The Khalas Tv Blog Punjab ਭਾਈ ਜਸਵੀਰ ਸਿੰਘ ਰੋਡੇ ਤੇ ਸਿਮਰਨਜੀਤ ਸਿੰਘ ਮਾਨ ਨੇ ਕਿਸਾਨੀ ਮੋਰਚੇ ਦਾ ਕੀਤਾ ਸਮਰਥਨ! ਕੱਲ੍ਹ ਕਾਫਲਾ ਹੋਵੇਗਾ ਰਵਾਨਾ
Punjab

ਭਾਈ ਜਸਵੀਰ ਸਿੰਘ ਰੋਡੇ ਤੇ ਸਿਮਰਨਜੀਤ ਸਿੰਘ ਮਾਨ ਨੇ ਕਿਸਾਨੀ ਮੋਰਚੇ ਦਾ ਕੀਤਾ ਸਮਰਥਨ! ਕੱਲ੍ਹ ਕਾਫਲਾ ਹੋਵੇਗਾ ਰਵਾਨਾ

ਬਿਉਰੋ ਰਿਪੋਰਟ – ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਚੱਲ ਰਹੇ ਕਿਸਾਨੀ ਮੋਰਚੇ ਨੂੰ ਲਗਾਤਾਰ ਵੱਖ-ਵੱਖ ਜਥੇਬੰਦੀਆਂ ਦਾ ਸਾਥ ਮਿਲ ਰਿਹਾ ਹੈ। ਹੁਣ ਭਾਈ ਜਸਵੀਰ ਸਿੰਘ ਰੋਡੇ ਅਤੇ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ 28 ਦਸੰਬਰ ਨੂੰ ਖਨੌਰੀ ਬਾਰਡਰ ਲਈ ਵੱਡਾ ਕਾਫਲਾ ਮਸਤੂਆਣਾ ਸਾਹਿਬ ਤੋਂ ਚੱਲੇਗਾ, ਇਹ ਫੈਸਲਾ ਬੀਤੇ ਦਿਨ ਪੰਥਕ ਆਗੂਆਂ ਦੀ ਮਾਨ ਦੀ ਰਿਹਾਇਸ਼ ਤੇ ਹੋਈ ਮੀਟਿੰਗ ਵਿੱਚ ਲਿਆ ਗਿਆ ਹੈ। ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ ਅਤੇ ਇਸ ਮੌਕੇ ਸਮੂਹ ਪੰਜਾਬੀਆਂ ਤੇ ਕਿਸਾਨ ਹਮਾਇਤੀ ਧਿਰਾਂ ਨੂੰ ਇਕਜੁੱਟ ਹੋਕੇ ਇਸ ਕਿਸਾਨ ਸੰਘਰਸ਼ ਦਾ ਸਾਥ ਦੇਣਾ ਚਾਹੀਦਾ ਹੈ, ਇਹ ਮਸਲਾਂ ਪੰਜਾਬ ਦੀ ਮਾਲੀ ਹਾਲਤ ਨਾਲ ਜੁੜਿਆ ਹੋਇਆ ਹੈ। ਸੈਂਟਰ ਹਕੂਮਤ ਪੰਜਾਬ ਤਬਾਹ ਕਰਨ ਤੇ ਤੁਲੀ ਹੋਈ ਹੈ ਪਰ ਪੰਜਾਬ ਦੇ ਗੈਰਤਮੰਦ ਕਿਸਾਨਾਂ ਵਲੋਂ ਲੜੇ ਜਾ ਰਹੇ ਸੰਘਰਸ਼ ਦੀ ਕੋਈ ਪ੍ਰਵਾਹ ਸਰਕਾਰਾਂ ਵਲੋਂ ਨਾ ਕਰਨਾ ਸਾਡੇ ਲਈ ਇਕ ਵੱਡਾ ਚੈਲੰਜ ਹੈ।

ਇਹ ਵੀ ਪੜ੍ਹੋ – ਡੱਲੇਵਾਲ ਨੇ ਪਾਣੀ ਪੀਣਾ ਵੀ ਕੀਤਾ ਬੰਦ!

 

Exit mobile version