‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ‘ਜਿਸ ਵੇਲੇ ਪੰਜਾਬ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੀ ਬਾਂਹ ਫੜਨੀ ਚਾਹੀਦੀ ਸੀ, ਉਸ ਵੇਲੇ ਉਹ ਆਪਸ ਵਿੱਚ ਇੱਕ-ਦੂਜੇ ਦੀਆਂ ਬਾਹਾਂ ਮਰੋੜਣ ਦੇ ਚੱਕਰਾਂ ਵਿੱਚ ਪਏ ਹੋਏ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿੰਡਾਂ ਵਾਲਿਆਂ ਨੂੰ ਠੀਕਰੀ ਪਹਿਰਾ ਲਾਉਣ ਲਈ ਕਿਹਾ ਹੈ। ਕੈਪਟਨ ਸਾਬ੍ਹ ! ਪਿਛਲੇ ਚਾਰ ਸਾਲਾਂ ਤੋਂ ਲੋਕ ਆਪਣੀ ਰੱਖਿਆ ਤਾਂ ਆਪ ਹੀ ਕਰ ਰਹੇ ਹਨ। ਡਿਸਪੈਂਸਰੀਆਂ, ਦਵਾਈ, ਟੀਕੇ ਤਾਂ ਤੁਹਾਡੇ ਕੋਲ ਨਹੀਂ ਹਨ ਤਾਂ ਲੋਕ ਕਰੋਨਾ ਟੀਕਾ ਕਿੱਥੋਂ ਲਗਵਾ ਲੈਣ। ਪਾਜ਼ੀਟਿਵ ਆਸ਼ਾ ਵਰਕਰਾਂ ਤੋਂ ਇਹ ਕੋਵਿਡ ਫਤਿਹ ਕਿੱਟਾਂ ਵੰਡਵਾ ਰਹੇ ਹਨ। ਕੈਪਟਨ ਸਰਕਾਰ ਦਾ ਪੰਜਾਬ ਦੇ ਲੋਕਾਂ ਦੇ ਨਾਲ ਖੜ੍ਹਨ ਦਾ ਸਮਾਂ ਸੀ ਪਰ ਕੈਪਟਨ ਨੇ ਪੰਜਾਬ ਦੇ ਲੋਕਾਂ ਨੂੰ ਲਾਵਾਰਿਸ ਛੱਡ ਦਿੱਤਾ ਹੈ। ਇਹ ਆਪਣੀ ਕੁਰਸੀ ਬਚਾਉਣ ਦੇ ਚੱਕਰਾਂ ਵਿੱਚ ਪਏ ਹੋਏ ਹਨ’।
View Comments