The Khalas Tv Blog India ਮਿਹਨਤ ਨੇ ਸੋਨੇ ‘ਚ ਮੜ੍ਹ ਦਿੱਤਾ Golden Boy ਨੀਰਜ ਚੋਪੜਾ
India Punjab

ਮਿਹਨਤ ਨੇ ਸੋਨੇ ‘ਚ ਮੜ੍ਹ ਦਿੱਤਾ Golden Boy ਨੀਰਜ ਚੋਪੜਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਜੈਵਲਿਨ ਥ੍ਰੋਅ ’ਚ ਨੀਰਜ ਚੋਪੜਾ ਤੋਂ ਜੋ ਪੂਰੇ ਦੇਸ਼ ਨੂੰ ਉਮੀਦਾਂ ਸੀ, ਨੀਰਜ ਨੇ ਉਨ੍ਹਾਂ ਦਾ ਮਾਣ ਰੱਖਦਿਆਂ ਆਪਣੀ ਮਿਹਨਤ ਦਾ ਨਤੀਜਾ ਲੋਕਾਂ ਅੱਗੇ ਰੱਖ ਦਿੱਤਾ ਹੈ। ਟੋਕੀਓ ਉਲੰਪਿਕ ਵਿਚ ਸੋਨੇ ਦਾ ਤਮਗਾ ਫੁੰਡਣ ਵਾਲੇ ਨੀਰਜ ਉੱਤੇ ਇਨਾਮਾਂ ਦਾ ਮੀਂਹ ਵਰ੍ਹ ਰਿਹਾ ਹੈ।

ਨੀਰਜ ਦੀ ਇਸ ਇਤਿਹਾਸਿਕ ਜਿੱਤ ਮਗਰੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਨੀਰਜ ਚੋਪੜਾ ਨੂੰ ਕਲਾਸ-1 ਦੀ ਨੌਕਰੀ, 6 ਕਰੋੜ ਰੁਪਏ ਇਨਾਮ ਤੇ ਨਾਲ ਹੀ ਕੰਸੇਸ਼ਨਲ ਰੇਟ ’ਤੇ ਪਲਾਟ ਦੇਣ ਦਾ ਐਲਾਨ ਕੀਤਾ ਹੈ।ਇਸ ਤੋਂ ਇਲਾਵਾ ਪੰਚਕੂਲਾ ’ਚ ਐਥਲੈਟਿਕਸ ਦਾ ਇਕ ਵੱਖਰਾ ਸੈਂਟਰ ਬਣਾਇਆ ਜਾਵੇਗਾ, ਜਿਸ ਦਾ ਨੀਰਜ ਮੁਖੀ ਹੋਵੇਗਾ।

ਪਹਿਲਾ ਗੋਲਡ ਜਿੱਤਣ ਵਾਲੇ ਭਾਰਤੀ ਫੌਜ ਦੇ ਸੂਬੇਦਾਰ ਨੀਰਜ ਚੋਪੜਾ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਦੋ ਕਰੋੜ ਰੁਪਏ ਦਾ ਵਿਸ਼ੇਸ਼ ਇਨਾਮ ਦੇਣ ਦਾ ਐਲਾਨ ਕੀਤਾ ਹੈ।ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਵੱਲੋਂ ਵੀ ਨੀਰਜ ਚੋਪੜਾ ਨੂੰ 1 ਕਰੋੜ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।ਇਸ ਤੋਂ ਇਲਾਵਾ ਵੀ ਬੀਸੀਸੀਆਈ ਵੱਲੋਂ ਟੋਕੀਓ ਓਲੰਪਿਕਸ ਦੇ ਹੋਰ ਸਾਰੇ ਤਮਗਾ ਜੇਤੂਆਂ ਨੂੰ ਵੀ ਪੁਰਸਕਾਰ ਦਿੱਤੇ ਜਾਣਗੇ।

ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ ਫ੍ਰੈਂਚਾਇਜ਼ੀ ਚੇਨਈ ਸੁਪਰ ਕਿੰਗਜ਼ ਵੀ ਨੀਰਜ ਚੋਪੜਾ ਨੂੰ 1 ਕਰੋੜ ਰੁਪਏ, ਮਣੀਪੁਰ ਸਟੇਟ ਕੈਬਿਨੇਟ ਵੱਲੋਂ ਸੁਨਹਿਰੀ ਜਿੱਤ ਲਈ 1 ਕਰੋੜ ਰੁਪਏ ਦਿੱਤੇ ਜਾਣਗੇ।

ਇਸ ਤੋਂ ਇਲਾਵਾ ਮਹਿੰਦਰਾ ਸਮੂਹ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਟੋਕੀਓ ਓਲੰਪਿਕ ਖੇਡਾਂ ਵਿਚ ਜੈਵਲਿਨ ਥ੍ਰੋ ਵਿਚ ਦੇਸ਼ ਲਈ ਸੋਨ ਤਮਗਾ ਜਿੱਤਣ ਵਾਲੇ ਨੀਰਜ ਚੋਪੜਾ ਨੂੰ ਕੰਪਨੀ ਦੀ ਆਉਣ ਵਾਲੀ ਐੱਸ. ਯੂ. ਵੀ. XUV700 ਨੂੰ ਤੋਹਫ਼ੇ ਵਿਚ ਦਿੱਤੀ ਜਾਵੇਗੀ। ਇੰਡੀਗੋ ਏਅਰਲਾਈਨਜ਼ ਨੇ ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਲਈ ਇੱਕ ਸਾਲ ਲਈ ਮੁਫਤ ਯਾਤਰਾ ਦਾ ਐਲਾਨ ਕੀਤਾ ਹੈ ਤੇ ਗੁਰੂਗ੍ਰਾਮ ਸਥਿਤ ਰੀਅਲਟੀ ਫਰਮ ਐਲਨ ਗਰੁੱਪ ਨੇ ਸੋਨ ਤਮਗਾ ਜੇਤੂ ਲਈ 25 ਲੱਖ ਰੁਪਏ ਦੇ ਪੁਰਸਕਾਰ ਦਾ ਐਲਾਨ ਕੀਤਾ ਹੈ।

Exit mobile version