The Khalas Tv Blog Punjab ਭਗਵੰਤ ਮਾਨ ਨੇ ਮੁਹਾਲੀ ‘ਚ ਪਾਈ ਵੋਟ
Punjab

ਭਗਵੰਤ ਮਾਨ ਨੇ ਮੁਹਾਲੀ ‘ਚ ਪਾਈ ਵੋਟ

‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ‘ਆਪ’ ਦੇ ਵਿਧਾਨ ਸਭਾ ਹਲਕਾ ਧੁਰੀ ਤੋਂ ਉਮੀਦਵਾਰ ਭਗਵੰਤ ਮਾਨ ਵੋਟ ਪਾਉਣ ਲਈ ਪਹੁੰਚੇ ਮੁਹਾਲੀ। ਮਾਨ ਨੇ ਵੋਟ ਪਾਉਣ ਤੋਂ ਬਾਅਦ ਕਿਹਾ ਕਿ ਮੈਂ ਆਪਣੇ ਵੋਟ ਦਾ ਇਸਤੇਮਾਲ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਵਰਗੇ ਹਜ਼ਾਰਾਂ ਆਜ਼ਾਦੀ ਘੁਲਾਟੀਆਂ ਨੇ ਸਾਨੂੰ ਵੋਟਰ ਕਾਰਡ ਲੈ ਕੇ ਦਿੱਤਾ ਹੈ ਅਤੇ ਇਸ ਵੋਟ ਦੇ ਅਧਿਕਾਰ ਦਾ ਇਸਤੇਮਾਲ ਜ਼ਰੂਰ ਕਰੋ। ਉਨ੍ਹਾਂ ਨੇ ਕਿਹਾ ਕਿ ਵੋਟ ਜਿਹਨੂੰ ਮਰਜ਼ੀ ਪਾਉ, ਪਰ ਵੋਟ ਜ਼ਰੂਰ ਪਾਉ।  ਮਾਨ ਨੇ ਕਿਹਾ ਹੈ ਕਿ ਇਹ ਪੰਜਾਬ ਲਈ ਬਹੁਤ ਵੱਡਾ ਦਿਨ ਹੈ। ਮੈਂ ਸਾਰੇ ਵੋਟਰਾਂ ਨੂੰ ਅਪੀਲ ਕਰਾਂਗਾ ਕਿ ਕਿਸੇ ਦਬਾਅ ਜਾਂ ਲਾਲਚ ਵਿੱਚ ਨਾ ਫਸੋ, ਆਪਣੀ ਮਰਜ਼ੀ ਅਨੁਸਾਰ ਵੋਟ ਪਾਓ।

Exit mobile version