The Khalas Tv Blog Punjab ਪੰਜਾਬ ਦੇ ਲੋਕਾਂ ਨੂੰ ਟ੍ਰਿਪਲ ਝਟਕਾ,ਪੈਟਰੋਲ,ਡੀਜ਼ਲ ਤੇ ਬਿਜਲੀ ਮਹਿੰਗੀ,ਨਵੀਆਂ ਗੱਡੀਆਂ ਦੇ ਮਾਲਕਾਂ ਨੂੰ ਆਫਰ
Punjab

ਪੰਜਾਬ ਦੇ ਲੋਕਾਂ ਨੂੰ ਟ੍ਰਿਪਲ ਝਟਕਾ,ਪੈਟਰੋਲ,ਡੀਜ਼ਲ ਤੇ ਬਿਜਲੀ ਮਹਿੰਗੀ,ਨਵੀਆਂ ਗੱਡੀਆਂ ਦੇ ਮਾਲਕਾਂ ਨੂੰ ਆਫਰ

ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਕਈ ਅਹਿਮ ਫੈਸਲੇ ਕੀਤੇ ਗਏ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਕਰਕੇ ਮੰਤਰੀ ਮੰਡਲ ਦੇ ਫੈਸਲਿਆਂ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ ਪੈਟਰੋਲ, ਡੀਜ਼ਲ ਅਤੇ ਵੈਟ ਵਧਾਉਣ ਦਾ ਫੈਸਲਾ ਕੀਤਾ ਹੈ। ਪੈਟਰੋਲ ‘ਤੇ ਵੈਟ ‘ਚ 61 ਪੈਸੇ ਅਤੇ ਡੀਜ਼ਲ ‘ਤੇ 92 ਪੈਸੇ ਦਾ ਵਾਧਾ ਕੀਤਾ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਕੈਬਿਨੇਟ ਮੀਟਿੰਗ ਵਿੱਚ ਖੇਤੀਬਾੜੀ ਨੀਤੀ ਨੂੰ ਲੈ ਕੇ ਚਰਚਾ ਹੋਈ। ਕਿਸਾਨ ਲੀਡਰਾਂ ਨਾਲ ਨੀਤੀ ‘ਤੇ ਚਰਚਾ ਕਰਾਂਗੇ ਅਤੇ ਉਨ੍ਹਾਂ ਤੋਂ ਸੁਝਾਅ ਲਵਾਂਗੇ। ਇਸ ਤੋਂ ਇਲਾਵਾ ਨਵੀਂ ਪੰਜਾਬ ਸਿੱਖਿਆ ਨੀਤੀ ਤੇ ਵੀ ਚਰਚਾ ਹੋਈ ਹੈ। ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਨੂੰ ਸਕਿਲ ਬੇਸਡ ਸਿਖਿਆ ਨੀਤੀ ਦੀ ਲੋੜ ਹੈ।

ਚੀਮਾ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਵੇਲੇ ਸੱਤ ਕਿਲੋਵਾਟ ਤੱਕ ਲੋਡ ਵਾਲੇ ਬਿਜਲੀ ਖਪਤਕਾਰਾਂ ਨੂੰ ਤਿੰਨ ਰੁਪਏ ਪ੍ਰਤੀ ਯੂਨਿਟ ਦੀ ਰਾਹਤ ਦਿੱਤੀ ਗਈ ਸੀ। ਇਹ ਦੋਹਰੀ ਸਬਸਿਡੀ ਸੀ। ਸਰਕਾਰ ਨੇ ਇਸ ਨੂੰ ਵਾਪਸ ਲੈ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸਰਕਾਰ ਨੂੰ ਕਰੀਬ 1800 ਕਰੋੜ ਦਾ ਵਫਾਇਦਾ ਹੋਵੇਗਾ।  ਹਾਲਾਂਕਿ ਉਨ੍ਹਾਂ ਕਿਹਾ ਕਿ ਹਰ ਘਰ ਨੂੰ ਹਰ ਮਹੀਨੇ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ। ਪਰ ਇਹ ਸਾਡੀ ਸਰਕਾਰ ਦੀ ਗਾਰੰਟੀ ਸੀ। ਇਹ ਫੈਸਲਾ ਸਰਕਾਰ ਬਣਨ ਦੇ ਤਿੰਨ ਮਹੀਨਿਆਂ ਦੇ ਅੰਦਰ ਲਾਗੂ ਹੋ ਗਿਆ ਸੀ। ਇਸ ਤੋਂ 90 ਫੀਸਦੀ ਬਿਜਲੀ ਨਹੀਂ ਆ ਰਹੀ ਸੀ।

ਚੀਮਾ ਨੇ ਦੱਸਿਆ ਕਿ, ਪਹਿਲਾਂ ਪੁਰਾਣੀਆਂ ਗੱਡੀਆਂ ਤੋਂ ਤਿਮਾਹੀ ਬਾਅਦ Tax ਵਸੂਲ ਕੀਤਾ ਜਾਂਦਾ ਸੀ। ਹੁਣ ਪੁਰਾਣੇ ਵਾਹਨ 1 ਸਾਲ ਬਾਅਦ ਵੀ Tax ਦੇ ਸਕਦੇ ਹਨ। ਨਵੇਂ ਗੁਡਜ਼ ਵਾਹਨਾਂ ਨੂੰ ਖਰੀਦਣ ਵਾਲੇ ਜੇਕਰ ਇਕੱਠਾ 4 ਸਾਲ ਦਾ ਟੈਕਸ ਭਰਨਗੇ ਤਾਂ 10% ਦੀ ਛੋਟ ਤੇ ਜੇ 8 ਸਾਲ ਦਾ Tax ਭਰਨਗੇ ਤਾਂ 20% ਦੀ ਛੋਟ ਮਿਲੇਗੀ।

ਇਸ ਤੋਂ ਇਲਾਵਾ ਚੀਮਾ ਨੇ ਇਹ ਵੀ ਦੱਸਿਆ ਕਿ, ਮਾਨ ਸਰਕਾਰ ਦੀ OTS-3 ਸਕੀਮ ਪੂਰੀ ਤਰ੍ਹਾਂ ਕਾਮਯਾਬ ਰਹੀ ਹੈ, ਹਾਲਾਂਕਿ ਕਾਂਗਰਸ ਦੇ ਸਮੇਂ ਲਿਆਂਦੀਆਂ OTS-1 ਤੇ OTS-2 ਸਕੀਮ FAIL ਰਹੀਆਂ। OTS-3 ਦੇ ਲਾਭ ਇਹ ਹਨ ਕਿ, ਪੰਜਾਬ ਦੇ ਖ਼ਜ਼ਾਨੇ ’ਚ ਆਏ ₹164.35 ਕਰੋੜ, ਲਗਭਗ 70,311 ਲੋਕਾਂ ਨੂੰ ਇਸਦਾ ਫ਼ਾਇਦਾ ਹੋਇਆ, ਜਲਦ ਹੀ OTS-3 ਸਕੀਮ ਦੇ ਦਾਇਰੇ ਨੂੰ ਹੋਰ ਵੀ ਵਧਾਇਆ ਜਾਵੇਗਾ।

 

 

Exit mobile version