The Khalas Tv Blog Punjab PUNJAB BUDGET 2022: 11,560 ਕਰੋੜ ਦਾ ਖੇਤੀ ਬਜਟ ਪੇਸ਼,ਝੋਨੇ ਦੀ ਸਿੱਧੀ ਬਿਜਾਈ ਤੇ ਮੂੰਗੀ ਲਈ ਇੰਨੇ ਕਰੋੜ
Punjab

PUNJAB BUDGET 2022: 11,560 ਕਰੋੜ ਦਾ ਖੇਤੀ ਬਜਟ ਪੇਸ਼,ਝੋਨੇ ਦੀ ਸਿੱਧੀ ਬਿਜਾਈ ਤੇ ਮੂੰਗੀ ਲਈ ਇੰਨੇ ਕਰੋੜ

ਪਰਾਲੀ ਸਾੜਨ ਨੂੰ ਰੋਕਣ ਲਈ 200 ਕਰੋੜ ਰੱਖੇ ਗਏ

‘ਦ ਖ਼ਾਲਸ ਬਿਊਰੋ : ਖੇਤੀ ਪੰਜਾਬ ਦੇ ਅਰਥਚਾਰੇ ਦੀ ਰੀੜ੍ਹ ਹੈ। ਮੌਜੂਦਾ ਦੌਰ ਵਿੱਚ ਕਿਸਾਨਾਂ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਨੇ ,ਕਣਕ ਅਤੇ ਝੋਨੇ ਵਰਗੀ ਰਿਵਾਇਤੀ ਫਸਲਾਂ ਦੀ ਥਾਂ ਹੋਰ ਫਸਲਾਂ ਵੱਲ ਕਿਸਾਨਾਂ ਨੂੰ ਪ੍ਰੇਰਣ ਲਈ ਵਿੱਤ ਮੰਤਰੀ ਹਰਪਾਲ ਚੀਮਾ ਨੇ ਬਜਟ ਵਿੱਚ ਅਹਿਮ ਐਲਾਨ ਕੀਤੇ ਹਨ । ਸੂਬਾ ਸਰਕਾਰ ਨੇ ਖੇਤੀ ਦਾ ਬਜਟ 11,560 ਕਰੋੜ ਰੁਪਏ ਰੱਖਿਆ ਹੈ । ਜਿਸ ਵਿੱਚੋਂ ਝੋਨੇ ਦੀ ਸਿੱਧੀ ਬਿਜਾਈ ਅਤੇ ਮੂੰਗ ਦੀ ਖੇਤੀ ‘ਤੇ ਦਿੱਤੀ ਜਾਣ ਵਾਲੀ MSP ਨੂੰ ਬਜਟ ਦਾ ਵੱਡਾ ਹਿੱਸਾ ਬਣਾਇਆ ਗਿਆ ਹੈ ।

ਬਜਟ ਵਿੱਚ ਕਿਸਾਨਾਂ ਨੂੰ ਕੀ ਮਿਲਿਆ ?

ਸੂਬੇ ਵਿੱਚ ਪਾਣੀ ਦੇ ਪੱਧਰ ਨੂੰ ਬਚਾਉਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਇਸੇ ਸਾਲ ਤੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲਿਆਂ ਨੂੰ 1500 ਰੁਪਏ ਦੇਣ ਦਾ ਐਲਾਨ ਕੀਤਾ ਸੀ। ਇਸ ਤੋਂ ਇਲਾਵਾ ਮੂੰਗੀ ਦੀ ਫਸਲ ਨੂੰ MSP ‘ਤੇ ਖਰੀਦਣ ਦੀ ਸ਼ੁਰੂਆਤ ਹੋ ਗਈ ਹੈ। ਇੰਨਾਂ ਦੋਵਾਂ ਨੂੰ ਵਧਾਵਾ ਦੇਣ ਲਈ ਪੰਜਾਬ ਸਰਕਾਰ ਨੇ ਆਪਣੇ ਬਜਟ ਵਿੱਚ ਖਾਸ ਥਾਂ ਦਿੱਤੀ ਹੈ। ਸੂਬਾ ਸਰਕਾਰ ਦੇ 11,560 ਕਰੋੜ ਦੇ ਖੇਤੀ-ਬਾੜੀ ਨੂੰ ਬਜਟ ਵਿੱਚ ਝੋਨੇ ਦੀ ਸਿੱਧੀ ਬਿਜਾਈ ਲਈ 450 ਕਰੋੜ ਰੱਖੇ ਗਏ ਹਨ। ਜਦਕਿ ਮੂੰਗੀ ਦੀ ਖੇਤੀ ‘ਤੇ MSP ਦੇਣ ਲਈ ਸਰਕਾਰ ਨੇ 66 ਕਰੋੜ ਰੱਖੇ ਹਨ। ਇਸ ਤੋਂ ਇਲਾਵਾ ਪਰਾਲੀ ਸਾੜਨ ਨੂੰ ਰੋਕਣ ਦੇ ਲਈ ਸੂਬਾ ਸਰਕਾਰ ਨੇ 200 ਕਰੋੜ ਰੱਖੇ ਹਨ।

ਕਿਸਾਨਾਂ ਨੂੰ ਖੇਤੀ ਲਈ ਦਿੱਤੀ ਜਾਣ ਵਾਲੀ ਮੁਫ਼ਤ ਬਿਜਲੀ ਲਈ ਬਜਟ ਵਿੱਚ 6,947 ਕਰੋੜ ਰੱਖੇ ਗਏ ਹਨ। ਇੰਡਵਿਜੂਅਲ ਕਵਿੱਕ ਫ੍ਰੀਜ਼ਿੰਗ ਤਕਨਾਲੋਜੀ ਫਲਾਂ ਅਤੇ ਸਬਜ਼ੀਆਂ ਲਈ ਅੰਮ੍ਰਿਤਸਰ ਵਿੱਚ ਨਵਾਂ ਕਵਿੱਟ ਫ੍ਰੀਜ਼ਿੰਗ ਸੈਂਟਰ ਖੋਲ੍ਹਣ ਦਾ ਵੀ ਬਜਟ ਵਿੱਚ ਐਲਾਨ ਕੀਤਾ ਗਿਆ ਹੈ ।ਜਿਸ ‘ਤੇ 11 ਕਰੋੜ ਖ਼ਰਚ ਕੀਤੇ ਜਾਣਗੇ। ਛੱਪੜ ਦੇ ਪਾਣੀ, ਮੀਂਹ ਦੇ ਪਾਣੀ ਦੀ ਸੰਭਾਲ ਅਤੇ ਧਰਤੀ ਹੇਠਲੇ ਪਾਣੀ ਦੇ ਰਿਚਾਰਜ਼ ਨੂੰ ਵਧਾਉਣ ਲਈ 4 ਨਵੀਆਂ ਸਕੀਮਾਂ ਸ਼ੁਰੂ ਕੀਤੀਆਂ ਗਈ ਹਨ, ਇਸ ‘ਤੇ 21 ਕਰੋੜ ਖਰਚ ਹੋਣਗੇ । ਖੇਤੀ ਦਾ ਡਿਜੀਟਾਈਜੇਸ਼ਨ ਕੀਤਾ ਜਾਵੇਗਾ, ਜ਼ਮੀਨੀ ਰਿਕਾਰਡਾਂ ਨੂੰ ਡਿਜੀਟਾਈਜੇਸ਼ਨ ਦੇ ਜ਼ਰੀਏ ਸੰਭਾਲਿਆ ਜਾਵੇਗਾ ।

Exit mobile version