The Khalas Tv Blog International ਅੱਧੀ ਸਦੀ ਤੋਂ ਬੀਬੀ ਕਰ ਰਹੀ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ‘ਚ ਦੇਗ ਦੀ ਸੇਵਾ
International Punjab Religion

ਅੱਧੀ ਸਦੀ ਤੋਂ ਬੀਬੀ ਕਰ ਰਹੀ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ‘ਚ ਦੇਗ ਦੀ ਸੇਵਾ

Bibi has been doing Deg service in Gurdwara Sri Nankana Sahib

ਅੱਧੀ ਸਦੀ ਤੋਂ ਬੀਬੀ ਕਰ ਰਹੀ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਚ ਦੇਗ ਦੀ ਸੇਵਾ

‘ਦ ਖ਼ਾਲਸ ਬਿਊਰੋ : ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਵਿਖੇ ਸੇਵਾ ਦੀ ਇੱਕ ਅਜਿਹੀ ਮਿਸਾਲ ਸਾਹਮਣੇ ਆਈ ਹੈ, ਜਿਸਨੂੰ ਜਾਣ ਕੇ ਤੁਸੀਂ ਖੁਸ਼ ਹੋ ਜਾਵੋਗੇ। ਗੁਰਦੁਆਰਾ ਸਾਹਿਬ ਵਿਖੇ ਇੱਕ ਬੀਬੀ ਤਰਨ ਕੌਰ ਵੱਲੋਂ 50 ਸਾਲਾਂ ਤੋਂ ਵੱਧ ਸਮੇਂ ਤੋਂ ਲੰਗਰ ਤੇ ਕੜਾਹ ਪ੍ਰਸ਼ਾਦ ਦੀ ਸੇਵਾ ਕੀਤੀ ਜਾ ਰਹੀ ਹੈ। ਬੀਬੀ ਤਰਨ ਕੌਰ ਦਾ ਪਰਿਵਾਰ ਦੇਸ਼ ਦੀ ਵੰਡ ਉਪਰੰਤ ਪਾਕਿਸਤਾਨ ਦੇ ਸੰਘੀ ਸ਼ਾਸਿਤ ਕਬਾਇਲੀ ਇਲਾਕੇ (ਫਾਟਾ) ਤੋਂ ਸ੍ਰੀ ਨਨਕਾਣਾ ਸਾਹਿਬ ‘ਚ ਆਬਾਦ ਹੋਣ ਵਾਲਾ ਪਹਿਲਾ ਪਰਿਵਾਰ ਹੈ।

ਵੰਡ ਤੋਂ ਬਾਅਦ ਸ੍ਰੀ ਨਨਕਾਣਾ ਸਾਹਿਬ ‘ਚ ਆਬਾਦ ਹੋਣ ਵਾਲੇ ਸਵ: ਈਸ਼ਰ ਸਿੰਘ ਦਾ ਪਹਿਲਾ ਸਿੱਖ ਪਰਿਵਾਰ ਸੀ। ਇਸ ਪਰਿਵਾਰ ਨੇ ਮੌਜੂਦਾ ਸਮੇਂ ਪਾਕਿਸਤਾਨ ਦੀ ਰਾਜਨੀਤਿਕ ਸੱਤਾ, ਪੁਲਿਸ ਪ੍ਰਸ਼ਾਸਨ, ਸੈਨਾ, ਸਿਹਤ ਸੇਵਾਵਾਂ ਤੇ ਵਿਦਿਆ ਦੇ ਖੇਤਰ ‘ਚ ਵਿਸ਼ੇਸ਼ ਉਪਲੱਬਧੀਆਂ ਦਰਜ ਕਰਾਈਆਂ ਹਨ। ਇਸ ਸਬੰਧੀ ਈਸ਼ਰ ਸਿੰਘ ਦੇ ਪੁੱਤਰ ਪ੍ਰੋ. ਕਲਿਆਣ ਸਿੰਘ ਕਲਿਆਣ ਨੇ ਦੱਸਿਆ ਕਿ ਮੁੰਬਈ ਤੋਂ ਅਫ਼ਗ਼ਾਨਿਸਤਾਨ ਦੇ ਸਰਹੱਦੀ ਇਲਾਕੇ ‘ਚ ਆਬਾਦ ਹੋਏ ਰਤਨ ਸਿੰਘ ਦੇ ਘਰ ਵਿੱਚ ਸਾਲ 1913 ‘ਚ ਈਸ਼ਰ ਸਿੰਘ ਦਾ ਜਨਮ ਹੋਇਆ ਸੀ। ਜਦੋਂ ਵੰਡ ਹੋਈ ਤਾਂ ਉਨ੍ਹਾਂ ਦਾ ਪਰਿਵਾਰ ਫਾਟਾ ‘ਚ ਰਹਿ ਰਿਹਾ ਸੀ।

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਮੌਕੇ 1969 ‘ਚ ਉਹ ਸ੍ਰੀ ਨਨਕਾਣਾ ਸਾਹਿਬ ‘ਚ ਪੱਕੇ ਤੌਰ ‘ਤੇ ਵੱਸ ਗਏ। ਪ੍ਰੋ. ਕਲਿਆਣ ਸਿੰਘ ਅਨੁਸਾਰ ਉਨ੍ਹਾਂ ਦੇ ਪਰਿਵਾਰ ਦੇ ਸ੍ਰੀ ਨਨਕਾਣਾ ਸਾਹਿਬ ਪਹੁੰਚਣ ਤੋਂ ਪਹਿਲਾਂ ਸਿਰਫ਼ ਗਿਆਨੀ ਪ੍ਰਤਾਪ ਸਿੰਘ ਇਕੱਲੇ ਉੱਥੇ ਆਬਾਦ ਸਨ। ਈਸ਼ਰ ਸਿੰਘ ਨੇ ਗਿਆਨੀ ਜੀ ਨਾਲ ਗੁਰੂ ਘਰ ਦੀ ਸੇਵਾ ਸ਼ੁਰੂ ਕਰ ਦਿੱਤੀ ਤੇ 15 ਸਾਲ ਤੱਕ ਨਿਸ਼ਕਾਮ ਸੇਵਾ ਕਰਦੇ ਰਹੇ। ਉਨ੍ਹਾਂ ਦੀ ਪਤਨੀ ਬੀਬੀ ਤਰਨ ਕੌਰ ਵਲੋਂ ਉਸੇ ਦੌਰਾਨ ਲੰਗਰ ਤੇ ਕੜਾਹ ਪ੍ਰਸ਼ਾਦ ਦੀ ਸੇਵਾ ਸ਼ੁਰੂ ਕੀਤੀ ਗਈ। ਇਸ ਪਰਿਵਾਰ ਨੇ ਦੇਸ਼ ਦੀ ਵੰਡ ਤੋਂ ਬੰਦ ਪਏ ਸ੍ਰੀ ਨਨਕਾਣਾ ਸਾਹਿਬ ਵਿਚਲੇ ਗੁਰਦੁਆਰਾ ਸ੍ਰੀ ਪੱਟੀ ਸਾਹਿਬ ਨੂੰ ਸੰਗਤ ਦੇ ਦਰਸ਼ਨਾਂ ਲਈ ਮੁੜ ਤੋਂ ਖੁੱਲ੍ਹਵਾਇਆ।

Exit mobile version