The Khalas Tv Blog Punjab ਸ਼੍ਰੀ ਦਰਬਾਰ ਸਾਹਿਬ ‘ਚ ਲੰਗਰ ਘੁਟਾਲੇ ‘ਚ SGPC ਦੀ ਵੱਡੀ ਕਾਰਵਾਈ , 2 ਮੁਲਾਜ਼ਮ ਕੀਤੇ ਸਸਪੈਂਡ
Punjab Religion

ਸ਼੍ਰੀ ਦਰਬਾਰ ਸਾਹਿਬ ‘ਚ ਲੰਗਰ ਘੁਟਾਲੇ ‘ਚ SGPC ਦੀ ਵੱਡੀ ਕਾਰਵਾਈ , 2 ਮੁਲਾਜ਼ਮ ਕੀਤੇ ਸਸਪੈਂਡ

Big action of SGPC in langar scam in Sri Darbar Sahib, 2 employees suspended

ਅੰਮ੍ਰਿਤਸਰ :  ਦਰਬਾਰ ਸਾਹਿਬ ਦੇ ਲੰਗਰ ਵਿੱਚ ਸੁੱਕੀਆਂ ਰੋਟੀਆਂ ਜੂਠ ਬਰੇਨ ਰੁਲਦਾ ਚੜ੍ਹਾਵਾ ਮਹੀਨਾ ਅਤੇ ਚੌਲਾਂ ਦੇ ਸਮਾਨ ਵਿੱਚ ਹੋਇਆ ਘਪਲਾ 1 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ 1 ਅਪ੍ਰੈਲ, 2019 ਤੋਂ ਦਸੰਬਰ 2022 ਦਰਮਿਆਨ ਹੋਈ ਨਿਲਾਮੀ ਅਤੇ ਵਿਕਰੀ ਵਿੱਚ ਘਪਲੇ ਦੇ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹਰਕਤ ਵਿੱਚ ਆ ਗਈ ਹੈ ਦੋ ਸੇਵਾਦਾਰਾਂ ਨੂੰ ਮੁਅੱਤਲ ਕਰਕੇ ਪੈਸੇ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ।

ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਚ 2019 ਵਿਚ ਹੋਈਆਂ ਪ੍ਰਸ਼ਾਸਨਿਕ ਬੇਨਿਯਮੀਆਂ ਦਾ ਸੱਚ ਪਾਰਦਰਸ਼ੀ ਤਰੀਕੇ ਨਾਲ ਸੰਗਤ ਦੇ ਸਾਹਮਣੇ ਰੱਖਿਆ ਜਾਵੇਗਾ। ਇਸ ਦੀ ਜਾਂਚ ਚੱਲ ਰਹੀ ਹੈ ਜੋ ਵੀ ਦੋਸ਼ੀ ਪਾਇਆ ਜਾਵੇਗਾ ਇਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਕਿਸੇ ਵੀ ਤਰ੍ਹਾਂ ਦੀ ਅਣਦੇਖੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਕੁਝ ਦਿਨ ਪਹਿਲਾਂ ਗੋਲਡਨ ਟੈਂਪਲ ਵਿਚ ਅਪ੍ਰੈਲ 2019 ਤੋਂ ਦਸੰਬਰ 2022 ਤੱਕ ਸੁੱਕੀ ਰੋਟੀਆਂ ਦੀ ਵਿਕਰੀ, ਜੂਠ ਦੇ ਠੇਕੇ ਤੇ ਚੜ੍ਹਾਵੇ ਤੇ ਚੌਲਾਂ ਆਦਿ ਵਿਚ ਇਹ ਘਪਲਾ ਸਾਹਮਣੇ ਆਇਆ ਸੀ। ਜਾਂਚ ਸ਼ੁਰੂ ਹੋਈ ਤਾਂ ਪਹਿਲਾਂ ਇਹ ਘੋਟਾਲਾ 25 ਲੱਖ ਤੇ ਫਿਰ 62 ਲੱਖ ਤੱਕ ਪਹੁੰਚ ਗਿਆ। ਹੁਣ ਤਾਜ਼ਾ ਰਿਪੋਰਟ ਮੁਤਾਬਕ ਘਪਲਾ 1 ਕਰੋੜ ਤੱਕ ਪਹੁੰਚ ਗਿਆ ਹੈ।

ਜਾਂਚ ਵਿਚ ਪਤਾ ਲੱਗਾ ਹੈ ਕਿ ਨੀਲਾਮੀ ਦੇ ਬਾਅਦ ਜੋ ਪੈਸਾ ਜਮ੍ਹਾ ਹੋਣਾ ਚਾਹੀਦਾ ਸੀ, ਉਹ ਜਮ੍ਹਾ ਹੀ ਨਹੀਂ ਕਰਵਾਇਆ ਗਿਆ। ਮਾਮਲੇ ਨੂੰ ਉਜਾਗਰ ਕਰਨ ਵਾਲੀ ਫਲਾਇੰਗ ਟੀਮਾਂ ਬਾਰੀਕੀ ਨਾਲ ਜਾਂਚ ਵਿਚ ਲੱਗੀਆਂ ਹੋਈਆਂ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫਲਾਇੰਗ ਵਿਭਾਗ ਵੱਲੋਂ ਦੋਸ਼ੀ ਠਹਿਰਾਏ ਗਏ ਦੋ ਸਟੋਰਕੀਪਰਾਂ ਤੋਂ ਲੱਖਾਂ ਰੁਪਏ ਵਸੂਲਣ ਦਾ ਹੁਕਮ ਦਿੱਤਾ ਹੈ। ਦੋਵੇਂ ਸਟੋਰਕੀਪਰ ਜੇਕਰ ਪੈਸੇ ਜਮ੍ਹਾ ਨਹੀਂ ਕਰਵਾਉਂਦ ਤਾਂ ਹੇਰਾਫੇਰੀ ਦੇ ਵਾਊਚਰਾਂ ‘ਤੇ ਜਿਹੜੇ ਮੈਨੇਜਰਾਂ ਦੇ ਸਾਈਨ ਹਨ, ਉਨ੍ਹਾਂ ਨੂੰ ਪੈਸੇ ਜਮ੍ਹਾ ਕਰਵਾਉਣੇ ਹੋਣਗੇ। ਫਲਾਇੰਗ ਟੀਮ ਵੱਲੋਂ ਕੀਤੀ ਗਈ ਜਾਂਚ ਵਿਚ 18 ਦੇ ਲਗਭਗ ਮੈਨੇਜਰ, ਸਟੋਰਕੀਪਰ, ਸੁਪਰਵਾਈਜ਼ਰ, ਇੰਸਪੈਕਟਰ ਆਦਿ ਇਸ ਲਈ ਜ਼ਿੰਮੇਵਾਰ ਠਹਿਰਾਏ ਗਏ ਹਨ

ਦਰਅਸਲ, ਕੁਝ ਦਿਨ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਪ੍ਰੈਲ 2019 ਤੋਂ ਦਸੰਬਰ 2022 ਤੱਕ ਸੁੱਕੀਆਂ ਰੋਟੀਆਂ, ਠੇਕਿਆਂ ਅਤੇ ਭੇਟਾ-ਚੌਲਾਂ ਆਦਿ ਦੀ ਵਿਕਰੀ ਵਿੱਚ ਇਹ ਘਪਲਾ ਸਾਹਮਣੇ ਆਇਆ ਸੀ। ਜਦੋਂ ਜਾਂਚ ਸ਼ੁਰੂ ਹੋਈ ਤਾਂ ਇਹ ਘਪਲਾ ਪਹਿਲਾਂ 25 ਲੱਖ ਅਤੇ ਫਿਰ 62 ਲੱਖ ਤੱਕ ਪਹੁੰਚ ਗਿਆ। ਹੁਣ ਤਾਜ਼ਾ ਰਿਪੋਰਟਾਂ ਮੁਤਾਬਕ ਇਹ ਘਪਲਾ 1 ਕਰੋੜ ਤੱਕ ਪਹੁੰਚ ਗਿਆ ਹੈ। ਜਾਂਚ ‘ਚ ਸਾਹਮਣੇ ਆਇਆ ਕਿ ਨਿਲਾਮੀ ਤੋਂ ਬਾਅਦ ਜੋ ਪੈਸੇ ਜਮ੍ਹਾ ਕੀਤੇ ਜਾਣੇ ਚਾਹੀਦੇ ਸਨ, ਉਹ ਜਮ੍ਹਾ ਨਹੀਂ ਕਰਵਾਏ ਗਏ। ਮਾਮਲੇ ਨੂੰ ਉਜਾਗਰ ਕਰਨ ਵਾਲੀਆਂ ਫਲਾਇੰਗ ਟੀਮਾਂ ਬਾਰੀਕੀ ਨਾਲ ਜਾਂਚ ਵਿੱਚ ਜੁਟੀਆਂ ਹੋਈਆਂ ਹਨ।

Exit mobile version