The Khalas Tv Blog India ਹਿਮਾਚਲ ਦੇ ਕਾਰਸੋਗ ‘ਚ ਸੂਮੋ ਕਾਰ ਖੱਡ ‘ਚ ਡਿੱਗੀ, 4 ਔਰਤਾਂ ਸਮੇਤ 5 ਨਾਲ ਹੋਇਆ ਇਹ ਕੁਝ…
India

ਹਿਮਾਚਲ ਦੇ ਕਾਰਸੋਗ ‘ਚ ਸੂਮੋ ਕਾਰ ਖੱਡ ‘ਚ ਡਿੱਗੀ, 4 ਔਰਤਾਂ ਸਮੇਤ 5 ਨਾਲ ਹੋਇਆ ਇਹ ਕੁਝ…

Big accident in Himachal's Karsog, Sumo car fell into gorge, 5 dead including 4 women, 4 injured

ਹਿਮਾਚਲ ਪ੍ਰਦੇਸ਼ ਵਿੱਚ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਚਾਰ ਔਰਤਾਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਛੇ ਹੋਰ ਯਾਤਰੀ ਜ਼ਖ਼ਮੀ ਹੋਏ ਹਨ। ਇਹ ਹਾਦਸਾ ਮੰਡੀ ਜ਼ਿਲ੍ਹੇ ਦੇ ਕਾਰਸੋਗ ਦੇ ਅਲਸਿੰਡੀ ‘ਚ ਟਾਟਾ ਸੂਮੋ ਦੇ ਖਾਈ ਵਿੱਚ ਡਿੱਗਣ ਕਾਰਨ ਵਾਪਰਿਆ ਹੈ।

ਜਾਣਕਾਰੀ ਮੁਤਾਬਕ ਇਹ ਹਾਦਸਾ ਮੰਡੀ ਅਤੇ ਸ਼ਿਮਲਾ ਰੋਡ ‘ਤੇ ਵਾਪਰਿਆ। ਇਹ ਹਾਦਸਾ ਸ਼ੁੱਕਰਵਾਰ ਨੂੰ ਕਰੀਬ ਸਾਢੇ 11 ਵਜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਮੰਡਲ ਦੇ ਮੈਂਬਰ ਟਾਟਾ ਮੂਮੋ ‘ਚ ਸਵਾਰ ਹੋ ਕੇ ਜਾ ਰਹੇ ਸਨ। ਇਸ ਦੌਰਾਨ ਅਲਸਿੰਡੀ ਵਿੱਚ ਮੋੜ ਲੈਂਦਿਆਂ ਗੱਡੀ ਟੋਏ ਵਿੱਚ ਹੁੰਦਿਆਂ ਨਾਲੇ ਵਿੱਚ ਜਾ ਵੱਜੀ। ਹਾਦਸੇ ‘ਚ ਚਾਰ ਔਰਤਾਂ ਅਤੇ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਛੇ ਹੋਰ ਲੋਕਾਂ ਨੂੰ ਸੁੰਨੀ ਹਸਪਤਾਲ ਭੇਜਿਆ ਗਿਆ।

ਇਹ ਸੁੰਨੀ ਮੰਡੀ ਦੀ ਸਰਹੱਦ ‘ਤੇ ਸਥਿਤ ਹੈ ਅਤੇ ਇਹ ਇਲਾਕਾ ਸ਼ਿਮਲਾ ਵਿੱਚ ਪੈਂਦਾ ਹੈ। ਇਹ ਹਾਦਸਾ ਸੁੰਨੀ ਤੋਂ ਕਰੀਬ 15 ਕਿੱਲੋਮੀਟਰ ਦੂਰ ਵਾਪਰਿਆ। ਫ਼ਿਲਹਾਲ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ।

72 ਘੰਟਿਆਂ ‘ਚ ਦੂਜਾ ਵੱਡਾ ਹਾਦਸਾ

ਜ਼ਿਕਰਯੋਗ ਹੈ ਕਿ ਮੰਡੀ ਜ਼ਿਲ੍ਹੇ ਵਿੱਚ 72 ਘੰਟਿਆਂ ਵਿੱਚ ਇਹ ਦੂਜਾ ਵੱਡਾ ਹਾਦਸਾ ਹੈ। ਇਸ ਤੋਂ ਪਹਿਲਾਂ ਕਰਵਾ ਚੌਥ ਵਾਲੇ ਦਿਨ ਬੁੱਧਵਾਰ ਨੂੰ ਮੰਡੀ ਦੀ ਕੋਟਲੀ ਨੇੜੇ ਵੱਡਾ ਹਾਦਸਾ ਵਾਪਰ ਗਿਆ ਸੀ। ਇੱਥੇ ਵਿਆਹ ਤੋਂ ਪਰਤ ਰਹੇ ਲੋਕਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ ਤਿੰਨ ਔਰਤਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਦੱਸ ਦੇਈਏ ਕਿ ਹਿਮਾਚਲ ਵਿੱਚ ਤਿੰਨ ਦਿਨਾਂ ਵਿੱਚ ਹਾਦਸਿਆਂ ਵਿੱਚ 12 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬਿਲਾਸਪੁਰ ‘ਚ ਵੀ ਕਰਵਾ ਚੌਥ ‘ਤੇ ਕਾਰ ਹਾਦਸੇ ‘ਚ ਦੋ ਲੋਕਾਂ ਦੀ ਮੌਤ ਹੋ ਗਈ ਸੀ।

Exit mobile version