ਸੰਗਰੂਰ : “ਚੰਨੀ ਦਾ ਹਾਲੇ ਸਿਰਫ ਚਾਹ ਪਾਣੀ ਦਾ ਖਰਚਾ ਹੀ ਦੇਖਿਆ ਹੈ,ਅੱਗੇ ਦੇਖਿਉ,ਕਿ ਹੁੰਦਾ ਹੈ? ਹਾਲੇ ਚਾਹਾਂ ,ਕਚੌਰੀਆਂ ਤੇ ਥਾਲੀਆਂ ਦੇ ਰੇਟ ਨਿਕਲੇ ਹਨ,ਅੱਗੇ ਜਾ ਕੇ ਹੋਰ ਵੀ ਰੇਟ ਨਿਕਲਣਗੇ” ਇਹ ਵਿਚਾਰ ਸਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ,ਜੋ ਕਿ ਅੱਜ ਮਸਤੁਆਣਾ ਸਾਹਿਬ ਵਿੱਖੇ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਸਨ।
ਸੰਤ ਅਤਰ ਸਿੰਘ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਮਸਤੂਆਣਾ ਸਾਹਿਬ ਵਿੱਚ ਬਣਨ ਵਾਲੇ ਕਾਲਜ ਨੂੰ ਲੈ ਕੇ ਉਹਨਾਂ ਐਸਜੀਪੀਸੀ,ਢੀਂਡਸਾ ਪਰਿਵਾਰ ਤੇ ਸੁਖਬੀਰ ਸਿੰਘ ਬਾਦਲ ਤੇ ਵੱਡੇ ਇਲਜ਼ਾਮ ਲਗਾਏ ਹਨ। ਉਹਨਾਂ ਕਿਹਾ ਹੈ ਕਿ 460 ਕਰੋੜ ਦੇ ਇਸ ਪ੍ਰੋਜੈਕਟ ਲਈ 25 ਏਕੜ ਜ਼ਮੀਨ ਗੁਰਦੁਆਰਾ ਅੰਗੀਠਾ ਸਾਹਿਬ ਨੇ ਦਾਨ ਦਿੱਤੀ ਸੀ,ਜਿਸ ਦੀ 23-5-2022 ਨੂੰ ਕਾਲਜ ਦੇ ਨਾਂ ‘ਤੇ ਰਜਿਸਟਰੀ ਹੋ ਗਈ ਸੀ ਤੇ ਕਾਲਜ ਲਈ ਹੋਰ formalities ਵੀ ਪੂਰੀਆਂ ਕਰ ਲਈਆਂ ਗਈਆਂ ਸੀ ਪਰ ਅਚਾਨਕ ਹੀ 23-8-2022 ਨੂੰ ਸ਼੍ਰੋਮਣੀ ਕਮੇਟੀ ਨੇ ਜ਼ਮੀਨ ‘ਤੇ ਮਾਲਕੀ ਦਾ ਹੱਕ ਜਤਾਇਆ ਤੇ ਅਦਾਲਤ ਰਾਹੀਂ ਸਟੇਅ ਲੈ ਲਿਆ। ਇਸ ਸਬੰਧ ਵਿੱਚ ਕੇਸ ਹੁਣ ਅਦਾਲਤ ਵਿੱਚ ਹੈ ਤੇ 6 ਫਰਵਰੀ ਨੂੰ ਅਗਲੀ ਤਰੀਕ ਹੈ।
ਮਾਨ ਨੇ ਕਿਹਾ ਕਿ ਦੁੱਖ ਨਾਲ ਦੱਸ ਰਹੇ ਹਾਂ ਕਿ ਕਾਲਜ ਪੂਰਾ ਹੋਇਆ ਹੋਣਾ ਸੀ ਜੇਕਰ SGPC ਵਿੱਚ ਨਾ ਆਉਂਦੀ। ਪਰਮਿੰਦਰ ਸਿੰਘ ਢੀਂਡਸਾ ਨੇ ਪਹਿਲਾਂ ਹੀ ਕਿਹਾ ਸੀ ਕਿ ਇਹ ਬਣਨਾ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਸੀ ਕੀ ਅਸੀਂ ਬਣਨ ਨੀ ਦੇਣਾ ।ਮਾਨ ਨੇ ਢੀਂਡਸਾ ਪਰਿਵਾਰ ਤੇ ਇਹ ਵੀ ਇਲਜ਼ਾਮ ਲਗਾਇਆ ਹੈ ਕਿ ਉਹ ਸੰਗਰੂਰ ਦੇ ਲੋਕਾਂ ਕੋਲੋਂ ਹੋਈ ਹਾਰ ਦਾ ਬਦਲਾ ਲੈ ਰਹੇ ਹਨ।
ਸਰਕਾਰ ਨੇ 7 ਕਰੋੜ ਅੱਸੀ ਲੱਖ ਸਤਾਨਵੇਂ ਹਜਾਰ ਕਾਲਜ ਲਈ ਮਨਜੂਰ ਕੀਤਾ ਸੀ ,ਜੋ ਕੇ ਸਟੇਅ ਕਾਰਨ ਰੁੱਕ ਗਿਆ ਹੈ।ਮਾਨ ਨੇ ਪਰਮਿੰਦਰ ਸਿੰਘ ਢੀਂਡਸਾ ਤੇ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਵੀ ਕੀਤਾ ਕਿ ਉਹ ਕਾਲਜ ਕਿਉਂ ਨੀ ਬਣਨ ਦੇ ਰਹੇ?
ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਇਹ ਨਾ ਕਹਿਣ ਕਿ ਧਾਰਮਿਕ ਮਸਲਾ ਹੈ ਕਿਉਂਕਿ ਉਹ SGPC ਨੂੰ ਆਪਣੇ ਹਿਤਾਂ ਲਈ ਵਰਤਦੇ ਹਨ।
ਮੁੱਖ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਤਾਂ ਕਾਲਜ ਬਣ ਕੇ ਰਹੇਗਾ, ਚਾਹੇ ਹੋਰ ਜ਼ਮੀਨ ਲੈਣੀ ਪਵੇ ਪਰ ਇਹਨਾਂ ਦਾ ਅਸਲੀ ਚਿਹਰਾ ਸਾਹਮਣੇ ਆਇਆ ਹੈ। ਕਪੂਰਥਲੇ ਤੇ ਹੁਸ਼ਿਆਰਪਰ ਵਿੱਚ ਵੀ ਮੈਡੀਕਲ ਕਾਲਜ ਬਣਨ ਲਗੇ ਹਨ ਕਿਉਂਕਿ ਉਥੇ ਇਹ ਵਿੱਚ ਨਹੀਂ ਹਨ ।
ਰਜਿਸਟਰੀ ਦੇ ਦਸਤਾਵੇਜ ਦਿਖਾਉਂਦੇ ਹੋਏ ਮਾਨ ਨੇ ਸਬੂਤ ਦਿੱਤੇ ਕਿ ਇਥੇ ਕਿਤੇ ਵੀ SGPC ਦਾ ਨਾਂ ਨਹੀਂ ਤੇ ਨਾ ਹੀ ਕੋਈ ਲੈਣਾ ਦੇਣਾ ਹੈ ਪਰ ਫਿਰ ਵੀ ਅੜਿਕਾ ਪਾ ਰਹੇ ਹਨ ਕਿਉਂਕਿ ਉਹ ਨੀ ਚਾਹੁੰਦੇ ਕਿ ਇਲਾਕੇ ਦੇ ਬੱਚੇ ਕਿਤੇ ਪੜ ਲਿਖ ਕੇ ਕਾਬਲ ਨਾ ਬਣ ਜਾਣ।
ਮਾਨ ਨੇ ਪਰਮਿੰਦਰ ਸਿੰਘ ਢੀਂਡਸਾ ,ਸੁਖਦੇਵ ਸਿੰਘ ਢੀਂਡਸਾ ਤੇ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕੀਤੀ ਹੈ ਕਿ ਹਸਪਤਾਲ ਬਣ ਲੈਣ ਦੇਣ,ਚਾਹੇ ਨੀਂਹ ਪੱਥਰਾਂ ‘ਤੇ ਆਪਣਾ ਨਾਂ ਲਿਖਵਾ ਲੈਣ । ਇਸ ਸਬੰਧ ਵਿੱਚ ਆਮ ਲੋਕ ਵੀ ਧਰਨੇ ‘ਤੇ ਬੈਠੇ ਹਨ ਕਿ ਕਾਲਜ ਬਣਾਇਆ ਜਾਵੇ।ਇਸ ਹਰਕਤ ਨਾਲ Sgpc,ਸੁਖਬੀਰ ਬਾਦਲ ਤੇ ਢੀਂਡਸਾ ਭਰਾਵਾਂ ਦੀ ਜੁਗਲਬੰਦੀ ਸਾਹਮਣੇ ਆਈ ਹੈ ਤੇ ਇਹਨਾਂ ਦਾ ਚਿਹਰਾ ਨੰਗਾ ਹੋਇਆ ਹੈ।ਇਸ ਲਈ ਲੋਕਾਂ ਦੀ ਕਚਿਹਰੀ ਵਿੱਚ ਮਾਮਲਾ ਲਿਆਂਦਾ,ਜਦੋਂ ਵੀ ਅਕਾਲੀ ਦਲ ਦਾ ਕੋਈ ਨੁਮਾਂਇੰਦਾ ਆਵੇ ਤਾਂ ਉਸ ਨੂੰ ਪੁਛਿਆ ਜਾਵੇ ਕਿ ਇਹ ਕਾਲਜ ਕਿਉਂ ਨੀ ਬਣਨ ਦਿੱਤਾ ਗਿਆ।
ਮਾਨ ਨੇ ਆਪਣੀ ਸਰਕਾਰ ਦੀਆਂ ਹੋਰ ਪ੍ਰਾਪਤੀਆਂ ਗਿਣਾਉਂਦੇ ਹੋਏ ਇਹ ਵੀ ਕਿਹਾ ਹੈ ਕਿ ਇਹ ਸਾਲ ਸਿੱਖਿਆ,ਸਿਹਤ ਤੇ ਰੋਜ਼ਗਾਰ ਦੇ ਨਾਂ ਲਾਇਆ ਜਾਵੇਗਾ।ਵਿਰੋਧੀ ਧਿਰਾਂ ਨੂੰ ਬੂਟਾਂ ਤੇ ਚਾਲ ‘ਤੇ ਚਰਚਾ ਕਰਨ ਦੀ ਬਜਾਇ ਮਾਨ ਨੇ ਆਤਮ ਮੰਥਨ ਕਰਨ ਦੀ ਸਲਾਹ ਵੀ ਦਿੱਤੀ ਹੈ ਤੇ ਕਿਹਾ ਹੈ ਕਿ ਇਹ ਪਹਿਲਾਂ ਇਹ ਦੇਖਣ ਕਿ ਜਨਤਾ ਨੇ ਇਹਨਾਂ ਨੂੰ ਕਿਉਂ ਨਕਾਰ ਦਿੱਤਾ ਹੈ?