ਮੁਹਾਲੀ : ਪੰਜਾਬ ਦੇ ਸਕੂਲ ‘ਚ ਮਿਡ-ਡੇ-ਮੀਲ ਨੂੰ ਲੈ ਕੇ ਵੱਡੀ ਖਬਰ ਆਈ ਹੈ। ਪ੍ਰਧਾਨ ਮੰਤਰੀ ਪੋਸ਼ਣ ਯੋਜਨਾ ਦੇ ਤਹਿਤ ਸਕੂਲਾਂ ਵਿੱਚ ਦਿੱਤੇ ਜਾ ਰਹੇ ਦੁਪਹਿਰ ਦੇ ਖਾਣੇ ਦੇ ਹਫ਼ਤਾਵਾਰੀ ਮੀਨੂ ਬਾਰੇ ਨਵੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਕਤਾਰਾਂ ਵਿੱਚ ਬੈਠ ਕੇ ਦੁਪਹਿਰ ਦਾ ਖਾਣਾ ਕਰਮ ਮਿਡ-ਡੇ-ਮੀਲ ਇੰਚਾਰਜ ਦੀ ਨਿਗਰਾਨੀ ਹੇਠ ਦੇਣਾ ਯਕੀਨੀ ਬਣਾਇਆ ਜਾਵੇ।
ਨਵੇਂ ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕਿਸੇ ਸਕੂਲ ਵਿੱਚ ਮੇਨੂ ਅਨੁਸਾਰ ਭੋਜਨ ਨਹੀਂ ਤਿਆਰ ਕੀਤਾ ਜਾਂਦਾ ਹੈ, ਯਾਨੀ ਜੇਕਰ ਹਦਾਇਤਾਂ ਦੀ ਉਲੰਘਣਾ ਹੁੰਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਸਕੂਲ ਮੁਖੀ ਦੀ ਹੋਵੇਗੀ। ਇਹ ਹਦਾਇਤਾਂ 1 ਫਰਵਰੀ ਤੋਂ 28 ਫਰਵਰੀ 2025 ਤੱਕ ਲਾਗੂ ਰਹਿਣਗੀਆਂ। ਇਨ੍ਹਾਂ ਹੁਕਮਾਂ ਤਹਿਤ ਹੁਣ ਸਕੂਲਾਂ ਵਿੱਚ ਹਲਵਾ ਨਹੀਂ ਦਿੱਤਾ ਜਾਵੇਗਾ।
ਸੋਮਵਾਰ – ਦਾਲ (ਮੌਸਮੀ ਸਬਜ਼ੀਆਂ ਦੇ ਨਾਲ) ਅਤੇ ਰੋਟੀ, ਮੰਗਲਵਾਰ – ਰਾਜਮਾਹ, ਚੌਲ, ਬੁੱਧਵਾਰ – ਕਾਲੇ ਚਨੇ / ਚਿੱਟੇ ਚਨੇ (ਆਲੂ ਦੇ ਨਾਲ) ਅਤੇ ਪੁਰੀ / ਰੋਟੀ ਅਤੇ ਕਿੰਨੂ, ਵੀਰਵਾਰ – ਕੜੀ (ਆਲੂ ਅਤੇ ਪਿਆਜ਼ ਪਕੌੜੇ ਦੇ ਨਾਲ) ਅਤੇ ਚੌਲ, ਸ਼ੁੱਕਰਵਾਰ ਸਬਜ਼ੀਆਂ ਸੀਜ਼ਨ ਦੇ ਹਿਸਾਬ ਨਾਲ ਰੋਟੀਆਂ ਦਿੱਤੀਆਂ ਜਾਣਗੀਆਂ ਅਤੇ ਸ਼ਨੀਵਾਰ ਨੂੰ ਛੋਲੇ, ਚਾਵਲ ਅਤੇ ਖੀਰ ਦਿੱਤੀ ਜਾਵੇਗੀ। ਮੀਨੂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਦਾਲ ਹਰ ਹਫ਼ਤੇ ਬਦਲੀ ਜਾਵੇ, ਯਾਨੀ ਕੀ ਦਾਲ ਨੂੰ ਮੁੜ ਤੋ ਰਪੀਟ ਨਹੀਂ ਕੀਤਾ ਜਾਵੇ।