The Khalas Tv Blog Punjab ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ)ਵਲੋਂ ਚੋਣਾਂ ਤੋਂ ਕਿਨਾਰਾ
Punjab

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ)ਵਲੋਂ ਚੋਣਾਂ ਤੋਂ ਕਿਨਾਰਾ

‘ਦ ਖਾਲਸ ਬਿਉੁਰੋ:ਕੁੱਝ ਕਿਸਾਨ ਜਥੇਬੰਦੀਆਂ ਵੱਲੋਂ ਚੋਣਾਂ ਲੜਨ ਦੇ ਐਲਾਨ ਮਗਰੋਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਕਿਹਾ ਹੈ ਕਿ ਕਿਸਾਨ ਜਥੇਬੰਦੀਆਂ ਨੂੰ ਰਾਜਨੀਤੀ ਵਿੱਚ ਉਲਝਣ ਦੀ ਬਜਾਏ ਕਿਸਾਨਾਂ ਦੀਆਂ ਮੰਗਾਂ ਦੀ ਪ੍ਰਾਪਤੀ ਵੱਲ ਧਿਆਨ ਦੇਣਾ ਚਾਹੀਦਾ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਰਨਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਅਨੁਸਾਰ ਅੱਜ ਤੱਕ ਕਿਸਾਨਾਂ ਦੇ ਮਸਲੇ ਸੜਕਾਂ ‘ਤੇ ਸੰਘਰਸ਼ ਕਰਕੇ ਹੀ ਹੱਲ ਹੋ ਸਕਦੇ ਹਨ। ਹਾਲੇ ਤੱਕ ਐੱਮਐੱਸਪੀ, ਨੌਜਵਾਨਾਂ ‘ਤੇ ਚੱਲਦੇ ਕੇਸ ਅਤੇ ਲਖੀਮਪੁਰ-ਖੀਰੀ ਵਰਗੇ ਵੱਡੇ ਮਸਲੇ ਹੱਲ ਨਹੀਂ ਹੋਏ ਹਨ। ਉਹਨਾਂ ਹੋਰ ਬੋਲਦਿਆਂ ਕਿਹਾ ਕਿ ਕਿਸਾਨਾਂ ਨੂੰ ਆਪਣੀਆਂ ਮੰਗਾਂ ਦੇ ਹੱਲ ਲਈ ਆਪ ਹੀ ਲਾਮਬੰਦ ਹੋ ਕੇ ਲੰਬਾ ਸੰਘਰਸ਼ ਕਰਨਾ ਪਵੇਗਾ। ਚੋਣਾਂ ਵਿੱਚ ਭਾਗ ਲੈਣਾ ਜਥੇਬੰਦੀਆਂ ਦਾ ਆਪਣਾ ਫੈਸਲਾ ਹੈ ਨਾ ਕਿ ਸੰਯੁਕਤ ਕਿਸਾਨ ਮੋਰਚੇ ਦਾ। ਕਿਸਾਨਾਂ ਦੀਆਂ ਸਰਕਾਰ ਵੱਲੋਂ ਮੰਨੀਆਂ ਗਈਆਂ ਮੰਗਾਂ ਲਾਗੂ ਕਰਾਉਣ ਅਤੇ ਬਾਕੀ ਰਹਿੰਦੀਆਂ ਮੰਗਾਂ ਮਨਵਾਉਣ ਲਈ 15 ਜ਼ਿਲਿਆਂ ਵਿੱਚ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ।

Exit mobile version