The Khalas Tv Blog India ਬਜਟ ‘ਚ ਸਿੱਖਿਆ ਨੂੰ ਲੈ ਕੇ ਵੱਡਾ ਐਲਾਨ, ਮੈਡੀਕਲ ਕਾਲਜਾਂ ਵਿੱਚ ਵਧਣਗੀਆਂ 75 ਹਜ਼ਾਰ ਸੀਟਾਂ
India

ਬਜਟ ‘ਚ ਸਿੱਖਿਆ ਨੂੰ ਲੈ ਕੇ ਵੱਡਾ ਐਲਾਨ, ਮੈਡੀਕਲ ਕਾਲਜਾਂ ਵਿੱਚ ਵਧਣਗੀਆਂ 75 ਹਜ਼ਾਰ ਸੀਟਾਂ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸ਼ਨਿੱਚਰਵਾਰ ਨੂੰ ਆਪਣਾ ਲਗਾਤਾਰ 8ਵਾਂ ਬਜਟ ਪੇਸ਼ ਕੀਤਾ। ਵਿੱਤ ਮੰਤਰੀ ਵੱਲੋਂ ਵਿੱਤੀ ਸਾਲ 2025-26 ਲਈ ਕੇਂਦਰੀ ਬਜਟ ਪੇਸ਼ ਕੀਤਾ ਹੈ।  ਇਸ ਦੌਰਾਨ ਉਨ੍ਹਾਂ ਨੇ ਸਿੱਖਿਆ (Education Budget 2025) ਨੂੰ ਲੈ ਕੇ ਅਹਿਮ ਐਲਾਨ ਕੀਤਾ। ਉਨ੍ਹਾਂ ਨੇ ਉੱਚ ਤਕਨੀਕੀ ਸਿੱਖਿਆ ਉਤੇ ਜ਼ੋਰ ਦਿੱਤਾ।

ਵਿੱਤ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ 3 ਸੈਂਟਰ ਆਫ ਐਕਸੀਲੈਂਸ ਸਥਾਪਤ ਕੀਤੇ ਜਾਣਗੇ ਜੋ ਕਿ ਏਆਈ ਉਤੇ ਆਧਾਰਿਤ ਹੋਣਗੇ। ਇਨ੍ਹਾਂ ਸੈਂਟਰਸ ਉਤੇ 500 ਕਰੋੜ ਰੁਪਏ ਦਾ ਬਜਟ ਜਾਰੀ ਕੀਤਾ ਗਿਆ ਹੈ। ਉਨ੍ਹਾਂ ਨੇ ਆਈਆਈਟੀ ਵਿੱਚ ਵਿਸਥਾਰ ਦੀ ਗੱਲ ਕੀਤੀ। ਵਿੱਤ ਮੰਤਰੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ 23 ਆਈਆਈਟੀ ਵਿੱਚ ਵਿਦਿਆਰਥੀਆਂ ਦੀ ਗਿਣਤੀ 100 ਫ਼ੀਸਦੀ ਵਧੀ ਹੈ।

ਆਈਆਈਟੀ ਪਟਨਾ ਵਿੱਚ ਸਹੂਲਤਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ
  1. 6,500 ਵਿਦਿਆਰਥੀਆਂ ਲਈ ਸੀਟਾਂ ਵਧਾਈਆਂ ਜਾਣਗੀਆਂ। ਆਈਆਈਟੀ ਪਟਨਾ ਵਿਖੇ ਸਹੂਲਤਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। 500 ਕਰੋੜ ਰੁਪਏ ਦੇ ਬਜਟ ਨਾਲ ਏਆਈ ਲਈ ਇੱਕ ਸੰਸਥਾ ਸਥਾਪਤ ਕੀਤੀ ਜਾਵੇਗੀ। ਦੇਸ਼ ’ਚ 3 AI ਐਕਸੀਲੈਂਸ ਸੈਂਟਰ ਬਣਨਗੇ।
  2. ਅਗਲੇ 5 ਸਾਲਾਂ ਵਿੱਚ 75 ਹਜ਼ਾਰ ਸੀਟਾਂ ਜੋੜੀਆਂ ਜਾਣਗੀਆਂ। ਅਗਲੇ ਸਾਲ ਮੈਡੀਕਲ ਕਾਲਜ ਵਿੱਚ 10 ਹਜ਼ਾਰ ਸੀਟਾਂ ਜੋੜੀਆਂ ਜਾਣਗੀਆਂ।
  3. ਸਾਰੇ ਜ਼ਿਲ੍ਹਾ ਹਸਪਤਾਲਾਂ ਵਿੱਚ ਡੇਅ ਕੇਅਰ ਕੈਂਸਰ ਸੈਂਟਰ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। 2025-26 ਵਿੱਚ 200 ਕੇਂਦਰ ਬਣਾਏ ਜਾਣਗੇ।
  4. ਸ਼ਹਿਰੀ ਮਜ਼ਦੂਰਾਂ ਦੀ ਹਾਲਤ ਸੁਧਾਰਨ ਲਈ, ਗਲੀ-ਮੁਹੱਲਿਆਂ ਦੇ ਵਿਕਰੇਤਾਵਾਂ ਲਈ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਦੀ ਕਰਜ਼ਾ ਸੀਮਾ ਵਧਾ ਕੇ 30,000 ਰੁਪਏ ਕੀਤੀ ਜਾਵੇਗੀ।
  5. ਸਕੂਲ ਅਤੇ ਉੱਚ ਸਿੱਖਿਆ ਲਈ ਭਾਰਤੀ ਭਾਸ਼ਾਵਾਂ ਵਿੱਚ ਕਿਤਾਬਾਂ ਪ੍ਰਦਾਨ ਕਰੇਗਾ। ਪਿਛਲੀਆਂ ਯੋਜਨਾਵਾਂ ਦੇ ਆਧਾਰ ‘ਤੇ, 5 ਰਾਸ਼ਟਰੀ ਹੁਨਰ ਕੇਂਦਰ ਸਥਾਪਤ ਕੀਤੇ ਜਾਣਗੇ। ਆਈਆਈਟੀ ਵਿੱਚ ਸਮਰੱਥਾ ਦਾ ਵਿਸਤਾਰ ਕੀਤਾ ਜਾਵੇਗਾ। 23 ਆਈਆਈਟੀਜ਼ ਵਿੱਚ ਸਿਖਿਆਰਥੀਆਂ ਦੀ ਗਿਣਤੀ ਵਧੀ ਹੈ।

 

Exit mobile version