ਬਿਉਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੰਮ੍ਰਿਤਸਰ ਦੇ GNDU ਵਿੱਚ 5714 ਆਂਗਨਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਦਿੱਤੇ। ਇਸ ਮੌਕੇ ਉਨ੍ਹਾਂ ਨੇ ਪਿੰਡਾਂ ਵਿੱਚ ਲੋਕਾਂ ਦੀ ਸੇਵਾ ਕਰਨ ਦੀ ਅਪੀਲ ਕਰਦੇ ਹੋਏ ਹੜ੍ਹਤਾਲ ਦੇ ਜਾਣ ਦੀ ਧਮਕੀ ਦੇਣ ਵਾਲੇ ਪਟਵਾਰੀਆਂ ‘ਤੇ ਤੰਜ ਕਸਦੇ ਹੋਏ ਸਿੱਧੀ ਚਿਤਾਵਨੀ ਦਿੱਤੀ । ਮੁੱਖ ਮੰਤਰੀ ਨੇ ਕਿਹਾ ਜਿੰਨਾਂ ਨੇ ਕਲਮ ਛੋੜ ਹੜਤਾਲ ਦਾ ਐਲਾਨ ਕੀਤਾ ਹੈ ਉਨ੍ਹਾਂ ਦੀ ਤਨਖਾਹ 2 ਲੱਖ ਹੈ । ਉਹ ਕਹਿੰਦੇ ਹਨ ਕਿ ਰਿਸ਼ਵਤ ਮਾਮਲੇ ਵਿੱਚ ਫੜੇ ਗਏ ਸਾਡੇ ਸਾਥੀ ਨੂੰ ਛੱਡੋ। ਮੈਂ ਕਹਿੰਦਾ ਹਾਂ ਤੁਹਾਨੂੰ ਪਰਮਾਤਮਾ ਨੇ ਕਲਮ ਫੜਾਈ,ਤੁਹਾਡੀ ਕਲਮ ਨਾਲ ਲੋਕਾਂ ਦੇ ਚੁੱਲੇ ਬਲਨੇ ਚਾਹੀਦੇ ਹਨ । ਪਰ ਤੁਸੀਂ ਸੋਚ ਰਹੇ ਕਿ ਅਸੀਂ ਕਲਮ ਛੋੜ ਹੜ੍ਹਤਾਲ ਕਰਕੇ ਲੋਕਾਂ ਨੂੰ ਪਰੇਸ਼ਾਨ ਕਰਾਂਗੇ । ਫਿਰ ਮੈਂ ਉਨ੍ਹਾਂ ਨੂੰ ਕਹਿ ਦਿੱਤਾ ਹੈ ਕਿ ਤੁਸੀਂ ਹੜ੍ਹਤਾਲ ਕਰ ਲਿਉ ਪਰ ਉਸ ਤੋਂ ਬਾਅਦ ਸਰਕਾਰ ਫੈਸਲਾ ਕਰੇਗੀ ਕਿ ਉਹ ਕਲਮ ਕਿਸ ਨੂੰ ਦੇਣੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕੋਈ ਜਾਇਜ਼ ਮੰਗ ਹੈ ਤਾਂ ਦੱਸੋ ਪਰ ਉਹ ਕਹਿੰਦੇ ਹਨ ਨਹੀਂ ਜੀ ਸਾਡੀ ਕਲਮ ਛੋੜ ਹੜ੍ਹਤਾਲ ਹੈ । ਤੁਸੀਂ ਚਾਹੁੰਦੇ ਹੋ ਲੋਕ ਤੰਗ ਹੋਣ ਅਤੇ ਫਿਰ ਮੈਨੂੰ ਪੰਗਾ ਪਏ । ਫਿਰ ਮੈਂ ਹੀ ਉਨ੍ਹਾਂ ਨੂੰ ਕਹਿ ਦਿੱਤਾ ਫਿਰ ਆਇਓ ਨਾ, ਇੱਕ ਵਾਰ ਕਲਮ ਛੋੜ ਹੜ੍ਹਤਾਲ ਕਰਕੇ ਵੇਖ ਲਿਉ। ਮਾਨ ਨੇ ਕਿਹਾ ਸਾਡੇ ਕੋਲ ਲੱਖਾਂ ਬੇਰੁਜ਼ਗਰ ਹਨ । ਜੋ ਕਲਮ ਫੜਨ ਨੂੰ ਬੈਠੇ ਹਨ, ਇਸ ਤਰ੍ਹਾਂ ਨਹੀਂ ਚੱਲੇਗਾ,ਜੇਕਰ ਤੁਸੀਂ ਸਮਝ ਰਹੇ ਹੋ ਕਿ ਮੈਂ ਨਵਾਂ ਆਇਆ ਹਾਂ ਤਾਂ ਮੈਨੂੰ ਸਭ ਪਤਾ ਹੈ । ਮੇਰੀ ਬਾਜ਼ ਦੀ ਨਜ਼ਰ ਹੈ, ਕੌਣ ਅਤੇ ਕਿੱਥੇ ਲੋਕਾਂ ਨੂੰ ਤੰਗ ਕਰ ਰਿਹਾ ਹੈ । ਅੱਗੇ ਦੇ ਅੱਗੇ ਬੰਦੇ ਰੱਖੇ ਹਨ ਆਪ ਜਾਂਦੇ ਹੀ ਨਹੀਂ ਹਨ,10 ਹਜ਼ਾਰ ‘ਤੇ ਬੰਦਾ ਰੱਖਿਆ ਹੈ ਆਪ ਪ੍ਰਾਪਰਟੀ ਲੀਡਰ ਦਾ ਕੰਮ ਕਰਦਾ ਹਨ, ਮੇਰੇ ਕੋਲ ਸਾਰੀਆਂ ਲਿਸਟਾਂ ਪਈਆਂ ਹਨ,ਜੇਕਰ ਤੁਸੀਂ ਇਸ ਨੂੰ ਧਮਕੀ ਮੰਨਣਾ ਹੈ ਤਾਂ ਮੰਨ ਲਿਉ ਮੈਂ ਪੰਜਾਬ ਦੇ ਹੱਕ ਵਿੱਚ ਖੜਾ ਹੋਵਾਂਗਾ । ਹਰ ਤੀਜੇ ਦਿਨ ਦਰੀਆਂ ਵਿੱਛਾ ਕੇ ਬੈਠ ਜਾਂਦੇ ਹੋ,ਕੰਮ ਕਰਕੇ ਰਾਜੀ ਨਹੀਂ ਹਨ,ਪਰ ਮੈਂ ਆਪ ਹੱਥ ਜੋੜ ਕੇ ਕੰਮ ਮੰਗਿਆ ਹੈ,ਮੈਂ ਕੰਮ ਕਰ ਰਿਹਾ ਹਾਂ, ਮੈਂ ਕਹਿੰਦਾ ਹਾਂ ਵਰਕ ਕਲਚਰ ਆਵੇ ਕੰਮ ਵਿੱਚ ।
ਨਵੇਂ ਆਂਗਨਵਾਰੀ ਵਰਕਰਾਂ ਨੂੰ ਅਪੀਲ
ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਆਂਗਨਵਾੜੀ ਵਰਕਰਾਂ ਨੂੰ ਅਪੀਲ ਕੀਤੀ ਕਿ ਹੁਣ ਤੁਸੀਂ ਨਿਯੁਕਤੀ ਪੱਤਰ ਮਿਲਣ ਤੋਂ ਬਾਅਦ ਬਦਲੀਆਂ ਦੀਆਂ ਅਰਜ਼ੀਆਂ ਨਾ ਦੇਣਾ। ਇੱਕ ਵਾਰ ਸਿਸਟਮ ਸੈੱਟ ਹੋ ਲੈਣ ਦਿਉ ਫਿਰ ਤੁਹਾਡੀ ਇਸ ਮੰਗ ‘ਤੇ ਵਿਚਾਰ ਕਰਾਗੇ। ਮੁੱਖ ਮੰਤਰੀ ਨੇ ਪੰਜਾਬ ਵਿੱਚ ਕੁੜੀ ਮਾਰ ਦੇ ਦਾਗ਼ ਨੂੰ ਲੈਕੇ ਵੀ ਵੱਡਾ ਬਿਆਨ ਦਿੱਤਾ । ਉਨ੍ਹਾਂ ਕਿਹਾ ਤੁਸੀਂ ਵੇਖ ਲੈਣਾ ਕਿ ਘਰ ਵਿੱਚ ਹੁਣ ਛੋਟੀ ਭੈਣ ਹੋਵੇਗੀ ਨਹੀਂ । ਕਿਉਂ ਜਿਸ ਘਰ ਵਿੱਚ ਪਹਿਲਾਂ ਪੁੱਤਰ ਹੋ ਜਾਂਦਾ ਹੈ ਉਹ ਉੱਥੇ ਹੀ ਰੁਕ ਜਾਂਦ ਹਨ। ਜੇਕਰ ਪਹਿਲਾਂ ਧੀ ਹੋਵੇ ਤਾਂ ਪੁੱਤਰ ਦੀ ਚਾਹਤ ਲਈ ਅੱਗੇ ਵੱਧ ਦੇ ਹਨ। ਸੀਐੱਮ ਮਾਨ ਨੇ ਕਿਹਾ ਸਾਡਾ ਲਿੰਗ ਅਨੁਪਾਤ ਛਤੀਸਗੜ੍ਹ ਅਤੇ ਝਾਰਖੰਡ ਤੋਂ ਵੀ ਹੀ ਹੇਠਾਂ ਹੈ ਇਹ ਬਹੁਤ ਦੀ ਸ਼ਰਮਨਾਕ ਗੱਲ ਹੈ । ਮੁੱਖ ਮੰਤਰੀ ਨੇ ਆਂਗਨਵਾੜੀ ਵਰਕਰਾਂ ਨੂੰ ਅਪੀਲ ਕੀਤੀ ਕਿ ਤੁਸੀਂ ਪਿੰਡਾਂ ਵਿੱਚ ਜਾਉ ਅਤੇ ਲੋਕਾਂ ਨੂੰ ਇਸ ਬਾਰੇ ਵੀ ਜਾਗਰੂਕ ਕਰੋ ।