The Khalas Tv Blog Punjab ਵਿਆਹ ਤੋਂ ਬਾਅਦ CM ਮਾਨ ਨਹੀਂ ਪੰਜਾਬ ਦੀ ਨੂੰਹ ‘ਗੋਪੀ’ ਕਰ ਰਹੀ Twitter ‘ਤੇ Trend,ਜਾਣੋ ਵਜ੍ਹਾ
Punjab

ਵਿਆਹ ਤੋਂ ਬਾਅਦ CM ਮਾਨ ਨਹੀਂ ਪੰਜਾਬ ਦੀ ਨੂੰਹ ‘ਗੋਪੀ’ ਕਰ ਰਹੀ Twitter ‘ਤੇ Trend,ਜਾਣੋ ਵਜ੍ਹਾ

ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਦੀ ਖ਼ਬਰ ਤੋਂ ਬਾਅਦ ਬੁੱਧਵਾਰ ਨੂੰ ਭਗਵੰਤ ਮਾਨ Twitter ‘ਤੇ ਟਰੈਂਡ ਕਰ ਰਹੇ ਸਨ

ਦ ਖ਼ਾਲਸ ਬਿਊਰੋ : ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਦੇ ਆਨੰਦ ਕਾਰਜ ‘ਤੇ ਸਿਰਫ਼ ਪੰਜਾਬ ਦੇ ਲੋਕਾਂ ਦੀਆਂ ਹੀ ਨਹੀਂ ਬਲਕਿ ਦੇਸ਼ ਅਤੇ ਵਿਦੇਸ਼ ਵਿੱਚ ਬੈਠੇ ਹਰ ਪੰਜਾਬੀ ਦੀਆਂ ਨਜ਼ਰਾਂ ਸਨ । ਜਦੋਂ ਬੁੱਧਵਾਰ ਨੂੰ ਭਗਵੰਤ ਮਾਨ ਦੇ ਵਿਆਹ ਦੀ ਖ਼ਬਰ ਆਈ ਸੀ ਤਾਂ ਪੂਰੇ ਦੇਸ਼ ਵਿੱਚ ਭਗਵੰਤ ਮਾਨ twitter ‘ਤੇ ਟਰੈਂਡ ਕਰਦੇ ਰਹੇ ਪਰ ਭਗਵੰਤ ਮਾਨ ਦੇ ਵਿਆਹ ਵਾਲੇ ਇਸ ਦੇ ਬਿਲਕੁਲ ਉਲਟ ਹੋਇਆ ।

ਭਗਵੰਤ ਮਾਨ ਦੀ ਥਾਂ ‘ਗੋਪੀ’ ਹੋਈ ਟਵਿਟਰ ‘ਤੇ ਟਰੈਂਡ

ਭਗਵੰਤ ਮਾਨ ਦੀ ਪਤਨੀ ਗੁਰਪ੍ਰੀਤ ਕੌਰ ਦੇ ਘਰ ਦਾ ਨਾਂ ਗੋਪੀ ਹੈ । ਵਿਆਹ ਵਾਲੇ ਦਿਨ ਭਗਵੰਤ ਮਾਨ ਬਾਰੇ ਤਾਂ ਸਾਰੇ ਹੀ ਜਾਣਨਾ ਚਾਹੁੰਦੇ ਸਨ ਪਰ ਉਨ੍ਹਾਂ ਦਾ ਵਿਆਹ ਕਿਸ ਕੁੜੀ ਨਾਲ ਹੋ ਰਿਹਾ ਹੈ ਉਸ ਦੇ ਬਾਰੇ ਜਾਣਨ ਦੀ ਜ਼ਿਆਦਾ ਲੋਕਾਂ ਵਿੱਚ ਦਿਲਚਸਪੀ ਸੀ। ਗੁਰਪ੍ਰੀਤ ਦਾ ਪਿਛੋਕੜ ਕੀ ਹੈ ? ਕਿਵੇਂ 2 ਪਰਿਵਾਰ ਵਿਆਹ ਲਈ ਰਾਜ਼ੀ ਹੋਏ ? ਇਸ ਲਈ ਗੁਰਪ੍ਰੀਤ ਦੇ ਨਾਂ ਨਾਲ ਸੋਸ਼ਲ ਮੀਡੀਆ ‘ਤੇ ਸਭ ਤੋਂ ਜ਼ਿਆਦਾ ਸਰਚ ਹੋ ਰਹੀ ਸੀ ਜਿਸ ਦੀ ਵਜ੍ਹਾਂ ਕਰਕੇ ਭਗਵੰਤ ਮਾਨ ਦੀ ਥਾਂ ਗੁਰਪ੍ਰੀਤ Twitter ‘ਤੇ ਸਵੇਰ ਤੋਂ ਹੀ Trend ਕਰਨੀ ਸ਼ੁਰੂ ਹੋ ਗਈ ਸੀ।

ਗੁਰਪ੍ਰੀਤ ਕੌਰ ਉਰਫ਼ ਗੋਪੀ ਬਾਰੇ ਜਾਣਕਾਰੀ

ਕੁਰੂਕਸ਼ੇਤਰ ਦੇ ਪਿਹੋਵਾ ਦੀ ਰਹਿਣ ਵਾਲੀ ਗੁਰਪ੍ਰੀਤ ਕੌਰ ਨੇ 10ਵੀਂ ਕਲਾਸ ਟੈਗੋਰ ਪਬਲਿਕ ਸਕੂਲ ਪਿਹੋਵਾ ਤੋਂ ਹੀ ਕੀਤੀ। ਅਧਿਆਪਕਾਂ ਮੁਤਾਬਿਕ ਗੁਰਪ੍ਰੀਤ ਸ਼ੁਰੂ ਤੋਂ ਹੀ ਹੁਸ਼ਿਆਰ ਸੀ। 11ਵੀਂ ਅਤੇ 12ਵੀਂ ਗੁਰਪ੍ਰੀਤ ਨੇ ਚੰਡੀਗੜ੍ਹ ਤੋਂ ਕੀਤੀ ਇਸ ਤੋਂ ਬਾਅਦ ਅੰਬਾਲਾ ਦੇ ਮੁਲਾਨਾ ਮੈਡੀਕਲ ਕਾਲਜ ਤੋਂ ਗੁਰਪ੍ਰੀਤ ਨੇ 2017 ਵਿੱਚ MBBS ਦੀ ਪੜਾਈ ਪੂਰੀ ਕੀਤੀ। ਗੁਰਪ੍ਰੀਤ ਘਰ ਵਿੱਚ ਸਭ ਤੋਂ ਛੋਟੀ ਹੈ ਉਸ ਦੀਆਂ 2 ਭੈਣਾਂ ਹਨ।ਵੱਡੀ ਭੈਣ ਨੀਰੂ ਅਮਰੀਕਾ ਵਿੱਚ ਹੈ ਜਦਕਿ ਦੂਜੇ ਨੰਬਰ ਦੀ ਭੈਣ ਜੱਗੂ ਆਸਟ੍ਰੇਲੀਆਂ ਆਪਣੇ ਪਰਿਵਾਰ ਨਾਲ ਰਹਿੰਦੀ ਹੈ। ਗੁਰਪ੍ਰੀਤ ਦੇ ਪਿਤਾ ਕੋਲ ਕੈਨੇਡਾ ਦੀ ਨਾਗਰਿਕਤਾਂ ਹੈ ।

Exit mobile version