The Khalas Tv Blog International ਟਰੰਪ ਦਾ ਬਿਨਾਂ ਸੋਚੇ-ਸਮਝੇ ਭਾਸ਼ਨ ਦੇਣਾ ਮੁਲਕ ‘ਚ ਭੜਕਾਹਟ ਪੈਦਾ ਕਰਨਾ : ਜੋਅ ਬਿਡੇਨ
International

ਟਰੰਪ ਦਾ ਬਿਨਾਂ ਸੋਚੇ-ਸਮਝੇ ਭਾਸ਼ਨ ਦੇਣਾ ਮੁਲਕ ‘ਚ ਭੜਕਾਹਟ ਪੈਦਾ ਕਰਨਾ : ਜੋਅ ਬਿਡੇਨ

‘ਦ ਖ਼ਾਲਸ ਬਿਊਰੋ :- ਡੋਨਲਡ ਟਰੰਪ ’ਤੇ ਜੋਅ ਬਿਡੇਨ ( ਵਿਰੋਧੀ ਧਿਰ )ਵੱਲੋਂ ਅਮਰੀਕਾ ਦੀਆਂ ਕਦਰਾਂ-ਕੀਮਤਾਂ ’ਚ ਜ਼ਹਿਰ ਘੋਲਣ ਦਾ ਦੋਸ਼ ਲਾਇਆ ਗਿਆ ਹੈ। ਉਨ੍ਹਾਂ 31 ਅਗਸਤ ਨੂੰ ਹੋਏ ਮੁਜ਼ਾਹਰਿਆਂ ਨੂੰ ਸੰਬੋਧਨ ਦੌਰਾਨ ਟਰੰਪ ਦੀ ਨਿਖੇਧੀ ਕਰਦਿਆਂ ਦੋਸ਼ ਲਾਇਆ ਕਿ ਟਰੰਪ ਬਿਨਾਂ ਸੋਚੇ-ਸਮਝੇ ਭਾਸ਼ਣ ਦੇ ਕੇ ਚਲੇ ਜਾਂਦੇ ਹਨ, ਜਿਸ ਮਗਰੋਂ ਹਿੰਸਾ ਭੜਕਦੀ ਹੈ ਹਾਲਾਂਕਿ ਉਨ੍ਹਾਂ ਖ਼ੁਦ ਨੂੰ ਹਿੰਸਾ ’ਚ ਸ਼ਾਮਲ ਕੱਟੜਪੰਥੀਆਂ ਤੋਂ ਵੱਖ ਕਰ ਲਿਆ।

ਬਿਡੇਨ ਨੇ ਕਿਹਾ ਕਿ, ‘ਟਰੰਪ ਚਾਨਣ ਨਹੀਂ ਬਿਖ਼ੇਰਨਾ ਚਾਹੁੰਦੇ, ਉਹ ਭੜਕਾਹਟ ਪੈਦਾ ਕਰਨੀ ਚਾਹੁੰਦੇ ਹਨ, ਅਤੇ ਉਹ ਸਾਡੇ ਸ਼ਹਿਰਾਂ ਵਿੱਚ ਹਿੰਸਾ ਭੜਕਾ ਰਹੇ ਹਨ।’ ਬਿਡੇਨ ਨੇ ਆਪਣੇ ਚੋਣ ਥੀਮ ਨੂੰ ਟਰੰਪ ਵੱਲੋਂ ਕੋਵਿਡ- 19 ਮਹਾਂਮਾਰੀ ਨਾਲ ਕਥਿਤ ਲਾਪਰਵਾਹੀ ਨਾਲ ਨਜਿੱਠਣ ‘ਤੇ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਅਮਰੀਕਾ ਵਿੱਚ 1,80,000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਟਰੰਪ ਤੇ ਉਨ੍ਹਾਂ ਦੀ ਟੀਮ ਦਾ ਮੰਨਣਾ ਹੈ ਕਿ ਕੋਵਿਡ- 19 ਮਹਾਂਮਾਰੀ ਤੋਂ ਬਾਅਦ ਕੌਮੀ ਪੱਧਰ ਦੀ ਉਥਲ-ਪੁਥਲ ਉਨ੍ਹਾਂ ਲਈ ਚੰਗੀ ਹੈ।

ਬਿਡੇਨ ਵੱਲੋਂ ਮੁਖਰਜੀ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ

ਜੋਅ ਬਿਡੇਨ ਭਾਰਤ ਦਾ ਜ਼ਿਕਰ ਕਰਦਿਆਂ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਅਮਰੀਕਾ ‘ਚ ਪ੍ਰਣਬ ਮੁਖਰਜੀ ਆਲਮੀ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਭਾਰਤ ਤੇ ਅਮਰੀਕਾ ਦੇ ਮਿਲ ਕੇ ਕੰਮ ਕਰਨ ’ਚ ਯਕੀਨ ਰੱਖਦੇ ਸਨ। ਅਮਰੀਕਾ ਦੇ ਕਈ ਹੋਰ ਆਗੂਆਂ ਤੇ ਸੰਸਥਾਵਾਂ ਨੇ ਵੀ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Exit mobile version