨੇਡਾ ’ਚ ਲੱਗ ਗਈ ਭਾਰਤੀ ਮੂਲ ਦੀ ਔਰਤ ਦੀ ਵੱਡੀ ਲਾਟਰੀ
Punjab

ਕੈਨੇਡਾ ’ਚ ਲੱਗ ਗਈ ਭਾਰਤੀ ਮੂਲ ਦੀ ਔਰਤ ਦੀ ਵੱਡੀ ਲਾਟਰੀ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਕਹਿੰਦੇ ਨੇ ਜਦੋਂ ਪ੍ਰਮਾਤਮਾ ਜਦੋਂ ਦਿੰਦਾ ਹੈ ਤਾਂ ਸਾਰੇ ਗਿਲੇ ਸ਼ਿਕਵੇ ਦੂਰ ਕਰ ਦਿੰਦਾ ਹੈ।ਕੈਨੇਡਾ ’ਚ ਭਾਰਤੀ ਮੂਲ ਦੀ ਔਰਤ ਸਗੀਤਾ ਨਾਰਾਇਣ ਨਾਲ, ਜਿਸ ਨੇ 16.5 ਮਿਲੀਅਨ ਡਾਲਰ ਦੀ ਲਾਟਰੀ ਜਿੱਤ ਲਈ ਐ।

ਐਲਬਰਟਾ ਦੀ ਵਾਸੀ ਸਗੀਤਾ ਨੇ ਐਡਮਿੰਟਨ ਤੋਂ ਇਹ ਲਾਟਰੀ ਖਰੀਦੀ ਸੀ ਤੇ ਜਦੋਂ ਉਸ ਨੂੰ ਆਪਣੀ ਲਾਟਰੀ ਨਿਕਲਣ ਬਾਰੇ ਪਤਾ ਲੱਗਾ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।ਲਾਟਰੀ ਜਿੱਤਣ ਮਗਰੋਂ ਉਹ ਆਪਣੇ ਕੀ-ਕੀ ਸੁਪਨੇ ਪੂਰੇ ਕਰਨ ਜਾ ਰਹੀ ਐ, ਆਓ ਜਾਣਦੇ ਆਂ।

ਸਗੀਤਾ ਨਾਰਾਇਣ ਨੇ ਐਡਮਿੰਟਨ ’ਚ ਸਥਿਤ ਇੱਕ ਕੈਨੇਡੀਅਨ ਟਾਇਰ ਗੈਸ ਬਾਰ ’ਚੋਂ ਲੋਟੋ 6/49 ਦੀ ਟਿਕਟ ਖਰੀਦੀ ਸੀ, ਜਿਸ ’ਚ ਉਸ ਦੀ 16.5 ਮਿਲੀਅਨ ਡਾਲਰ ਦੀ ਲਾਟਰੀ ਨਿਕਲ ਗਈ।

ਸਗੀਤਾ ਨਾਰਾਇਣ ਐਲਬਰਟਾ ਦੇ 54 ਅਤੇ ਐਡਮਿੰਟਨ ਦੇ ਉਨ੍ਹਾਂ 10 ਲੋਕਾਂ ਵਿੱਚ ਸ਼ਾਮਲ ਹੋ ਗਈ ਹੈ, ਜਿਨ੍ਹਾਂ ਨੇ ਇਸ ਸਾਲ 1 ਮਿਲੀਅਨ ਜਾਂ ਇਸ ਤੋਂ ਵੱਧ ਡਾਲਰ ਦੀ ਲਾਟਰੀ ਜਿੱਤੀ ਐ।

Exit mobile version