The Khalas Tv Blog Punjab ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, ਆਪ MP ਸੁਸ਼ੀਲ ਕੁਮਾਰ ਅਤੇ ਸ਼ੀਤਲ ਅੰਗੁਰਾਲ BJP ‘ਚ ਸ਼ਾਮਲ…
Punjab

ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, ਆਪ MP ਸੁਸ਼ੀਲ ਕੁਮਾਰ ਅਤੇ ਸ਼ੀਤਲ ਅੰਗੁਰਾਲ BJP ‘ਚ ਸ਼ਾਮਲ…

Big blow to Aam Aadmi Party, AAP MP Sushil Kumar and Sheetal Angural join BJP...

Big blow to Aam Aadmi Party, AAP MP Sushil Kumar and Sheetal Angural join BJP...

ਅਕਾਲੀ ਦਲ ਨਾਲ ਗਠਜੋੜ ਨਾ ਹੋਣ ਤੋਂ ਬਾਅਦ ਪੰਜਾਬ ਬੀਜੇਪੀ ਹੁਣ ਵੱਡੇ ਸਿਆਸੀ ਉਲਟਫੇਰ ਦੇ ਦਾਅ ਖੇਡ ਰਹੀ ਹੈ । ਲਗਾਤਾਰ ਦੂਜੇ ਦਿਨ ਪੰਜਾਬ ਦੇ  ਸਿਟਿੰਗ MP ਨੂੰ ਬੀਜੇਪੀ ਨੇ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ ਹੈ । ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਐੱਮਪੀ ਸੁਸ਼ੀਲ ਕੁਮਾਰ ਰਿੰਕੂ 1 ਸਾਲ ਵਿੱਚ ਦੂਜੇ ਵਾਰ ਪਾਲਾ ਬਦਲ ਕੇ ਬੀਜੇਪੀ ਵਿੱਚ ਸ਼ਾਮਲ ਹੋ ਗਏ ਸਨ । ਉਨ੍ਹਾਂ ਦੇ ਨਾਲ  ਰਿੰਕੂ ਦੇ ਕੱਟਰ ਵਿਰੋਧੀ ਆਪ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੇ ਵੀ ਬੀਜੇਪੀ ਦਾ ਹੱਥ ਫੜ ਲਿਆ ਹੈ।

ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਆਪ ਦੀ ਲੋਕਸਭਾ ਚੋਣਾਂ 2024 ਦੀ ਪਹਿਲੀ ਲਿਸਟ ਵਿੱਚ ਵੀ ਪਾਰਟੀ ਨੇ ਉਨ੍ਹਾਂ ਨੂੰ ਮੁੜ ਤੋਂ ਜਲੰਧਰ ਤੋਂ ਉਮੀਦਵਾਰ ਬਣਾਇਆ ਸੀ ।  15 ਦਿਨ ਪਹਿਲਾਂ ਜਦੋਂ ਸੁਸ਼ੀਲ ਕੁਮਾਰ ਰਿੰਕੂ ਜਦੋਂ ਅਯੋਧਿਆ ਤੋਂ ਵਾਪਸ ਆਏ ਸਨ ਤਾਂ ਵੀ ਉਨ੍ਹਾਂ ਦੇ ਬੀਜੇਪੀ ਵਿੱਚ ਜਾਣ ਦੀਆਂ ਚਰਚਾਵਾਂ ਸਨ ਪਰ ਉਨ੍ਹਾਂ ਨੇ ਕਿਹਾ ਸੀ ਮੈਂ ਪਾਰਟੀ ਦਾ ਵਫਾਦਾਰ ਸਿਪਾਹੀ ਹਾਂ ਅਤੇ ਕਿਧਰੇ ਨਹੀਂ ਜਾ ਰਿਹਾ ਹਾਂ,ਪਾਰਟੀ ਦੇ ਅੰਦਰ ਕੁਝ ਲੋਕਾਂ ਨੇ ਅਫਵਾਹ ਫੈਲਾਈ ਹੈ। ਪਰ 15 ਦਿਨਾਂ ਅੰਦਰ ਹੀ ਰਿੰਕੂ ਆਪਣੇ ਬਿਆਨ ਤੋਂ ਪਲਟ ਦੇ ਹੋਏ ਬੀਜੇਪੀ ਵਿੱਚ ਸ਼ਾਮਲ ਹੋ ਗਏ।

ਇਸ ਦੌਰਾਨ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ- ਦਿੱਲੀ ਦੀ ਸਭ ਤੋਂ ਵੱਡੀ ਸਮੱਸਿਆ ਕੂੜੇ ਦਾ ਪਹਾੜ ਹੈ। ਜਲੰਧਰ ਵਿੱਚ ਵੀ ਕੂੜੇ ਦੇ ਪਹਾੜਾਂ ਦੀ ਅਜਿਹੀ ਹੀ ਸਮੱਸਿਆ ਹੈ। ਇਸ ਵਾਅਦੇ ਨਾਲ ਰਿੰਕੂ ਨੂੰ ‘ਆਪ’ ਵਿੱਚ ਸ਼ਾਮਲ ਕੀਤਾ ਗਿਆ ਸੀ। ਪਰ ਅਜਿਹਾ ਨਾ ਤਾਂ ਜਲੰਧਰ ਵਿੱਚ ਹੋ ਸਕਿਆ ਅਤੇ ਨਾ ਹੀ ਦਿੱਲੀ ਵਿੱਚ। ਜਲੰਧਰ ਦੀ ਹਾਲਤ ਨੂੰ ਦੇਖਦੇ ਹੋਏ ਉਹ ਅੱਜ ਯਾਨੀ ਬੁੱਧਵਾਰ ਨੂੰ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਕਿਹਾ- ਮੈਨੂੰ ਰਿੰਕੂ ਨਾਲ ਦੁਬਾਰਾ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਕਿਉਂਕਿ ਮੈਂ ਰਿੰਕੂ ਨਾਲ ਕਾਂਗਰਸ ਵਿੱਚ ਵੀ ਕੰਮ ਕੀਤਾ ਹੈ।

ਆਦਮਪੁਰ ਹਵਾਈ ਅੱਡੇ ਦਾ ਕੰਮ ਹੋਵੇ ਜਾਂ ਜਲੰਧਰ ਵਿੱਚ ਬਣੇ ਰੇਲਵੇ ਫਾਟਕਾਂ ਦਾ। ਮੈਂ ਕੇਂਦਰੀ ਮੰਤਰੀਆਂ ਨਾਲ ਸਲਾਹ ਕਰਕੇ ਸਾਰਾ ਕੰਮ ਕਰਵਾ ਲਿਆ ਹੈ। ਬੀਤੇ ਦਿਨ ਜਲੰਧਰ ‘ਚ ਵੰਦੇ ਭਾਰਤ ਬੰਦ ਨਹੀਂ ਰੱਖਿਆ ਗਿਆ, ਜਦੋਂ ਇਸ ਬਾਰੇ ‘ਆਪ’ ਸਰਕਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਵੀ ਕੋਈ ਜਵਾਬ ਨਹੀਂ ਦਿੱਤਾ।

ਰਿੰਕੂ ਨੇ ਕਿਹਾ ਕਿ  ਕੇਂਦਰ ਦੀਆਂ ਇਨ੍ਹਾਂ ਨੀਤੀਆਂ ਨੂੰ ਦੇਖਦੇ ਹੋਏ ਮੈਂ ਭਾਜਪਾ ‘ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ- ਅਸੀਂ ਜਲੰਧਰ ਦੇ ਸੁਧਾਰ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ।

2023 ਵਿੱਚ ਕਾਂਗਰਸ ਤੋਂ ਆਪ ਵਿੱਚ ਆਏ ਸੁਸ਼ੀਲ ਰਿੰਕੂ ਨੂੰ ਜਦੋਂ ਆਮ ਆਦਮੀ ਪਾਰਟੀ ਨੇ ਜਲੰਧਰ ਜ਼ਿਮਨੀ ਚੋਣ ਦੇ ਲਈ ਉਮੀਦਵਾਰ ਬਣਾਇਆ ਸੀ ਤਾਂ ਵਿਧਾਇਕ ਸ਼ੀਤਲ ਅੰਗੁਰਾਲ ਨੇ ਹੀ ਉਨ੍ਹਾਂ ਦਾ ਵਿਰੋਧੀ ਕੀਤਾ ਸੀ ਪਰ ਪਾਰਟੀ ਨੇ ਉਨ੍ਹਾ ਨੂੰ ਮਨਾ ਲਿਆ ਸੀ । 2022 ਦੀਆਂ ਵਿਧਾਨਸਭਾ ਚੋਣਾਂ ਵਿੱਚ ਸ਼ੀਤਲ ਨੇ ਆਪ ਵੱਲੋਂ ਕਾਂਗਰਸੀ ਉਮੀਦਵਾਰ ਰਹਿੰਦੇ ਹੋਏ ਸੁਸ਼ੀਲ ਕੁਮਾਰ ਰਿੰਕੂ ਨੂੰ ਹਰਾਇਆ ਸੀ ।

ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਜਲੰਧਰ ਦੀ ਪੱਛਮੀ ਵਿਧਾਨਸਭਾ ਸੀਟ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਨੇ ਕਿਹਾ ਸੋਸ਼ਲ ਮੀਡੀਆ ਤੇ ਪੋਸਟ ਪਾਕੇ ਕਿਹਾ ਸੀ ਕਿ ਮੈਂ ਆਮ ਆਦਮੀ ਪਾਰਟੀ ਦੀ ਸਾਰੀ ਜ਼ਿੰਮੇਵਾਰੀਆਂ ਤੋਂ ਅਸਤੀਫਾ ਦਿੰਦਾ ਹਾਂ  । ਬੀਤੇ ਦਿਨੀ ਲੁਧਿਆਣਾ ਤੋਂ ਕਾਂਗਰਸ ਦੇ ਤਿੰਨ ਵਾਲੇ ਦੇ ਜੇਤੂ ਸਿਟਿੰਗ ਐੱਮਪੀ ਰਵਨੀਤ ਬਿੱਟੂ ਨੇ ਬੀਜੇਪੀ ਦਾ ਹੱਥ ਫੜਿਆ ਸੀ ।

Exit mobile version