The Khalas Tv Blog Punjab PUNJAB BUDGET 2022: ਸਿਹਤ ਬਜਟ ‘ਚ 23% ਦਾ ਵਾਧਾ,ਫਰਿਸ਼ਤਾ ਸਕੀਮ ਹੋਵੇਗੀ ਲਾਗੂ
Punjab

PUNJAB BUDGET 2022: ਸਿਹਤ ਬਜਟ ‘ਚ 23% ਦਾ ਵਾਧਾ,ਫਰਿਸ਼ਤਾ ਸਕੀਮ ਹੋਵੇਗੀ ਲਾਗੂ

ਬਜਟ ਵਿੱਚ ਇਸੇ ਸਾਲ 117 ਮੁਹੱਲਾ ਕਲੀਨਿਕ ਖੋਲ੍ਹਣ ਦਾ ਫੈਸਲਾ

ਦ ਖ਼ਾਲਸ ਬਿਊਰੋ : ਵਿੱਤ ਮੰਤਰੀ ਹਰਪਾਲ ਚੀਮਾ ਨੇ ਆਪਣਾ ਪਹਿਲਾਂ ਬਜਟ ਪੇਸ਼ ਕਰਦੇ ਹੋਏ ਸਿੱਖਿਆ ਦੇ ਨਾਲ ਸਿਹਤ ਖੇਤਰ ਵੱਲ ਖਾਸ ਧਿਆਨ ਦਿੱਤਾ ਹੈ। ਇੰਨਾਂ ਦੋਵਾਂ ਖੇਤਰਾਂ ‘ਤੇ ਦਿੱਲੀ ਦੀ ਤਰਜ਼ ‘ਤੇ ਹੀ ਮਾਨ ਸਰਕਾਰ ਨੇ ਆਪਣਾ ਬਜਟ ਤਿਆਰ ਕੀਤਾ ਹੈ। ਸਿੱਖਿਆ ਬਜਟ ‘ਚ ਮਾਨ ਸਰਕਾਰ ਨੇ 16 ਫੀਸਦੀ ਦਾ ਵਾਧਾ ਕੀਤਾ ਸੀ ਤਾਂ ਸਿਹਤ ਬਜਟ ਵਿੱਚ 23 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਸੂਬੇ ਦੇ ਲੋਕਾਂ ਦੀ ਸਿਹਤ ਸੁਧਾਰਨ ਦੇ ਲਈ ਸੂਬਾ ਸਰਕਾਰ ਨੇ ਫਰਿਸ਼ਤਾ ਅਤੇ ਮੁਹੱਲਾ ਕਲੀਨਿਕ ਵਰਗੀ ਸਕੀਮਾਂ ‘ਤੇ ਵੱਡਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਸਰਕਾਰ ਨੇ ਅਗਲੇ 5 ਸਾਲਾਂ ਵਿੱਚ 16 ਮੈਡੀਕਲ ਕਾਲਜ ਖੋਲ੍ਹਣ ਦਾ ਵੀ ਫੈਸਲਾ ਲਿਆ ਹੈ, ਜਿਸ ਵਿੱਚ ਸੰਤ ਅਤਰ ਸਿੰਘ ਜੀ ਯਾਦ ਵਿੱਚ ਮੈਡੀਕਲ ਕਾਲਜ ਬਣਾਉਣ ਦਾ ਵੀ ਫੈਸਲਾ ਲਿਆ ਗਿਆ ਹੈ।

ਸਿਹਤ ਸਹੂਲਤਾਂ ਦੇ ਬਜਟ ਵਿੱਚ ਵਾਧਾ ਕੀਤਾ ਗਿਆ

1.ਪਿਛਲੇ ਸਾਲ ਦੇ ਮੁਕਾਬਲੇ ਸਿਹਤ ਬਜਟ ਵਿੱਚ 23.80 ਫੀਸਦੀ ਦਾ ਵਾਧਾ।
2.ਸੂਬਾ ਸਰਕਾਰ ਸਿਹਤ ‘ਤੇ 4,731 ਕਰੋੜ ਰੁਪਏ ਖਰਚ ਕਰੇਗੀ ।
3.ਸੂਬੇ ਵਿੱਚ ਇਸ ਸਾਲ 117 ਮੁਹੱਲਾ ਕਲੀਨਿਕ ਸ਼ੁਰੂ ਹੋਣਗੇ,15 ਅਗਸਤ ਨੂੰ 75 ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਹੋਵੇਗਾ।

4. ਫਰਿਸ਼ਤਾ ਸਕੀਮ ਸ਼ੁਰੂ ਹੋਵੇਗੀ, ਜਿਸ ਤਹਿਤ ਕੋਈ ਵੀ ਸ਼ਖ਼ਸ ਸੂਬੇ ਦੇ ਕਿਸੇ ਵੀ ਹਸਪਤਾਲ ਵਿੱਚ ਸੜਕੀ ਦੁਰਘਟਨਾ ਨਾਲ ਪੀੜਤ ਵਿਅਕਤੀ ਨੂੰ ਭਰਤੀ ਕਰਵਾ ਸਕਦਾ ਹੈ,ਸਰਕਾਰ ਸਾਰਾ ਖਰਚ ਚੁੱਕੇਗੀ।

ਪਟਿਆਲਾ ਅਤੇ ਫਰੀਦਕੋਟ ਵਿੱਚ 2 ਸੁਪਰ ਸਪੈਸ਼ਲਿਸਟ ਹਸਪਤਾਲ ਸਥਾਪਤ ਕੀਤੇ ਜਾਣਗੇ,2027 ਤੱਕ ਤਿੰਨ ਹੋਰ ਹਸਪਤਾਲ ਸ਼ੁਰੂ ਕੀਤੇ ਜਾਣਗੇ।

ਮੈਡੀਕਲ ਸਿੱਖਿਆ ਲਈ ਬਜਟ

  1. 5 ਸਾਲਾਂ ਵਿੱਚ 16 ਮੈਡੀਕਲ ਕਾਲਜ ਖੋਲ੍ਹੇ ਜਾਣਗੇ ।
  2. ਮੈਡੀਕਲ ਸਿੱਖਿਆ ਦੇ ਲਈ 1033 ਕਰੋੜ ਰੱਖੇ ਗਏ, ਪਿਛਲੇ ਸਾਲ ਦੇ ਮੁਕਾਬਲੇ 56.60 ਫੀਸਦਾ ਵਾਧਾ।
  3. ਮੌਜੂਦਾ ਕਾਲਜਾਂ ਵਿੱਚ MBBS ਦੀਆਂ ਸੀਟਾਂ ਵਿੱਚ ਵਾਧਾ ਕੀਤਾ ਜਾਵੇਗਾ ।
  4. ਸੰਤ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ ਕਾਲਜ ਬਣਾਇਆ ਜਾਵੇਗਾ ਜਿਸ ਵਿੱਚ 100 MBBS ਸੀਟਾਂ ਹੋਣਗੀਆਂ,ਸਰਕਾਰ ਨੇ ਸ਼ੁਰੂਆਤੀ ਬਜਟ 50 ਕਰੋੜ ਰੱਖਿਆ ।
  5. SAS ਨਗਰ ਵਿੱਚ ਪੰਜਾਬ ਇੰਸਟੀਚਿਊਟ ਆਫ ਲੀਵਰ ਐਂਡ ਬਾਇਲਰੀ ਸਾਇੰਸਿਜ਼ ਦੀ ਸਥਾਪਨਾ ਕੀਤੀ ਜਾਵੇਗੀ ।

ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਬਜਟ ‘ਚ ਐਲਾਨ

  1. ਉਭਰਦੇ ਅਤੇ ਉ੍ੱਤਮ ਖਿਡਾਰੀਆਂ ਲਈ 25 ਕਰੋੜ ਨਾਲ 2 ਸਕੀਮਾਂ ਦੀ ਸ਼ੁਰੂਆਤ
  2. ਲੋਗੋਂਵਾਲ ਸੁਨਾਮ ਵਿੱਚ ਉੱਚ ਪੱਧਰੀ ਸਟੇਡੀਅਮ ਸਥਾਪਤ ਕੀਤਾ ਜਾਵੇਗਾ
  3. ਪੁਰਾਣ ਸਟੇਡੀਅਮ ਨੂੰ ਅਪਗਰੇਡ ਕੀਤਾ ਜਾਵੇਗਾ
Exit mobile version