The Khalas Tv Blog Punjab PUNJAB BUDGET 2022: ਸਿੱਖਿਆ ਬਜਟ ‘ਚ 16% ਦਾ ਜ਼ਬਰਦਸਤ ਵਾਧਾ,3 ਮਿੰਟ ‘ਚ ਸਮਝੋ ਪੂਰੇ 23 ਨੁਕਤੇ
Punjab

PUNJAB BUDGET 2022: ਸਿੱਖਿਆ ਬਜਟ ‘ਚ 16% ਦਾ ਜ਼ਬਰਦਸਤ ਵਾਧਾ,3 ਮਿੰਟ ‘ਚ ਸਮਝੋ ਪੂਰੇ 23 ਨੁਕਤੇ

ਮਾਨ ਸਰਕਾਰ ਦੇ ਪਹਿਲੇ ਬਜਟ ਵਿੱਚ ਤਕਨੀਕੀ ਸਿੱਖਿਆ ਵਿੱਚ 47.84 ਫੀਸਦੀ ਦਾ ਵਾਧਾ ਕੀਤਾ ਗਿਆ

ਦ ਖ਼ਾਲਸ ਬਿਊਰੋ : ਭਗਵੰਤ ਮਾਨ ਸਰਕਾਰ ਨੇ ਆਪਣਾ ਪਲੇਠੀ ਬਜਟ ਪੇਸ਼ ਕਰ ਦਿੱਤਾ ਹੈ। ਖਜਾਨਾ ਮੰਤਰੀ ਹਰਪਾਲ ਚੀਮਾ ਨੇ ਆਪਣਾ ਪਹਿਲਾਂ ਬਜਟ ਪੇਸ਼ ਕਰਦੇ ਹੋਏ ਸਿੱਖਿਆ ਖੇਤਰ ਦੇ ਬਜਟ ਵਿੱਚ ਜ਼ਬਰਦਸਤ ਵਾਧਾ ਕੀਤਾ ਹੈ । ਮਾਨ ਸਰਕਾਰ ਨੇ ਚੋਣ ਐਲਾਨ ਮੁਤਾਬਿਕ ਸਿੱਖਿਆ ਬਜਟ ਵਿੱਚ ਪਿਛਲੇ ਸਾਲ ਦੇ ਮੁਕਾਬਲੇ 16.27 ਫੀਸਦ ਦਾ ਵਾਧਾ ਕੀਤਾ ਹੈ। ਹੇਠਾਂ ਲਿਖੇ 23 ਨੁਕਤਿਆਂ ਨਾਲ ਸਿੱਖਿਆ ਬਜਟ ਨਾਲ ਜੁੜੇ ਅਹਿਮ ਪਹਿਲੂਆਂ ਨੂੰ ਸਮਝਿਆ ਜਾ ਸਕਦਾ ਹੈ।

ਸਿੱਖਿਆ ਬਜਟ ਵਿੱਚ ਵਾਧਾ ਕੀਤਾ ਗਿਆ

  1. ਸਕੂਲਾਂ ਅਤੇ ਉੱਚੇਰੀ ਸਿੱਖਿਆ ਲਈ 16.27 ਬਜਟ ਹੋਵੇਗਾ
  2. ਤਕਨੀਕੀ ਸਿੱਖਿਆ ਵਿੱਚ 47.84 ਫੀਸਦੀ ਦਾ ਵਾਧਾ
  3. ਮੈਡੀਕਲ ਸਿੱਖਿਆ ਵਿੱਚ 56.60 ਫੀਸਦੀ ਦਾ ਵਾਧਾ
  4. ਸਕੂਲਾਂ ਦੀ ਬੁਨਿਆਦੀ ਸਹੂਲਤਾਂ ਵਿੱਚ ਸੁਧਾਰ ਲਿਆਉਣ ਦੇ ਲਈ 123 ਕਰੋੜ
  5. ਅਧਿਆਪਕਾਂ ਨੂੰ ਵਿਦੇਸ਼ ਦੀ ਨਾਮਵਰ ਏਜੰਸੀਆਂ ਤੋਂ ਸ਼ਾਰਟ ਟਰਮ ਅਤੇ ਮੀਡੀਅਮ ਟਰਮ ਸਿਖਲਾਈ ਲਈ 30 ਕਰੋੜ
  6. ਪ੍ਰੀ ਪ੍ਰਾਇਮਰੀ ਤੋਂ 12ਵੀਂ ਤੱਕ 100 ਮੌਜੂਦਾ ਸਕੂਲਾਂ ਸਕੂਲਜ਼ ਆਫ ਐਮੀਨੈਂਸ ਵਜੋਂ ਅਪਗ੍ਰੇਡ ਕੀਤਾ ਜਾਵੇਗਾ
  7. ਪ੍ਰੀ ਪ੍ਰਾਇਮਰੀ ਸਕੂਲਾਂ ਵਿੱਚ ਡਿਜੀਟਲ ਕਲਾਸ ਰੂਮ,ਉਪਕਰਣ ਲੈਬਜ਼, ਵੈਕੇਸ਼ਨਲ ਸਿਖਲਾਈ ਪ੍ਰਾਪਤ ਸਟਾਫ ਅਤੇ ਸਪਲਾਈ
    ਸਟਾਫ ਹੋਣਗੇ
  8. ਸਕੂਲ ਆਫ ਐਮੀਨੈਂਸ ‘ਤੇ 200 ਕਰੋੜ ਖਰਚ ਹੋਣਗੇ
  9. 500 ਸਕੂਲਾਂ ਨੂੰ ਡਿਜਿਟਲ ਕਲਾਸਰੂਮ ਸਥਾਪਤ ਕੀਤੇ ਜਾਣਗੇ ਜਿਸ ‘ਤੇ 40 ਕਰੋੜ ਖਰਚ ਹੋਵੇਗਾ
  10. ਸਰਕਾਰੀ ਸਕੂਲਾਂ ਵਿੱਚ ਰੂਫ ਟਾਪ ‘ਤੇ ਸੋਲਰ ਪੈਨਲ ਲਗਾਏ ਜਾਣਗੇ,ਸੋਲਰ ਪੈਨਲ ਨਾਲ ਸਕੂਲਾਂ ਦੀ 70 ਫੀਸਦੀ ਊਰਜਾ ਮੰਗ ਅਤੇ ਬਿਜਲੀ ਦੇ ਬਿੱਲ ਘੱਟ ਹੋਣਗੇ, ਸਰਕਾਰ ਸਕੂਲਾਂ ਦੇ ਸੋਲਰ ਪਲਾਂਟ ਲਈ 100 ਕਰੋੜ ਖਰਚ ਕਰੇਗੀ
  11. ਸਰਕਾਰੀ ਸਕੂਲਾਂ ਵਿੱਚ ਚਾਰ ਦੀਵਾਰੀ ਸਮੇਤ ਬੁਨਿਆਦੀ ਢਾਂਚੇ ਦੇ ਅਪਗ੍ਰੇਡੇਸ਼ਨ ਲਈ 424 ਕਰੋੜ ਖਰਚ ਹੋਣਗੇ
  12. ਵਿਦਿਆਰਥੀਆਂ ਦੀ ਵਰਦੀ ਲਈ 23 ਰੁਪਏ ਰੱਖੇ ਗਏ ਹਨ,ਪਹਿਲਾਂ 1 ਕਲਾਸ ਤੋਂ 8ਵੀਂ ਤੱਕ ਲੜਕੀਆਂ ਅਤੇ SC/ST/BPL ਨੂੰ ਵਰਦੀ ਮਿਲ ਦੀ ਸੀ ਹੁਣ ਪ੍ਰੀ ਪ੍ਰਾਈਮਰੀ ਤੋਂ ਮਿਲੇਗੀ
  13. ਪੰਜਾਬ ਨੌਜਵਾਨ ਲਈ ਉੱਦਮੀ ਪ੍ਰੋਗਰਾਮ 50 ਕਰੋੜ ਖਰਚ ਕੀਤੇ ਜਾਣਗੇ,ਉੱਦਮੀ ਪ੍ਰੋਗਰਾਮ ਅਧੀਨ 11ਵੀਂ ਦੇ ਵਿਦਿਆਰਥੀਆਂ ਨੂੰ ਸਟਾਰਟ ਅੱਪ ਪ੍ਰੋਗਰਾਮ ਦੇ ਤਹਿਤ 2 ਹਜ਼ਾਰ ਰੁਪਏ ਦਿੱਤੇ ਜਾਣਗੇ
  14. ਮਿਡ-ਡੇ ਮੀਲ ‘ਚ 35 ਫੀਸਦੀ ਦਾ ਵਾਧਾ, 17 ਲੱਖ ਵਿਧਿਆਰਥੀਆਂ ਲਈ 473 ਕਰੋੜ ਰੁਪਏ ਰੱਖੇ ਗਏ
  15. ਸਮੱਗਰ ਸਿੱਖਿਆ ਅਭਿਆਨ ਵਿੱਚ ਪਿਛਲੇ ਸਾਲ ਦੇ 1,231 ਕਰੋੜ ਦੇ ਮੁਕਾਬਲੇ ਇਸ ਸਾਲ ਵਧਾ ਕੇ 1,351 ਕਰੋੜ ਰੱਖੇ ਗਏ
  16. OBC ਵਿਦਿਆਰਥੀਆਂ ਦੀ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਵਜੀਫਾ ਸਕੀਮ ਵਿੱਚ 67 ਕਰੋੜ ਰੱਖੇ ਗਏ
  17. ਅਨੁਸੂਚਿਤ ਜਾਤੀ ਦੀਆਂ ਪ੍ਰੀ ਮੈਟਿਕ ਸਕਾਲਰਸ਼ਿਪ ਸਕੀਮ 79 ਕਰੋੜ ਦਾ ਵਾਧਾ

ਯੂਨੀਵਰਸਿਟੀਆਂ ਲਈ ਬਜਟ

18.ਵਿੱਤੀ ਸੰਕਟ ਤੋਂ ਗੁਜ਼ਰ ਰਹੀ ਪੰਜਾਬ ਯੂਨੀਵਰਸਿਟੀ ਨੂੰ 200 ਕਰੋੜ ਸਰਕਾਰ ਦੇਵੇਗੀ

  1. 9 ਜ਼ਿਲ੍ਹਿਆਂ ਦੀ ਮੌਜੂਦਾ ਲਾਇਬ੍ਰੇਰੀਆ ਦੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਲਈ 30 ਕਰੋੜ
  2. ਜਨਰਲ ਕੈਟਾਗਰੀ ਦੇ ਵਿਦਿਆਰਥੀਆਂ ਨੂੰ ਅੰਕਾਂ ਦੇ ਅਧਾਰ ‘ਤੇ ਵਜੀਫਾ ਸਕੀਮ ਦਿੱਤੀ ਜਾਵੇਗੀ,ਜਿਸ ਲਈ 30 ਕਰੋੜ ਰੱਖੇ ਗਏ ਹਨ
  3. NCC ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਉਣ ਲਈ 5 ਕਰੋੜ ਰੱਖੇ ਗਏ
  4. ਸਰਕਾਰੀ ਕਾਲਜਾਂ ਵਿੱਚ ਸੁਧਾਰ ਲਿਆਉਣ ਦੇ ਲਈ 95 ਕਰੋੜ ਖਰਚ ਕੀਤੇ ਜਾਣਗੇ
  5. ਤਕਨੀਕੀ ਸਿੱਖਿਆ ਲਈ 641 ਕਰੋੜ ਰਾਖਵੇਂਕਰਨ ਲਈ ਰੱਖਿਆ ਗਿਆ ਹੈ
Exit mobile version