ਬਿਊਰੋ ਰਿਪੋਰਟ : ਕਹਿੰਦੇ ਹਨ ਗੁੱਸਾ ਸੋਚਣ ਸਮਝਣ ਦੀ ਸ਼ਕਤੀ ਖਤਮ ਕਰ ਦਿੰਦਾ ਹੈ ਅਤੇ ਕਈ ਵਾਰ ਇਨਸਾਨ ਅਜਿਹਾ ਜਾਨਵਰ ਬਣ ਜਾਂਦਾ ਹੈ ਕਿ ਉਹ ਸਾਰੀਆਂ ਹੱਦਾਂ ਪਾਰ ਕਰ ਦਿੰਦਾ ਹੈ । ਕਪੂਰਥਲਾ ਦੇ ਭੁੱਲਥ ਵਿੱਚ ਵੀ ਅਜਿਹਾ ਹੀ ਵੇਖਣ ਨੂੰ ਮਿਲਿਆ ਹੈ । ਆਪਣੇ ਪਰਿਵਾਰ ਨਾਲ ਕੁਝ ਸਮਾਂ ਬਿਤਾਉਣ ਆਇਆ NRI ਛੋਟੇ ਵਿਵਾਦ ਵਿੱਚ ਇਸ ਕਦਰ ਉਲਝ ਗਿਆ ਕਿ ਉਸ ਦੇ ਹੱਥ ਖੂਨ ਨਾਲ ਰੰਗੇ ਗਏ ਹਨ ਅਤੇ ਉਹ ਕਿਧਰੇ ਦਾ ਨਹੀਂ ਰਿਹਾ ਹੈ । ਹੁਣ ਪੁਲਿਸ ਤੋਂ ਲੁੱਕ ਦਾ ਫਿਰ ਰਿਹਾ ਹੈ ।
ਇਸ ਵਿਵਾਦ ਨੇ ਖੂਨ ਨਾਲ ਰੰਗੇ NRI ਦੇ ਹੱਥ
ਭੁੱਲਥ ਦੇ ਪਿੰਡ ਕਾਮਰਾਇ ਵਿੱਚ ਗੱਡੀ ਦੀ ਪਾਰਕਿੰਗ ਨੂੰ ਲੈਕੇ ਵਿਵਾਦ ਨੇ ਖੂਨੀ ਰੂਪ ਲੈ ਲਿਆ । ਦੱਸਿਆ ਜਾ ਰਿਹਾ ਹੈ ਕਿ ਮਹਿੰਦਰ ਸਿੰਘ ਦਾ NRI ਪੁੱਤ ਗੁਰਪ੍ਰੀਤ ਸਿੰਘ ਵਿਦੇਸ਼ ਤੋਂ ਪਰਤਿਆ ਸੀ । ਉਹ ਆਪਣੀ ਗੱਡੀ ਗਲੀ ਵਿੱਚ ਪਾਰਕ ਕਰ ਰਿਹਾ ਸੀ । ਉਸੇ ਦੌਰਾਨ ਇਸੇ ਇਲਾਕੇ ਦੇ 30 ਸਾਲ ਦੇ ਟੈਕਸੀ ਡਰਾਈਵਰ ਬਲਵਿੰਦਰ ਸਿੰਘ ਉਰਫ ਮਾਂਗੀ ਨਾਲ ਗੁਰਪ੍ਰੀਤ ਨਾਲ ਪਾਰਕਿੰਗ ਨੂੰ ਲੈਕੇ ਬਹਿਸ ਸ਼ੁਰੂ ਹੋ ਗਈ । ਦੋਵਾਂ ਨੇ ਇੱਕ ਦੂਜੇ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ । ਫਿਰ ਵੇਖ ਦੇ ਹੀ ਵੇਖ ਦੇ ਹੱਥੋਪਾਈ ਸ਼ੁਰੂ ਹੋ ਗਈ । ਇੰਨੀ ਦੇਰ ਵਿੱਚ ਟੈਕਸੀ ਡਰਾਈਵਰ ਬਲਵਿੰਦਰ ਨੇ ਆਪਣੇ ਭਤੀਜੇ ਪਰਮਜੀਤ ਨੂੰ ਫੋਨ ਕੇ ਸਾਰੀ ਗੱਲ ਦੱਸੀ । ਭਤੀਜੇ ਮੁਤਾਬਿਕ ਉਹ ਆਪਣੇ ਦੋਸਤ ਤਰਨਜੀਤ ਸਿੰਘ ਨੂੰ ਲੈਕੇ ਪਹੁੰਚਿਆ ਤਾਂ ਦੋਵਾਂ ਦਾ ਝਗੜਾ ਛਡਾਉਣ ਦੀ ਕੋਸ਼ਿਸ਼ ਕੀਤੀ । ਪਰ NRI ਗੁਰਪ੍ਰੀਤ ਸਿੰਘ ਦਾ ਗੁੱਸਾ ਸ਼ਾਂਤ ਹੋਣ ਦਾ ਨਾ ਹੀ ਨਹੀਂ ਲੈ ਰਿਹਾ ਸੀ। ਉਹ ਘਰੋ ਤੇਜ਼ਧਾਰ ਹਥਿਆਰ ਲੈ ਆਇਆ ਅਤੇ ਪਹਿਲਾ ਉਸ ਨੇ ਡਰਾਈਵਰ ਬਲਵਿੰਦਰ ਸਿੰਘ ‘ਤੇ ਹਮਲਾ ਕੀਤਾ ਫਿਰ ਲੜਾਈ ਛਡਾਉਣ ਪਹੁੰਚੇ ਤਰਨਜੀਤ ਸਿੰਘ ‘ਤੇ ਵੀ ਹਮਲਾ ਕਰ ਦਿੱਤਾ । ਬਲਵਿੰਦਰ ਦੇ ਭਤੀਜੇ ਪਰਮਜੀਤ ਸਿੰਘ ਨੇ ਦੱਸਿਆ ਬੁਰੀ ਤਰ੍ਹਾਂ ਨਾਲ ਜਖ਼ਮੀ ਹਾਲਤ ਵਿੱਚ ਬਲਵਿੰਦਰ ਸਿੰਘ ਅਤੇ ਤਰਨਜੀਤ ਸਿੰਘ ਨੂੰ ਭੁੱਲਥ ਦੇ ਸਿਵਿਲ ਹਸਪਤਾਲ ਭਰਤੀ ਕਰਵਾਇਆ ਗਿਆ । । ਦੱਸਿਆ ਜਾ ਰਿਹਾ ਹੈ ਹਮਲੇ ਤੋਂ ਬਾਅਦ NRI ਗੁਰਪ੍ਰੀਤ ਸਿੰਘ ਫਰਾਰ ਹੋ ਗਿਆ ਹੈ। ਪੁਲਿਸ ਉਸ ਦੀ ਤਲਾਸ਼ ਕਰ ਰਹੀ ਹੈ ।
ਬਲਵਿੰਦਰ ਸਿੰਘ ਦੀ ਮੌਤ ਦੂਜੇ ਦੀ ਹਾਲਤ ਨਾਜ਼ਕੁ
ਵਾਰਦਾਤ ਵਿੱਚ ਜ਼ਖ਼ਮੀ ਹੋਣ ਤੋਂ ਬਾਅਦ ਟੈਕਸੀ ਡਰਾਈਵਰ ਬਲਵਿੰਦਰ ਸਿੰਘ ਅਤੇ ਤਰਨਜੀਤ ਸਿੰਘ ਨੂੰ ਪਹਿਲਾਂ ਭੁੱਲਥ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਸੀ ਪਰ ਹਾਲਤ ਨਾਜ਼ੁਕ ਹੋਣ ਦੀ ਵਜ੍ਹਾ ਕਰਕੇ ਦੋਵਾਂ ਨੂੰ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ । ਜਿੱਥੋਂ ਖ਼ਬਰ ਆਈ ਹੈ ਕਿ ਬਲਵਿੰਦਰ ਸਿੰਘ ਦੇ ਪੂਰੇ ਸ਼ਰੀਰ ‘ਤੇ ਜ਼ਿਆਦਾ ਸੱਟਾਂ ਲੱਗੇ ਹੋਣ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਨਹੀਂ ਬਚਾਇਆ ਜਾ ਸਕਿਆ ਜਦਕਿ ਭਰੀਜੇ ਦੇ ਦੋਸਤ ਤਰਨਜੀਤ ਸਿੰਘ ਦੀ ਹਾਲਤ ਲਗਾਤਾਰ ਨਾਜ਼ੁਰ ਬਣੀ ਹੋਈ ਹੈ । ਉਹ ਜ਼ਿੰਦਗੀ ਦੀ ਜੰਗ ਲੜ ਰਿਹਾ ਹੈ। ਪੁਲਿਸ ਨੇ ਤਰਨਜੀਤ ਨੂੰ ICU ਵਿੱਚ ਰੱਖਿਆ ਅਤੇ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਤਰ੍ਹਾਂ ਉਸ ਦੀ ਜਾਨ ਬਚਾਈ ਜਾ ਸਕੇ । ਮ੍ਰਿਤਕ ਬਲਵਿੰਦਰ ਦਾ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਅਤੇ ਗੁਰਪ੍ਰੀਤ ਖਿਲਾਫ ਕੜੀ ਤੋਂ ਕੜੀ ਸਜ਼ਾ ਦੀ ਮੰਗ ਕਰ ਰਿਹਾ ਹੈ ।
ਪੁਲਿਸ ਨੇ NRI ਗੁਰਪ੍ਰੀਤ ਖਿਲਾਫ਼ ਮਾਮਲਾ ਦਰਜ ਕੀਤਾ
ਭੁੱਲਥ ਪੁਲਿਸ ਨੇ NRI ਗੁਰਪ੍ਰੀਤ ਸਿੰਘ ਦੀ ਤਲਾਸ਼ ਤੇਜ਼ ਕਰ ਦਿੱਤੀ ਹੈ ਅਤੇ ਉਸ ਦੇ ਖਿਲਾਫ਼ IPC ਦੀ ਧਾਰਾ 302,323,324,120 B ਅਧੀਨ ਕੇਸ ਦਰਜ ਕਰ ਦਿੱਤਾ ਹੈ । ਪਰਿਵਾਰ ਨੇ ਸੜਕ ‘ਤੇ ਧਰਨਾ ਲਾ ਦਿੱਤਾ ਹੈ ਅਤੇ ਉਨ੍ਹਾਂ ਦੀ ਮੰਗ ਹੈ ਕਿ ਜਦੋਂ ਤੱਕ ਗੁਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਨਹੀਂ ਹੁੰਦੀ ਉਦੋ ਤੱਕ ਧਰਨਾ ਜਾਰੀ ਰੱਖਣਗੇ।