The Khalas Tv Blog Punjab “ਬੁ ਰੀ ਤਰ੍ਹਾਂ ਦੋਵੇਂ ਸੀਟਾਂ ਤੋਂ ਹਾਰ ਰਹੇ ਨੇ ਚੰਨੀ”
Punjab

“ਬੁ ਰੀ ਤਰ੍ਹਾਂ ਦੋਵੇਂ ਸੀਟਾਂ ਤੋਂ ਹਾਰ ਰਹੇ ਨੇ ਚੰਨੀ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਅਤੇ ਮੁੱਖ ਮੰਤਰੀ ਚਿਹਰੇ ਦੇ ਉਮੀਦਵਾਰ ਭਗਵੰਤ ਮਾਨ ਨੇ ਕਾਂਗਰਸ ਪਾਰਟੀ ਨੂੰ ਸਰਕਸ ਕਰਾਰ ਦਿੰਦਿਆਂ ਕਿਹਾ ਕਿ ਇਨ੍ਹਾਂ ਦੀ ਆਪਸ ਵਿੱਚ ਹੀ ਲੜਾਈਆਂ ਹੋ ਰਹੀਆਂ ਹਨ। ਇਹ ਲੜਾਈ ਪੰਜਾਬ ਪਿੱਛੇ ਨਹੀਂ, ਕੁਰਸੀ ਪਿੱਛੇ ਹੈ। ਰਾਜਾ ਵੜਿੰਗ ਕਹਿ ਰਹੇ ਹਨ ਕਿ ਮਨਪ੍ਰੀਤ ਬਾਦਲ ਉਨ੍ਹਾਂ ਨੂੰ ਹਰਾ ਰਹੇ ਹਨ, ਮਹਾਰਾਣੀ ਪ੍ਰਨੀਤ ਕੌਰ ਕੈਪਟਨ ਵਾਸਤੇ ਪ੍ਰਚਾਰ ਕਰ ਰਹੀ ਹੈ, ਚੰਨੀ ਦੇ ਭਰਾ ਇੱਕ ਕਾਂਗਰਸੀ ਨੂੰ ਹਰਾ ਰਿਹਾ ਹੈ। ਮਤਲਬ ਪਤਾ ਹੀ ਨਹੀਂ ਲੱਗ ਰਿਹਾ ਕਿ ਕੌਣ ਕੀ ਕਰ ਰਿਹਾ ਹੈ। ਇਹੋ ਜਿਹੀ ਪਾਰਟੀ ਪੰਜਾਬ ਨੂੰ ਕੀ ਭਵਿੱਖ ਦੇ ਸਕਦੀ ਹੈ, ਜਿਹੜੇ ਆਪਸ ਵਿੱਚ ਮਿਲ ਕੇ ਨਹੀਂ ਚੱਲ ਸਕਦੇ, ਆਪਸ ਵਿੱਚ ਰਲ ਕੇ ਚੋਣਾਂ ਨਹੀਂ ਲੜ ਸਕਦੇ।

ਪੰਜਾਬ ਚ ਪੈਦਾ ਕਰਾਂਗੇ ਵਿਕਾਸ

ਪੰਜਾਬੀ ਵਿਦੇਸ਼ ਨਹੀਂ ਜਾਣਾ ਚਾਹੁੰਦੇ, ਬਾਹਰ ਜਾਣਾ ਉਨ੍ਹਾਂ ਦੀ ਮਜ਼ਬੂਰੀ ਬਣ ਜਾਂਦੀ ਹੈ। ਪਰ ਅਸੀਂ ਵਿਕਾਸ ਪੈਦਾ ਕਰਾਂਗੇ। ਬੁਖਲਾਹਟ ਵਿੱਚ ਆ ਕੇ ਵਿਰੋਧੀ ਪਾਰਟੀਆਂ ਨਿੱਜੀ ਤੌਰ ‘ਤੇ ਸਾਡੇ ‘ਤੇ ਨਿਸ਼ਾਨਾ ਕੱਸਣ ਲੱਗ ਪੈਂਦੀਆਂ ਹਨ।

ਆਪ ਪੰਜਾਬ ਲਈ ਤਿਆਰ ਕਰ ਰਹੀ ਹੈ ਏਜੰਡਾ

ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਿਹੜੀ ਪਾਰਟੀ ਮਿਲ ਕੇ ਚੋਣ ਨਹੀਂ ਲੜ ਸਕਦੀ, ਇਸ ਤਰ੍ਹਾਂ ਦੀ ਪਾਰਟੀ ਪੰਜਾਬ ਨੂੰ ਕੀ ਭਵਿੱਖ ਦੇਵੇਗੀ। ਇਹ ਸਰਕਾਰ ਕਿਵੇਂ ਚਲਾਉਣਗੇ ਜੋ ਇੱਕ ਪਾਰਟੀ ਨਹੀਂ ਚਲਾ ਸਕਦੇ। ਆਮ ਆਦਮੀ ਪਾਰਟੀ ਇੱਕ ਪਰਿਵਾਰ, ਟੀਮ ਦੀ ਤਰ੍ਹਾਂ ਪੰਜਾਬ ਦਾ ਪੂਰਾ ਏਜੰਡਾ ਤਿਆਰ ਕਰ ਰਹੀ ਹੈ।

ਦੋ ਸੀਟਾਂ ਤੋਂ ਹਾਰ ਰਹੇ ਨੇ ਚੰਨੀ

ਕੇਜਰੀਵਾਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਚੰਨੀ ਦੋ ਸੀਟਾਂ ਤੋਂ ਲੜ ਰਹੇ ਹਨ। ਅਸੀਂ ਦੋਵਾਂ ਸੀਟਾਂ ਚਮਕੌਰ ਸਾਹਿਬ ਅਤੇ ਭਦੌੜ ਦੇ ਸਰਵੇ ਕਰਵਾਏ ਹਨ। ਨਤੀਜਾ ਇਹ ਆਇਆ ਹੈ ਕਿ ਚੰਨੀ ਦੋਵਾਂ ਸੀਟਾਂ ਤੋਂ ਬੁਰੀ ਤਰ੍ਹਾਂ ਨਾਲ ਹਾਰ ਰਹੇ ਹਨ। ਚਮਕੌਰ ਸਾਹਿਬ ਵਿੱਚ ਆਪ 52 ਫ਼ੀਸਦ ‘ਤੇ ਹੈ ਅਤੇ ਚੰਨੀ 35 ਫ਼ੀਸਦ ‘ਤੇ ਹਨ। ਭਦੌੜ ਤੋਂ ਆਪ 48 ਫ਼ੀਸਦ ਅਤੇ ਚੰਨੀ 30 ਫ਼ੀਸਦ ‘ਤੇ ਹਨ। ਇਸ ਲਈ ਚੰਨੀ ਦੇ ਮੁੱਖ ਮੰਤਰੀ ਬਣਨ ਦੇ ਕੋਈ ਆਸਾਰ ਨਹੀਂ ਹਨ।

ਵਿਰੋਧੀਆਂ ਨੂੰ ਸਿੱਧੇ ਹੱਥੀਂ ਲਿਆ

ਕੇਜਰੀਵਾਲ ਨੇ ਕਿਹਾ ਕਿ ਗਾਲ੍ਹਾਂ ਕੱਢਣ ਵਾਲੀ ਰਾਜਨੀਤੀ ਸਾਨੂੰ ਨਹੀਂ ਆਉਂਦੀ। ਉਹ ਕਦੇ ਮੇਰੇ ਕੱਪੜਿਆਂ ‘ਤੇ ਨਿਸ਼ਾਨੇ ਕੱਸਦੇ ਹਨ ਅਤੇ ਕਦੇ ਮੈਨੂੰ ਕਾਲਾ ਕਹਿੰਦੇ ਹਨ।

ਝੂਠੀ ਖ਼ਬਰ ਦਾ ਕੀਤਾ ਪਰਦਾਫਾਸ਼

ਕੇਜਰੀਵਾਲ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਇੱਕ ਗਲਤ ਖ਼ਬਰ ਫੈਲਾਈ ਜਾ ਰਹੀ ਹੈ ਕਿ 10 ਸਾਲ ਤੋਂ ਪੁਰਾਣੀਆਂ ਗੱਡੀਆਂ ਪੰਜਾਬ ਵਿੱਚ ਬੰਦ ਕੀਤੀਆਂ ਜਾਣਗੀਆਂ। ਅਸੀਂ ਇਸ ਤਰ੍ਹਾਂ ਦਾ ਕੋਈ ਵੀ ਐਲਾਨ ਨਹੀਂ ਕੀਤਾ ਅਤੇ ਨਾ ਹੀ ਸਾਡਾ ਇਸ ਤਰ੍ਹਾਂ ਦਾ ਕੋਈ ਵਿਚਾਰ ਹੈ। ਕੇਜੀਰਵਾਲ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਕੱਲ੍ਹ ਇਸ ‘ਤੇ ਐਕਸ਼ਨ ਵੀ ਲਿਆ ਹੈ। ਉਨ੍ਹਾਂ ਨੇ ਇਸ ਖ਼ਬਰ ਨੂੰ ਹਟਾਉਣ ਦੇ ਆਦੇਸ਼ ਵੀ ਦਿੱਤੇ ਹਨ। ਕੇਜਰੀਵਾਲ ਨਾ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਬੀਜੇਪੀ ਦੀਆਂ ਪੰਜ ਤੋਂ ਜ਼ਿਆਦਾ ਸੀਟਾਂ ਆਉਣਗੀਆਂ।

ਈਡੀ ਨੂੰ ਲੈ ਕੇ ਚੰਨੀ ਨੂੰ ਘੇਰਿਆ

ਕੇਜਰੀਵਾਲ ਨੇ ਕਿਹਾ ਕਿ ਚੰਨੀ ਦੇ ਭਾਣਜੇ ਨੇ ਈਡੀ ਅੱਗੇ ਖੁਦ ਕਬੂਲ ਕੀਤਾ ਹੈ ਕਿ ਉਸ ਕੋਲੋਂ ਮਿਲਿਆ ਪੈਸਾ ਚੰਨੀ ਦਾ ਹੈ। ਈਡੀ ਦੇ ਅੱਗੇ ਜੇ ਕੋਈ ਕਿਸੇ ਦਾ ਨਾਂ ਕਬੂਲ ਕਰ ਲਵੇ ਤਾਂ ਈਡੀ ਉਸਨੂੰ ਤੁਰੰਤ ਗ੍ਰਿਫਤਾਰ ਕਰ ਲੈਂਦੀ ਹੈ। ਪਰ ਈਡੀ ਚੰਨੀ ਨੂੰ ਗ੍ਰਿਫਤਾਰ ਕਿਉਂ ਨਹੀਂ ਕਰ ਰਹੀ। ਚੰਨੀ ਦੇ ਕੋਲੋਂ ਤਾਂ ਪੁੱਛਗਿੱਛ ਹੋਣੀ ਚਾਹੀਦੀ ਸੀ।

ਸਿੱਧੂ ਦਾ ਮਾਡਲ ਪਾਰਟੀ ਨੂੰ ਹੀ ਨਹੀਂ ਮਨਜ਼ੂਰ

ਭਗਵੰਤ ਮਾਨ ਨੇ ਕਿਹਾ ਕਿ ਨਵਜੋਤ ਸਿੱਧੂ ਦੇ ਪੰਜਾਬ ਮਾਡਲ ਨੂੰ ਤਾਂ ਕਾਂਗਰਸ ਨੇ ਹੀ ਪ੍ਰਵਾਨ ਨਹੀਂ ਕੀਤਾ। ਜਿਸ ਵੇਲੇ ਸਿੱਧੂ ਨੇ 13 ਸੂਤਰੀ ਮਾਡਲ ਦਾ ਐਲਾਨ ਕੀਤਾ ਤਾਂ ਪ੍ਰਤਾਪ ਸਿੰਘ ਬਾਜਵਾ ਕਹਿ ਰਹੇ ਹਨ ਕਿ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਉਹ ਹਨ। ਇਸ ‘ਤੇ ਤਾਂ ਕਦੇ ਕੋਈ ਮੀਟਿੰਗ ਨਹੀਂ ਹੋਈ। ਇਸ ਲਈ ਸਿੱਧੂ ਪਹਿਲਾਂ ਆਪਣੇ ਮਾਡਲ ਦੇ ਲਈ ਕਾਂਗਰਸ ਤੋਂ ਪ੍ਰਵਾਨਗੀ ਲੈ ਲੈਣ।

Exit mobile version