‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦੇਣ ਤੋਂ ਬਾਅਦ 700 ਹੋਰ ਪਟਵਾਰੀ ਭਰਤੀ ਹੋਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਬੇਰੁਜ਼ਗਾਰ ਖਤਮ ਕਰਨ ਵੱਲ ਧਿਆਨ ਨਹੀਂ ਦਿੱਤਾ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੌਜਵਾਨਾਂ ਨੂੰ ਪਹਿਲ ਦੇ ਆਧਾਰ ‘ਤੇ ਨੌਕਰੀਆਂ ਦਵੇਗੀ। ਉਨ੍ਹਾਂ ਨੇ ਬੇਰੁਜ਼ਗਾਰੀ ਨੂੰ ਇੱਕ ਅਲਾਮਤ ਦੱਸਿਆ। ਇਸ ਸਮੇਂ ਉਹਨਾਂ ਦੇ ਨਾਲ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਵੀ ਹਾਜ਼ਰ ਰਹੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਟੇਜ ਤੇ ਆਉਂਦਿਆਂ ਹੀ ਸਾਰੇ ਨਵ-ਨਿਯੁਕਤ ਕਰਮਚਾਰੀਆਂ ਨੂੰ ਮੁਬਾਰਕਾਂ ਦਿੱਤੀਆਂ
ਉਨ੍ਹਾਂ ਨੇ ਰਵਾਇਤੀ ਪਾਰਟੀਆਂ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਦੇਣ ਦਾ ਬਾਰੇ ਕੁਝ ਸੋਚਿਆ ਹੀ ਨਹੀਂ ਸੀ ਪਰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਉਹ ਕੰਮ ਜੋ ਬਾਕੀ ਪਾਰਟੀ ਆਪਣੇ ਰਾਜ ਵਿੱਚ ਪੰਜ ਸਾਲਾਂ ਦੌਰਾਨ ਕਰਦੀਆਂ ਸਨ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਿੰਨ ਮਹੀਨੇ ਦੇ ਅੰਦਰ ਕਰ ਦਿੱਤੇ।
ਉਹਨਾਂ ਨੇ ਪਾਕਿਸਤਾਨੀ ਨਾਟਕ ਦੀ ਉਦਾਹਰਣ ਵੀ ਦਿੱਤੀ ਮਾਨ ਨੇ ਕਿਹਾ ਕਿ ਅਹੁਦਾ ਛੱਡਣ ਵੇਲੇ ਜੇਕਰ ਕੋਈ ਤੁਹਾਡੀ ਤਾਰੀਫ਼ ਕਰਦਾ ਹੈ ਤਾਂ ਸਮਝੋ ਕਿ ਤੁਸੀਂ ਸਹੀ ਕੀਤਾ ਹੈ।
ਉਹਨਾਂ ਨੇ ਕਿਹਾ ਕਿ 855 ਪਾਟਵਾਰੀ ਦੀ ਨੌਕਰੀਆਂ ਦੇ ਨਿਯੁਕਤੀ ਪੱਤਰ ਸੌਂਪੇ ਗਏ ਹਨ। ਮਾਨ ਨੇ ਕਿਹਾ ਕਿ ਸਾਡੀ ਸਰਕਾਰ ਦੀ ਕੋਸ਼ਿਸ਼ ਹੈ ਕਿ ਨਿਯੁਕਤੀਆਂ ਤੁਹਾਡੇ ਇਲਾਕੇ ਵਿੱਚ ਹੀ ਹੋਣ ਤੇ ਤੁਹਾਨੂੰ ਜਿਆਦਾ ਦੂਰ ਨਾ ਜਾਣਾ ਪਵੇ ਤੇ ਨਾ ਹੀ ਬਦਲੀਆਂ ਦੀ ਲੋੜ ਪਵੇ। ਉਹਨਾਂ ਨੇ ਸਾਰੇ ਨਵ-ਨਿਯੁਕਤ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਏਨੀ ਮਿਹਨਤ ਨਾਲ ਹਾਸਲ ਕੀਤੀ ਨੌਕਰੀ ਨੂੰ ਪੂਰੀ ਤਨਦੇਹੀ ਨਾਲ ਕਰਨ।
ਮਾਨ ਨੇ ਕਿਹਾ ਕਿ ਜੋ ਭਵਿੱਖ ਵਿੱਚ ਪਟਵਾਰੀ ਬਣਨਗੇ ਉਨ੍ਹਾਂ ਦੀ ਟ੍ਰੇਨਿੰਗ ਦਾ ਸਮਾਂ ਡੇਢ ਸਾਲ ਤੋਂ ਘਟਾ ਕੇ ਇੱਕ ਸਾਲ ਕਰ ਦਿੱਤਾ ਗਿਆ ਹੈ ਤਾਂ ਜੋ ਛੇਤੀ ਤੋਂ ਛੇਤੀ ਉਨ੍ਹਾਂ ਨੂੰ ਕੰਮ ‘ਤੇ ਰੱਖਿਆ ਜਾਵੇ। ਮਾਨ ਨੇ ਕਿਹਾ ਕਿ 700 ਹੋਰ ਪਟਵਾਰੀ ਭਰਤੀ ਕੀਤੇ ਜਾਣਗੇ। ਹਾਸਾ ਮਜ਼ਾਕ ਕਰਦੇ ਹੋਏ ਮਾਨ ਨੇ ਕਿਹਾ ਕਿ ਭਾਵੇਂ ਮੈਂ ਕਿਸੇ ਨੂੰ ਨੌਕਰੀ ਦਾ ਨਿਯੁਕਤੀ ਪੱਤਰ ਦਿੰਦਾ ਹਾਂ ਭਾਵੇਂ ਕਿਸੇ ਨੂੰ ਜੇਲ੍ਹ ਵਿੱਚ ਭੇਜਦਾ ਹਾਂ ਇਨ੍ਹਾ ਦੋਵਾਂ ਕੰਮਾਂ ਤੋਂ ਲੋਕ ਖੁਸ਼ ਹੁੰਦੇ ਹਨ।
ਮਾਨ ਨੇ ਇਸਦੇ ਨਾਲ ਹੀ ਪਟਵਾਰੀਆਂ ਨੂੰ ਇਹ ਅਪੀਲ ਕੀਤੀ ਕਿ ਉਹ ਆਪਣਾ ਕੰਮ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਨਿਭਾਉਣ ਤਾਂ ਜੋ ਆਮ ਲੋਕਾਂ ਨੂੰ ਇੰਨਸਾਫ ਮਿਲ ਸਕੇ। ਮਾਨ ਨੇ ਕਿਹਾ ਕਿ ਉਹ ਜਦੋਂ ਵੀ ਕੋਈ ਫੈਸਲਾ ਕਰਨ ਲਈ ਆਪਣਾ ਪੈਨ ਚੁੱਕਦੇ ਨੇ ਤਾਂ ਉਹ ਆਮ ਲੋਕਾਂ ਦੇ ਹਿਤਾਂ ਲਈ , ਉਨ੍ਹਾਂ ਦੇ ਭਲੇ ਲਈ ਚੁਕਦੇ ਹਨ। ਮਾਨ ਨੇ ਕਿਹਾ ਕਿ ਹੁਣ ਤੱਕ ਮਾਨ ਸਰਕਾਰ ਨੇ ਜੋ ਵੀ ਫੈਸਲੇ ਲਏ ਹਨ ਉਹ ਆਮ ਲੋਕਾਂ ਦੇ ਪੱਖ ‘ਚ ਲਏ ਹਨ। ਉਹਨਾਂ ਨੇ ਦਾਅਵਾ ਕੀਤਾ ਕਿ ਸਮੇਂ-ਸਮੇਂ ਤੇ ਇਸ ਤਰਾਂ ਦੇ ਨਿਯੁਕਤੀ ਪੱਤਰ ਮਿਲਦੇ ਰਹਿਣਗੇ।