The Khalas Tv Blog India ਭਗਤ ਸਿੰਘ ਨੇ ਦੇਸ਼ ਦੀ ਆਜ਼ਾਦੀ ਲਈ ਜਾਨ ਦਿੱਤੀ, ਕਿਸਾਨ ਖੇਤੀ ਬਿੱਲਾਂ ਤੋਂ ਆਜ਼ਾਦੀ ਲਈ ਕਰ ਰਹੇ ਹਿੰਸਾ: ਤੋਮਰ
India

ਭਗਤ ਸਿੰਘ ਨੇ ਦੇਸ਼ ਦੀ ਆਜ਼ਾਦੀ ਲਈ ਜਾਨ ਦਿੱਤੀ, ਕਿਸਾਨ ਖੇਤੀ ਬਿੱਲਾਂ ਤੋਂ ਆਜ਼ਾਦੀ ਲਈ ਕਰ ਰਹੇ ਹਿੰਸਾ: ਤੋਮਰ

‘ਦ ਖ਼ਾਲਸ ਬਿਊਰੋ ( ਨਵੀਂ ਦਿੱਲੀ ) :- ਅੱਜ 28 ਸਤੰਬਰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਦਿੱਲੀ ਵਿਖੇ ਰਾਜਪਥ ‘ਤੇ ਖੇਤੀ ਬਿੱਲਾਂ ਖ਼ਿਲਾਫ਼ ਕਾਂਗਰਸੀ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਕਰਦਿਆਂ ਟਰੈਕਟਰ ਸਾੜੇ ਜਾਣ ਦੇ ਇਲਜ਼ਾਮ ਤਹਿਤ ਪੰਜ ਜਾਣਿਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ।

ਦਿੱਲੀ ਪੁਲੀਸ ਵੱਲੋ ਇਨ੍ਹਾਂ ਪੰਜਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਇਸ ਸਬੰਧੀ ਟਵੀਟ ਕਰਦਿਆਂ ਕਿਹਾ ‘ਟਰੱਕ ‘ਚ ਟਰੈਕਟਰ ਲੱਦ ਕੇ ਪ੍ਰਦਰਸ਼ਨ ਤੋਂ ਪਾਬੰਦੀਸ਼ੁਦਾ ਖੇਤਰ ‘ਚ ਅੱਗ ਲਾਉਣਾ, ਕਾਂਗਰਸ ਵਰਕਰ ਕਿਸਾਨਾਂ ਨੂੰ ਕੀ ਸੰਦੇਸ਼ ਦੇ ਰਹੇ ਹਨ?

ਭਗਤ ਸਿੰਘ ਨੇ ਦੇਸ਼ ਦੀ ਆਜ਼ਾਦੀ ਲਈ ਜਾਨ ਦੇ ਦਿੱਤੀ, ਇਹ ਕਿਸਾਨਾਂ ਦੀ ਆਜ਼ਾਦੀ ਦੇ ਵਿਰੋਧ ‘ਚ ਹਿੰਸਾ ਕਰ ਰਹੇ ਹਨ ਜੋ ਕਿਸਾਨ ਤੇ ਭਗਤ ਸਿੰਘ ਦੋਵਾਂ ਦਾ ਅਪਮਾਨ ਹੈ।’ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਦੇ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਤਿੱਖਾ ਪ੍ਰਦਰਸ਼ਨ ਹੋ ਰਿਹਾ ਹੈ। ਪ੍ਰਦਰਸ਼ਨ ਦੇ ਬਾਵਜੂਦ ਰਾਸ਼ਟਰਪਤੀ ਨੇ ਇਨ੍ਹਾਂ ਬਿੱਲਾਂ ‘ਤੇ ਦਸਤਖ਼ਤ ਕਰ ਦਿੱਤੇ ਹਨ।

Exit mobile version