‘ਦ ਖ਼ਾਲਸ ਬਿਊਰੋ :ਗਾਇਕਾ ਤੇ ਅਦਾਕਾਰਾ ਅਮਰ ਨੂਰੀ ਨੇ ਕਿਹਾ ਕਿ ਸਾਨੂੰ ਭਰੋਸਾ ਸੀ ਕਿ ਭਗਵੰਤ ਮਾਨ ਸੀਐੱਮ ਜ਼ਰੂਰ ਬਣੇਗਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਇਮਾਨਦਾਰ ਤੇ ਸੱਚਾ ਬੰਦਾ ਹੈ ਤੇ ਉਹਨਾਂ ਨੇ ਕੋਈ ਵੀ ਕੰਮ ਕੀਤਾ ਹੈ ਤਾਂ ਉਸ ਨੂੰ ਸਿਰੇ ਲਾਇਆ ਹੈ। ਭਗਵੰਤ ਮਾਨ ਸ਼ਹੀਦ ਭਗਤ ਸਿੰਘ ਦੇ ਸੁਪਨੇ ਪੂਰੇ ਕਰੇਗਾ। ਭਗਵੰਤ ਮਾਨ ਦੇ ਅੱਗੇ ਚੁਣੌਤੀਆਂ ਬਹੁਤ ਵੱਡੀਆਂ ਹਨ, ਉਨ੍ਹਾਂ ਦੇ ਸਿਰ ਬਹੁਤ ਵੱਡੀ ਜ਼ਿੰਮੇਵਾਰੀ ਹੈ। ਨੂਰੀ ਨੇ ਉਮੀਦ ਜਤਾਉਂਦਿਆਂ ਕਿਹਾ ਕਿ ਭਗਵੰਤ ਮਾਨ ਦੇ ਅੰਦਰ ਜੋ ਕੁੱਝ ਵੀ ਹੈ, ਉਹ ਉਸਨੇ ਪੂਰਾ ਕਰਨਾ ਹੈ। ਪਰਮਾਤਮਾ ਨੇ ਇਸ ਸ਼ਕਤੀ ਨੂੰ ਲੋਕਾਂ ਦੇ ਦੁੱਖ ਦੂਰ ਕਰਨ ਵਾਸਤੇ ਇੱਥੇ ਭੇਜਿਆ ਹੈ।
ਭਗਵੰਤ ਮਾਨ ਨੂੰ ਪਰਮਾਤਮਾ ਨੇ ਭੇਜਿਆ ਹੈ – ਨੂਰੀ
